ਜਬਉਸਕਉਕੋਈਦੇਵੈਮਾਨੁ॥
ਤਬਆਪਸਊਪਰਿਰਖੈਗੁਮਾਨੁ॥
ਜਬਉਸਕਉਕੋਈਮਨਿਪਰਹਰੈ॥
ਤਬਓਹਸੇਵਕਿਸੇਵਾਕਰੈ॥੨॥
ਮੁਖਿਬੇਰਾਵੈਅੰਤਿਠਗਾਵੈ॥
ਇਕਤੁਠਉਰਓਹਕਹੀਨਸਮਾਵੈ॥
ਉਨਿਮੋਹੇਬਹੁਤੇਬ੍ਰਹਮੰਡ॥
ਰਾਮਜਨੀਕੀਨੀਖੰਡਖੰਡ॥੩॥
ਜੋਮਾਗੈਸੋਭੂਖਾਰਹੈ॥
ਇਸੁਸੰਗਿਰਾਚੈਸੁਕਛੂਨਲਹੈ॥
ਇਸਹਿਤਿਆਗਿਸਤਿਸੰਗਤਿਕਰੈ॥
ਵਡਭਾਗੀਨਾਨਕਓਹੁਤਰੈ॥੪॥੧੮॥੨੯॥
ਰਾਮਕਲੀਮਹਲਾ੫॥
ਆਤਮਰਾਮੁਸਰਬਮਹਿਪੇਖੁ॥
ਪੂਰਨਪੂਰਿਰਹਿਆਪ੍ਰਭਏਕੁ॥
ਰਤਨੁਅਮੋਲੁਰਿਦੇਮਹਿਜਾਨੁ॥
ਅਪਨੀਵਸਤੁਤੂਆਪਿਪਛਾਨੁ॥੧॥
ਪੀਅੰਮ੍ਰਿਤੁਸੰਤਨਪਰਸਾਦਿ॥
ਵਡੇਭਾਗਹੋਵਹਿਤਉਪਾਈਐਬਿਨੁਜਿਹਵਾਕਿਆਜਾਣੈਸੁਆਦੁ॥੧॥ਰਹਾਉ॥
ਅਠਦਸਬੇਦਸੁਨੇਕਹਡੋਰਾ॥
ਕੋਟਿਪ੍ਰਗਾਸਨਦਿਸੈਅੰਧੇਰਾ॥
ਪਸੂਪਰੀਤਿਘਾਸਸੰਗਿਰਚੈ॥
ਜਿਸੁਨਹੀਬੁਝਾਵੈਸੋਕਿਤੁਬਿਧਿਬੁਝੈ॥੨॥
ਜਾਨਣਹਾਰੁਰਹਿਆਪ੍ਰਭੁਜਾਨਿ॥
ਓਤਿਪੋਤਿਭਗਤਨਸੰਗਾਨਿ॥
ਬਿਗਸਿਬਿਗਸਿਅਪੁਨਾਪ੍ਰਭੁਗਾਵਹਿ॥
ਨਾਨਕਤਿਨਜਮਨੇੜਿਨਆਵਹਿ॥੩॥੧੯॥੩੦॥
ਰਾਮਕਲੀਮਹਲਾ੫॥
ਦੀਨੋਨਾਮੁਕੀਓਪਵਿਤੁ॥
ਹਰਿਧਨੁਰਾਸਿਨਿਰਾਸਇਹਬਿਤੁ॥
ਕਾਟੀਬੰਧਿਹਰਿਸੇਵਾਲਾਏ॥
ਹਰਿਹਰਿਭਗਤਿਰਾਮਗੁਣਗਾਏ॥੧॥
ਬਾਜੇਅਨਹਦਬਾਜਾ॥
ਰਸਕਿਰਸਕਿਗੁਣਗਾਵਹਿਹਰਿਜਨਅਪਨੈਗੁਰਦੇਵਿਨਿਵਾਜਾ॥੧॥ਰਹਾਉ॥
ਆਇਬਨਿਓਪੂਰਬਲਾਭਾਗੁ॥
ਜਨਮਜਨਮਕਾਸੋਇਆਜਾਗੁ॥
ਗਈਗਿਲਾਨਿਸਾਧਕੈਸੰਗਿ॥
ਮਨੁਤਨੁਰਾਤੋਹਰਿਕੈਰੰਗਿ॥੨॥
ਰਾਖੇਰਾਖਨਹਾਰਦਇਆਲ॥
ਨਾਕਿਛੁਸੇਵਾਨਾਕਿਛੁਘਾਲ॥
ਕਰਿਕਿਰਪਾਪ੍ਰਭਿਕੀਨੀਦਇਆ॥
ਬੂਡਤਦੁਖਮਹਿਕਾਢਿਲਇਆ॥੩॥
ਸੁਣਿਸੁਣਿਉਪਜਿਓਮਨਮਹਿਚਾਉ॥
ਆਠਪਹਰਹਰਿਕੇਗੁਣਗਾਉ॥
ਗਾਵਤਗਾਵਤਪਰਮਗਤਿਪਾਈ॥
ਗੁਰਪ੍ਰਸਾਦਿਨਾਨਕਲਿਵਲਾਈ॥੪॥੨੦॥੩੧॥
ਰਾਮਕਲੀਮਹਲਾ੫॥
ਕਉਡੀਬਦਲੈਤਿਆਗੈਰਤਨੁ॥
ਛੋਡਿਜਾਇਤਾਹੂਕਾਜਤਨੁ॥
ਸੋਸੰਚੈਜੋਹੋਛੀਬਾਤ॥
ਮਾਇਆਮੋਹਿਆਟੇਢਉਜਾਤ॥੧॥
ਅਭਾਗੇਤੈਲਾਜਨਾਹੀ॥
ਸੁਖਸਾਗਰਪੂਰਨਪਰਮੇਸਰੁਹਰਿਨਚੇਤਿਓਮਨਮਾਹੀ॥੧॥ਰਹਾਉ॥
ਅੰਮ੍ਰਿਤੁਕਉਰਾਬਿਖਿਆਮੀਠੀ॥
ਸਾਕਤਕੀਬਿਧਿਨੈਨਹੁਡੀਠੀ॥
ਕੂੜਿਕਪਟਿਅਹੰਕਾਰਿਰੀਝਾਨਾ॥