ਰਾਮਕਲੀਮਹਲਾ੫॥
ੲੰੀਧਨਤੇਬੈਸੰਤਰੁਭਾਗੈ॥
ਮਾਟੀਕਉਜਲੁਦਹਦਿਸਤਿਆਗੈ॥
ਊਪਰਿਚਰਨਤਲੈਆਕਾਸੁ॥
ਘਟਮਹਿਸਿੰਧੁਕੀਓਪਰਗਾਸੁ॥੧॥
ਐਸਾਸੰਮ੍ਰਥੁਹਰਿਜੀਉਆਪਿ॥
ਨਿਮਖਨਬਿਸਰੈਜੀਅਭਗਤਨਕੈਆਠਪਹਰਮਨਤਾਕਉਜਾਪਿ॥੧॥ਰਹਾਉ॥
ਪ੍ਰਥਮੇਮਾਖਨੁਪਾਛੈਦੂਧੁ॥
ਮੈਲੂਕੀਨੋਸਾਬੁਨੁਸੂਧੁ॥
ਭੈਤੇਨਿਰਭਉਡਰਤਾਫਿਰੈ॥
ਹੋਂਦੀਕਉਅਣਹੋਂਦੀਹਿਰੈ॥੨॥
ਦੇਹੀਗੁਪਤਬਿਦੇਹੀਦੀਸੈ॥
ਸਗਲੇਸਾਜਿਕਰਤਜਗਦੀਸੈ॥
ਠਗਣਹਾਰਅਣਠਗਦਾਠਾਗੈ॥
ਬਿਨੁਵਖਰਫਿਰਿਫਿਰਿਉਠਿਲਾਗੈ॥੩॥
ਸੰਤਸਭਾਮਿਲਿਕਰਹੁਬਖਿਆਣ॥
ਸਿੰਮ੍ਰਿਤਿਸਾਸਤਬੇਦਪੁਰਾਣ॥
ਬ੍ਰਹਮਬੀਚਾਰੁਬੀਚਾਰੇਕੋਇ॥
ਨਾਨਕਤਾਕੀਪਰਮਗਤਿਹੋਇ॥੪॥੪੩॥੫੪॥
ਰਾਮਕਲੀਮਹਲਾ੫॥
ਜੋਤਿਸੁਭਾਵੈਸੋਥੀਆ॥
ਸਦਾਸਦਾਹਰਿਕੀਸਰਣਾਈਪ੍ਰਭਬਿਨੁਨਾਹੀਆਨਬੀਆ॥੧॥ਰਹਾਉ॥
ਪੁਤੁਕਲਤ੍ਰੁਲਖਿਮੀਦੀਸੈਇਨਮਹਿਕਿਛੂਨਸੰਗਿਲੀਆ॥
ਬਿਖੈਠਗਉਰੀਖਾਇਭੁਲਾਨਾਮਾਇਆਮੰਦਰੁਤਿਆਗਿਗਇਆ॥੧॥
ਨਿੰਦਾਕਰਿਕਰਿਬਹੁਤੁਵਿਗੂਤਾਗਰਭਜੋਨਿਮਹਿਕਿਰਤਿਪਇਆ॥
ਪੁਰਬਕਮਾਣੇਛੋਡਹਿਨਾਹੀਜਮਦੂਤਿਗ੍ਰਾਸਿਓਮਹਾਭਇਆ॥੨॥
ਬੋਲੈਝੂਠੁਕਮਾਵੈਅਵਰਾਤ੍ਰਿਸਨਨਬੂਝੈਬਹੁਤੁਹਇਆ॥
ਅਸਾਧਰੋਗੁਉਪਜਿਆਸੰਤਦੂਖਨਿਦੇਹਬਿਨਾਸੀਮਹਾਖਇਆ॥੩॥
ਜਿਨਹਿਨਿਵਾਜੇਤਿਨਹੀਸਾਜੇਆਪੇਕੀਨੇਸੰਤਜਇਆ॥
ਨਾਨਕਦਾਸਕੰਠਿਲਾਇਰਾਖੇਕਰਿਕਿਰਪਾਪਾਰਬ੍ਰਹਮਮਇਆ॥੪॥੪੪॥੫੫॥
ਰਾਮਕਲੀਮਹਲਾ੫॥
ਐਸਾਪੂਰਾਗੁਰਦੇਉਸਹਾਈ॥
ਜਾਕਾਸਿਮਰਨੁਬਿਰਥਾਨਜਾਈ॥੧॥ਰਹਾਉ॥
ਦਰਸਨੁਪੇਖਤਹੋਇਨਿਹਾਲੁ॥
ਜਾਕੀਧੂਰਿਕਾਟੈਜਮਜਾਲੁ॥
ਚਰਨਕਮਲਬਸੇਮੇਰੇਮਨਕੇ॥
ਕਾਰਜਸਵਾਰੇਸਗਲੇਤਨਕੇ॥੧॥
ਜਾਕੈਮਸਤਕਿਰਾਖੈਹਾਥੁ॥
ਪ੍ਰਭੁਮੇਰੋਅਨਾਥਕੋਨਾਥੁ॥
ਪਤਿਤਉਧਾਰਣੁਕ੍ਰਿਪਾਨਿਧਾਨੁ॥
ਸਦਾਸਦਾਜਾਈਐਕੁਰਬਾਨੁ॥੨॥
ਨਿਰਮਲਮੰਤੁਦੇਇਜਿਸੁਦਾਨੁ॥
ਤਜਹਿਬਿਕਾਰਬਿਨਸੈਅਭਿਮਾਨੁ॥
ਏਕੁਧਿਆਈਐਸਾਧਕੈਸੰਗਿ॥
ਪਾਪਬਿਨਾਸੇਨਾਮਕੈਰੰਗਿ॥੩॥
ਗੁਰਪਰਮੇਸੁਰਸਗਲਨਿਵਾਸ॥
ਘਟਿਘਟਿਰਵਿਰਹਿਆਗੁਣਤਾਸ॥
ਦਰਸੁਦੇਹਿਧਾਰਉਪ੍ਰਭਆਸ॥
ਨਿਤਨਾਨਕੁਚਿਤਵੈਸਚੁਅਰਦਾਸਿ॥੪॥੪੫॥੫੬॥