ਰਾਮਕਲੀਮਹਲਾ੩ਅਨੰਦੁ॥
ੴਸਤਿਗੁਰਪ੍ਰਸਾਦਿ॥
ਅਨੰਦੁਭਇਆਮੇਰੀਮਾਏਸਤਿਗੁਰੂਮੈਪਾਇਆ॥
ਸਤਿਗੁਰੁਤਪਾਇਆਸਹਜਸੇਤੀਮਨਿਵਜੀਆਵਾਧਾਈਆ॥
ਰਾਗਰਤਨਪਰਵਾਰਪਰੀਆਸਬਦਗਾਵਣਆਈਆ॥
ਸਬਦੋਤਗਾਵਹੁਹਰੀਕੇਰਾਮਨਿਜਿਨੀਵਸਾਇਆ॥
ਕਹੈਨਾਨਕੁਅਨੰਦੁਹੋਆਸਤਿਗੁਰੂਮੈਪਾਇਆ॥੧॥
ਏਮਨਮੇਰਿਆਤੂਸਦਾਰਹੁਹਰਿਨਾਲੇ॥
ਹਰਿਨਾਲਿਰਹੁਤੂਮੰਨਮੇਰੇਦੂਖਸਭਿਵਿਸਾਰਣਾ॥
ਅੰਗੀਕਾਰੁਓਹੁਕਰੇਤੇਰਾਕਾਰਜਸਭਿਸਵਾਰਣਾ॥
ਸਭਨਾਗਲਾਸਮਰਥੁਸੁਆਮੀਸੋਕਿਉਮਨਹੁਵਿਸਾਰੇ॥
ਕਹੈਨਾਨਕੁਮੰਨਮੇਰੇਸਦਾਰਹੁਹਰਿਨਾਲੇ॥੨॥
ਸਾਚੇਸਾਹਿਬਾਕਿਆਨਾਹੀਘਰਿਤੇਰੈ॥
ਘਰਿਤਤੇਰੈਸਭੁਕਿਛੁਹੈਜਿਸੁਦੇਹਿਸੁਪਾਵਏ॥
ਸਦਾਸਿਫਤਿਸਲਾਹਤੇਰੀਨਾਮੁਮਨਿਵਸਾਵਏ॥
ਨਾਮੁਜਿਨਕੈਮਨਿਵਸਿਆਵਾਜੇਸਬਦਘਨੇਰੇ॥
ਕਹੈਨਾਨਕੁਸਚੇਸਾਹਿਬਕਿਆਨਾਹੀਘਰਿਤੇਰੈ॥੩॥
ਸਾਚਾਨਾਮੁਮੇਰਾਆਧਾਰੋ॥
ਸਾਚੁਨਾਮੁਅਧਾਰੁਮੇਰਾਜਿਨਿਭੁਖਾਸਭਿਗਵਾਈਆ॥
ਕਰਿਸਾਂਤਿਸੁਖਮਨਿਆਇਵਸਿਆਜਿਨਿਇਛਾਸਭਿਪੁਜਾਈਆ॥
ਸਦਾਕੁਰਬਾਣੁਕੀਤਾਗੁਰੂਵਿਟਹੁਜਿਸਦੀਆਏਹਿਵਡਿਆਈਆ॥
ਕਹੈਨਾਨਕੁਸੁਣਹੁਸੰਤਹੁਸਬਦਿਧਰਹੁਪਿਆਰੋ॥
ਸਾਚਾਨਾਮੁਮੇਰਾਆਧਾਰੋ॥੪॥
ਵਾਜੇਪੰਚਸਬਦਤਿਤੁਘਰਿਸਭਾਗੈ॥
ਘਰਿਸਭਾਗੈਸਬਦਵਾਜੇਕਲਾਜਿਤੁਘਰਿਧਾਰੀਆ॥
ਪੰਚਦੂਤਤੁਧੁਵਸਿਕੀਤੇਕਾਲੁਕੰਟਕੁਮਾਰਿਆ॥
ਧੁਰਿਕਰਮਿਪਾਇਆਤੁਧੁਜਿਨਕਉਸਿਨਾਮਿਹਰਿਕੈਲਾਗੇ॥
ਕਹੈਨਾਨਕੁਤਹਸੁਖੁਹੋਆਤਿਤੁਘਰਿਅਨਹਦਵਾਜੇ॥੫॥
ਸਾਚੀਲਿਵੈਬਿਨੁਦੇਹਨਿਮਾਣੀ॥
ਦੇਹਨਿਮਾਣੀਲਿਵੈਬਾਝਹੁਕਿਆਕਰੇਵੇਚਾਰੀਆ॥
ਤੁਧੁਬਾਝੁਸਮਰਥਕੋਇਨਾਹੀਕ੍ਰਿਪਾਕਰਿਬਨਵਾਰੀਆ॥
ਏਸਨਉਹੋਰੁਥਾਉਨਾਹੀਸਬਦਿਲਾਗਿਸਵਾਰੀਆ॥
ਕਹੈਨਾਨਕੁਲਿਵੈਬਾਝਹੁਕਿਆਕਰੇਵੇਚਾਰੀਆ॥੬॥
ਆਨੰਦੁਆਨੰਦੁਸਭੁਕੋਕਹੈਆਨੰਦੁਗੁਰੂਤੇਜਾਣਿਆ॥
ਜਾਣਿਆਆਨੰਦੁਸਦਾਗੁਰਤੇਕ੍ਰਿਪਾਕਰੇਪਿਆਰਿਆ॥
ਕਰਿਕਿਰਪਾਕਿਲਵਿਖਕਟੇਗਿਆਨਅੰਜਨੁਸਾਰਿਆ॥
ਅੰਦਰਹੁਜਿਨਕਾਮੋਹੁਤੁਟਾਤਿਨਕਾਸਬਦੁਸਚੈਸਵਾਰਿਆ॥
ਕਹੈਨਾਨਕੁਏਹੁਅਨੰਦੁਹੈਆਨੰਦੁਗੁਰਤੇਜਾਣਿਆ॥੭॥