ਤੀਰਥਿਭਰਮਸਿਬਿਆਧਿਨਜਾਵੈ॥
ਨਾਮਬਿਨਾਕੈਸੇਸੁਖੁਪਾਵੈ॥੪॥
ਜਤਨਕਰੈਬਿੰਦੁਕਿਵੈਨਰਹਾਈ॥
ਮਨੂਆਡੋਲੈਨਰਕੇਪਾਈ॥
ਜਮਪੁਰਿਬਾਧੋਲਹੈਸਜਾਈ॥
ਬਿਨੁਨਾਵੈਜੀਉਜਲਿਬਲਿਜਾਈ॥੫॥
ਸਿਧਸਾਧਿਕਕੇਤੇਮੁਨਿਦੇਵਾ॥
ਹਠਿਨਿਗ੍ਰਹਿਨਤ੍ਰਿਪਤਾਵਹਿਭੇਵਾ॥
ਸਬਦੁਵੀਚਾਰਿਗਹਹਿਗੁਰਸੇਵਾ॥
ਮਨਿਤਨਿਨਿਰਮਲਅਭਿਮਾਨਅਭੇਵਾ॥੬॥
ਕਰਮਿਮਿਲੈਪਾਵੈਸਚੁਨਾਉ॥
ਤੁਮਸਰਣਾਗਤਿਰਹਉਸੁਭਾਉ॥
ਤੁਮਤੇਉਪਜਿਓਭਗਤੀਭਾਉ॥
ਜਪੁਜਾਪਉਗੁਰਮੁਖਿਹਰਿਨਾਉ॥੭॥
ਹਉਮੈਗਰਬੁਜਾਇਮਨਭੀਨੈ॥
ਝੂਠਿਨਪਾਵਸਿਪਾਖੰਡਿਕੀਨੈ॥
ਬਿਨੁਗੁਰਸਬਦਨਹੀਘਰੁਬਾਰੁ॥
ਨਾਨਕਗੁਰਮੁਖਿਤਤੁਬੀਚਾਰੁ॥੮॥੬॥
ਰਾਮਕਲੀਮਹਲਾ੧॥
ਜਿਉਆਇਆਤਿਉਜਾਵਹਿਬਉਰੇਜਿਉਜਨਮੇਤਿਉਮਰਣੁਭਇਆ॥
ਜਿਉਰਸਭੋਗਕੀਏਤੇਤਾਦੁਖੁਲਾਗੈਨਾਮੁਵਿਸਾਰਿਭਵਜਲਿਪਇਆ॥੧॥
ਤਨੁਧਨੁਦੇਖਤਗਰਬਿਗਇਆ॥
ਕਨਿਕਕਾਮਨੀਸਿਉਹੇਤੁਵਧਾਇਹਿਕੀਨਾਮੁਵਿਸਾਰਹਿਭਰਮਿਗਇਆ॥੧॥ਰਹਾਉ॥
ਜਤੁਸਤੁਸੰਜਮੁਸੀਲੁਨਰਾਖਿਆਪ੍ਰੇਤਪਿੰਜਰਮਹਿਕਾਸਟੁਭਇਆ॥
ਪੁੰਨੁਦਾਨੁਇਸਨਾਨੁਨਸੰਜਮੁਸਾਧਸੰਗਤਿਬਿਨੁਬਾਦਿਜਇਆ॥੨॥
ਲਾਲਚਿਲਾਗੈਨਾਮੁਬਿਸਾਰਿਓਆਵਤਜਾਵਤਜਨਮੁਗਇਆ॥
ਜਾਜਮੁਧਾਇਕੇਸਗਹਿਮਾਰੈਸੁਰਤਿਨਹੀਮੁਖਿਕਾਲਗਇਆ॥੩॥
ਅਹਿਨਿਸਿਨਿੰਦਾਤਾਤਿਪਰਾਈਹਿਰਦੈਨਾਮੁਨਸਰਬਦਇਆ॥
ਬਿਨੁਗੁਰਸਬਦਨਗਤਿਪਤਿਪਾਵਹਿਰਾਮਨਾਮਬਿਨੁਨਰਕਿਗਇਆ॥੪॥
ਖਿਨਮਹਿਵੇਸਕਰਹਿਨਟੂਆਜਿਉਮੋਹਪਾਪਮਹਿਗਲਤੁਗਇਆ॥
ਇਤਉਤਮਾਇਆਦੇਖਿਪਸਾਰੀਮੋਹਮਾਇਆਕੈਮਗਨੁਭਇਆ॥੫॥
ਕਰਹਿਬਿਕਾਰਵਿਥਾਰਘਨੇਰੇਸੁਰਤਿਸਬਦਬਿਨੁਭਰਮਿਪਇਆ॥
ਹਉਮੈਰੋਗੁਮਹਾਦੁਖੁਲਾਗਾਗੁਰਮਤਿਲੇਵਹੁਰੋਗੁਗਇਆ॥੬॥
ਸੁਖਸੰਪਤਿਕਉਆਵਤਦੇਖੈਸਾਕਤਮਨਿਅਭਿਮਾਨੁਭਇਆ॥
ਜਿਸਕਾਇਹੁਤਨੁਧਨੁਸੋਫਿਰਿਲੇਵੈਅੰਤਰਿਸਹਸਾਦੂਖੁਪਇਆ॥੭॥
ਅੰਤਿਕਾਲਿਕਿਛੁਸਾਥਿਨਚਾਲੈਜੋਦੀਸੈਸਭੁਤਿਸਹਿਮਇਆ॥
ਆਦਿਪੁਰਖੁਅਪਰੰਪਰੁਸੋਪ੍ਰਭੁਹਰਿਨਾਮੁਰਿਦੈਲੈਪਾਰਿਪਇਆ॥੮॥
ਮੂਏਕਉਰੋਵਹਿਕਿਸਹਿਸੁਣਾਵਹਿਭੈਸਾਗਰਅਸਰਾਲਿਪਇਆ॥
ਦੇਖਿਕੁਟੰਬੁਮਾਇਆਗ੍ਰਿਹਮੰਦਰੁਸਾਕਤੁਜੰਜਾਲਿਪਰਾਲਿਪਇਆ॥੯॥