GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 928
0:00 0:00
ਅੰਗ 928
0:00 0:00
Display Settings
ਸੁੰਦਰੁਸੁਘੜੁਸੁਜਾਣੁਬੇਤਾਗੁਣਗੋਵਿੰਦਅਮੁਲਿਆ
ਵਡਭਾਗਿਪਾਇਆਦੁਖੁਗਵਾਇਆਭਈਪੂਰਨਆਸਜੀਉ
ਬਿਨਵੰਤਿਨਾਨਕਸਰਣਿਤੇਰੀਮਿਟੀਜਮਕੀਤ੍ਰਾਸਜੀਉ॥੨॥
ਸਲੋਕ
ਸਾਧਸੰਗਤਿਬਿਨੁਭ੍ਰਮਿਮੁਈਕਰਤੀਕਰਮਅਨੇਕ
ਕੋਮਲਬੰਧਨਬਾਧੀਆਨਾਨਕਕਰਮਹਿਲੇਖ॥੧॥
ਜੋਭਾਣੇਸੇਮੇਲਿਆਵਿਛੋੜੇਭੀਆਪਿ
ਨਾਨਕਪ੍ਰਭਸਰਣਾਗਤੀਜਾਕਾਵਡਪਰਤਾਪੁ॥੨॥
ਛੰਤੁ
ਗ੍ਰੀਖਮਰੁਤਿਅਤਿਗਾਖੜੀਜੇਠਅਖਾੜੈਘਾਮਜੀਉ
ਪ੍ਰੇਮਬਿਛੋਹੁਦੁਹਾਗਣੀਦ੍ਰਿਸਟਿਕਰੀਰਾਮਜੀਉ
ਨਹਦ੍ਰਿਸਟਿਆਵੈਮਰਤਹਾਵੈਮਹਾਗਾਰਬਿਮੁਠੀਆ
ਜਲਬਾਝੁਮਛੁਲੀਤੜਫੜਾਵੈਸੰਗਿਮਾਇਆਰੁਠੀਆ
ਕਰਿਪਾਪਜੋਨੀਭੈਭੀਤਹੋਈਦੇਇਸਾਸਨਜਾਮਜੀਉ
ਬਿਨਵੰਤਿਨਾਨਕਓਟਤੇਰੀਰਾਖੁਪੂਰਨਕਾਮਜੀਉ॥੩॥
ਸਲੋਕ
ਸਰਧਾਲਾਗੀਸੰਗਿਪ੍ਰੀਤਮੈਇਕੁਤਿਲੁਰਹਣੁਜਾਇ
ਮਨਤਨਅੰਤਰਿਰਵਿਰਹੇਨਾਨਕਸਹਜਿਸੁਭਾਇ॥੧॥
ਕਰੁਗਹਿਲੀਨੀਸਾਜਨਹਿਜਨਮਜਨਮਕੇਮੀਤ
ਚਰਨਹਦਾਸੀਕਰਿਲਈਨਾਨਕਪ੍ਰਭਹਿਤਚੀਤ॥੨॥
ਛੰਤੁ
ਰੁਤਿਬਰਸੁਸੁਹੇਲੀਆਸਾਵਣਭਾਦਵੇਆਨੰਦਜੀਉ
ਘਣਉਨਵਿਵੁਠੇਜਲਥਲਪੂਰਿਆਮਕਰੰਦਜੀਉ
ਪ੍ਰਭੁਪੂਰਿਰਹਿਆਸਰਬਠਾਈਹਰਿਨਾਮਨਵਨਿਧਿਗ੍ਰਿਹਭਰੇ
ਸਿਮਰਿਸੁਆਮੀਅੰਤਰਜਾਮੀਕੁਲਸਮੂਹਾਸਭਿਤਰੇ
ਪ੍ਰਿਅਰੰਗਿਜਾਗੇਨਹਛਿਦ੍ਰਲਾਗੇਕ੍ਰਿਪਾਲੁਸਦਬਖਸਿੰਦੁਜੀਉ
ਬਿਨਵੰਤਿਨਾਨਕਹਰਿਕੰਤੁਪਾਇਆਸਦਾਮਨਿਭਾਵੰਦੁਜੀਉ॥੪॥
ਸਲੋਕ
ਆਸਪਿਆਸੀਮੈਫਿਰਉਕਬਪੇਖਉਗੋਪਾਲ
ਹੈਕੋਈਸਾਜਨੁਸੰਤਜਨੁਨਾਨਕਪ੍ਰਭਮੇਲਣਹਾਰ॥੧॥
ਬਿਨੁਮਿਲਬੇਸਾਂਤਿਊਪਜੈਤਿਲੁਪਲੁਰਹਣੁਜਾਇ
ਹਰਿਸਾਧਹਸਰਣਾਗਤੀਨਾਨਕਆਸਪੁਜਾਇ॥੨॥
ਛੰਤੁ
ਰੁਤਿਸਰਦਅਡੰਬਰੋਅਸੂਕਤਕੇਹਰਿਪਿਆਸਜੀਉ
ਖੋਜੰਤੀਦਰਸਨੁਫਿਰਤਕਬਮਿਲੀਐਗੁਣਤਾਸਜੀਉ
ਬਿਨੁਕੰਤਪਿਆਰੇਨਹਸੂਖਸਾਰੇਹਾਰਕੰਙਣਧ੍ਰਿਗੁਬਨਾ
ਸੁੰਦਰਿਸੁਜਾਣਿਚਤੁਰਿਬੇਤੀਸਾਸਬਿਨੁਜੈਸੇਤਨਾ
ਈਤਉਤਦਹਦਿਸਅਲੋਕਨਮਨਿਮਿਲਨਕੀਪ੍ਰਭਪਿਆਸਜੀਉ
ਬਿਨਵੰਤਿਨਾਨਕਧਾਰਿਕਿਰਪਾਮੇਲਹੁਪ੍ਰਭਗੁਣਤਾਸਜੀਉ॥੫॥
ਸਲੋਕ
ਜਲਣਿਬੁਝੀਸੀਤਲਭਏਮਨਿਤਨਿਉਪਜੀਸਾਂਤਿ
ਨਾਨਕਪ੍ਰਭਪੂਰਨਮਿਲੇਦੁਤੀਆਬਿਨਸੀਭ੍ਰਾਂਤਿ॥੧॥