ਮਃ੩॥
ਸਬਦਿਰਤੀਸੋਹਾਗਣੀਸਤਿਗੁਰਕੈਭਾਇਪਿਆਰਿ॥
ਸਦਾਰਾਵੇਪਿਰੁਆਪਣਾਸਚੈਪ੍ਰੇਮਿਪਿਆਰਿ॥
ਅਤਿਸੁਆਲਿਉਸੁੰਦਰੀਸੋਭਾਵੰਤੀਨਾਰਿ॥
ਨਾਨਕਨਾਮਿਸੋਹਾਗਣੀਮੇਲੀਮੇਲਣਹਾਰਿ॥੨॥
ਪਉੜੀ॥
ਹਰਿਤੇਰੀਸਭਕਰਹਿਉਸਤਤਿਜਿਨਿਫਾਥੇਕਾਢਿਆ॥
ਹਰਿਤੁਧਨੋਕਰਹਿਸਭਨਮਸਕਾਰੁਜਿਨਿਪਾਪੈਤੇਰਾਖਿਆ॥
ਹਰਿਨਿਮਾਣਿਆਤੂੰਮਾਣੁਹਰਿਡਾਢੀਹੂੰਤੂੰਡਾਢਿਆ॥
ਹਰਿਅਹੰਕਾਰੀਆਮਾਰਿਨਿਵਾਏਮਨਮੁਖਮੂੜਸਾਧਿਆ॥
ਹਰਿਭਗਤਾਦੇਇਵਡਿਆਈਗਰੀਬਅਨਾਥਿਆ॥੧੭॥
ਸਲੋਕਮਃ੩॥
ਸਤਿਗੁਰਕੈਭਾਣੈਜੋਚਲੈਤਿਸੁਵਡਿਆਈਵਡੀਹੋਇ॥
ਹਰਿਕਾਨਾਮੁਉਤਮੁਮਨਿਵਸੈਮੇਟਿਨਸਕੈਕੋਇ॥
ਕਿਰਪਾਕਰੇਜਿਸੁਆਪਣੀਤਿਸੁਕਰਮਿਪਰਾਪਤਿਹੋਇ॥
ਨਾਨਕਕਾਰਣੁਕਰਤੇਵਸਿਹੈਗੁਰਮੁਖਿਬੂਝੈਕੋਇ॥੧॥
ਮਃ੩॥
ਨਾਨਕਹਰਿਨਾਮੁਜਿਨੀਆਰਾਧਿਆਅਨਦਿਨੁਹਰਿਲਿਵਤਾਰ॥
ਮਾਇਆਬੰਦੀਖਸਮਕੀਤਿਨਅਗੈਕਮਾਵੈਕਾਰ॥
ਪੂਰੈਪੂਰਾਕਰਿਛੋਡਿਆਹੁਕਮਿਸਵਾਰਣਹਾਰ॥
ਗੁਰਪਰਸਾਦੀਜਿਨਿਬੁਝਿਆਤਿਨਿਪਾਇਆਮੋਖਦੁਆਰੁ॥
ਮਨਮੁਖਹੁਕਮੁਨਜਾਣਨੀਤਿਨਮਾਰੇਜਮਜੰਦਾਰੁ॥
ਗੁਰਮੁਖਿਜਿਨੀਅਰਾਧਿਆਤਿਨੀਤਰਿਆਭਉਜਲੁਸੰਸਾਰੁ॥
ਸਭਿਅਉਗਣਗੁਣੀਮਿਟਾਇਆਗੁਰੁਆਪੇਬਖਸਣਹਾਰੁ॥੨॥
ਪਉੜੀ॥
ਹਰਿਕੀਭਗਤਾਪਰਤੀਤਿਹਰਿਸਭਕਿਛੁਜਾਣਦਾ॥
ਹਰਿਜੇਵਡੁਨਾਹੀਕੋਈਜਾਣੁਹਰਿਧਰਮੁਬੀਚਾਰਦਾ॥
ਕਾੜਾਅੰਦੇਸਾਕਿਉਕੀਜੈਜਾਨਾਹੀਅਧਰਮਿਮਾਰਦਾ॥
ਸਚਾਸਾਹਿਬੁਸਚੁਨਿਆਉਪਾਪੀਨਰੁਹਾਰਦਾ॥
ਸਾਲਾਹਿਹੁਭਗਤਹੁਕਰਜੋੜਿਹਰਿਭਗਤਜਨਤਾਰਦਾ॥੧੮॥
ਸਲੋਕਮਃ੩॥
ਆਪਣੇਪ੍ਰੀਤਮਮਿਲਿਰਹਾਅੰਤਰਿਰਖਾਉਰਿਧਾਰਿ॥
ਸਾਲਾਹੀਸੋਪ੍ਰਭਸਦਾਸਦਾਗੁਰਕੈਹੇਤਿਪਿਆਰਿ॥
ਨਾਨਕਜਿਸੁਨਦਰਿਕਰੇਤਿਸੁਮੇਲਿਲਏਸਾਈਸੁਹਾਗਣਿਨਾਰਿ॥੧॥
ਮਃ੩॥
ਗੁਰਸੇਵਾਤੇਹਰਿਪਾਈਐਜਾਕਉਨਦਰਿਕਰੇਇ॥
ਮਾਣਸਤੇਦੇਵਤੇਭਏਧਿਆਇਆਨਾਮੁਹਰੇ॥
ਹਉਮੈਮਾਰਿਮਿਲਾਇਅਨੁਗੁਰਕੈਸਬਦਿਤਰੇ॥
ਨਾਨਕਸਹਜਿਸਮਾਇਅਨੁਹਰਿਆਪਣੀਕ੍ਰਿਪਾਕਰੇ॥੨॥
ਪਉੜੀ॥
ਹਰਿਆਪਣੀਭਗਤਿਕਰਾਇਵਡਿਆਈਵੇਖਾਲੀਅਨੁ॥
ਆਪਣੀਆਪਿਕਰੇਪਰਤੀਤਿਆਪੇਸੇਵਘਾਲੀਅਨੁ॥