ਬਿਦਿਆਸੋਧੈਤਤੁਲਹੈਰਾਮਨਾਮਲਿਵਲਾਇ॥
ਮਨਮੁਖੁਬਿਦਿਆਬਿਕ੍ਰਦਾਬਿਖੁਖਟੇਬਿਖੁਖਾਇ॥
ਮੂਰਖੁਸਬਦੁਨਚੀਨਈਸੂਝਬੂਝਨਹਕਾਇ॥੫੩॥
ਪਾਧਾਗੁਰਮੁਖਿਆਖੀਐਚਾਟੜਿਆਮਤਿਦੇਇ॥
ਨਾਮੁਸਮਾਲਹੁਨਾਮੁਸੰਗਰਹੁਲਾਹਾਜਗਮਹਿਲੇਇ॥
ਸਚੀਪਟੀਸਚੁਮਨਿਪੜੀਐਸਬਦੁਸੁਸਾਰੁ॥
ਨਾਨਕਸੋਪੜਿਆਸੋਪੰਡਿਤੁਬੀਨਾਜਿਸੁਰਾਮਨਾਮੁਗਲਿਹਾਰੁ॥੫੪॥੧॥
ਰਾਮਕਲੀਮਹਲਾ੧ਸਿਧਗੋਸਟਿ॥
ੴਸਤਿਗੁਰਪ੍ਰਸਾਦਿ॥
ਸਿਧਸਭਾਕਰਿਆਸਣਿਬੈਠੇਸੰਤਸਭਾਜੈਕਾਰੋ॥
ਤਿਸੁਆਗੈਰਹਰਾਸਿਹਮਾਰੀਸਾਚਾਅਪਰਅਪਾਰੋ॥
ਮਸਤਕੁਕਾਟਿਧਰੀਤਿਸੁਆਗੈਤਨੁਮਨੁਆਗੈਦੇਉ॥
ਨਾਨਕਸੰਤੁਮਿਲੈਸਚੁਪਾਈਐਸਹਜਭਾਇਜਸੁਲੇਉ॥੧॥
ਕਿਆਭਵੀਐਸਚਿਸੂਚਾਹੋਇ॥
ਸਾਚਸਬਦਬਿਨੁਮੁਕਤਿਨਕੋਇ॥੧॥ਰਹਾਉ॥
ਕਵਨਤੁਮੇਕਿਆਨਾਉਤੁਮਾਰਾਕਉਨੁਮਾਰਗੁਕਉਨੁਸੁਆਓ॥
ਸਾਚੁਕਹਉਅਰਦਾਸਿਹਮਾਰੀਹਉਸੰਤਜਨਾਬਲਿਜਾਓ॥
ਕਹਬੈਸਹੁਕਹਰਹੀਐਬਾਲੇਕਹਆਵਹੁਕਹਜਾਹੋ॥
ਨਾਨਕੁਬੋਲੈਸੁਣਿਬੈਰਾਗੀਕਿਆਤੁਮਾਰਾਰਾਹੋ॥੨॥
ਘਟਿਘਟਿਬੈਸਿਨਿਰੰਤਰਿਰਹੀਐਚਾਲਹਿਸਤਿਗੁਰਭਾਏ॥
ਸਹਜੇਆਏਹੁਕਮਿਸਿਧਾਏਨਾਨਕਸਦਾਰਜਾਏ॥
ਆਸਣਿਬੈਸਣਿਥਿਰੁਨਾਰਾਇਣੁਐਸੀਗੁਰਮਤਿਪਾਏ॥
ਗੁਰਮੁਖਿਬੂਝੈਆਪੁਪਛਾਣੈਸਚੇਸਚਿਸਮਾਏ॥੩॥
ਦੁਨੀਆਸਾਗਰੁਦੁਤਰੁਕਹੀਐਕਿਉਕਰਿਪਾਈਐਪਾਰੋ॥
ਚਰਪਟੁਬੋਲੈਅਉਧੂਨਾਨਕਦੇਹੁਸਚਾਬੀਚਾਰੋ॥
ਆਪੇਆਖੈਆਪੇਸਮਝੈਤਿਸੁਕਿਆਉਤਰੁਦੀਜੈ॥
ਸਾਚੁਕਹਹੁਤੁਮਪਾਰਗਰਾਮੀਤੁਝੁਕਿਆਬੈਸਣੁਦੀਜੈ॥੪॥
ਜੈਸੇਜਲਮਹਿਕਮਲੁਨਿਰਾਲਮੁਮੁਰਗਾਈਨੈਸਾਣੇ॥
ਸੁਰਤਿਸਬਦਿਭਵਸਾਗਰੁਤਰੀਐਨਾਨਕਨਾਮੁਵਖਾਣੇ॥
ਰਹਹਿਇਕਾਂਤਿਏਕੋਮਨਿਵਸਿਆਆਸਾਮਾਹਿਨਿਰਾਸੋ॥
ਅਗਮੁਅਗੋਚਰੁਦੇਖਿਦਿਖਾਏਨਾਨਕੁਤਾਕਾਦਾਸੋ॥੫॥
ਸੁਣਿਸੁਆਮੀਅਰਦਾਸਿਹਮਾਰੀਪੂਛਉਸਾਚੁਬੀਚਾਰੋ॥
ਰੋਸੁਨਕੀਜੈਉਤਰੁਦੀਜੈਕਿਉਪਾਈਐਗੁਰਦੁਆਰੋ॥
ਇਹੁਮਨੁਚਲਤਉਸਚਘਰਿਬੈਸੈਨਾਨਕਨਾਮੁਅਧਾਰੋ॥
ਆਪੇਮੇਲਿਮਿਲਾਏਕਰਤਾਲਾਗੈਸਾਚਿਪਿਆਰੋ॥੬॥
ਹਾਟੀਬਾਟੀਰਹਹਿਨਿਰਾਲੇਰੂਖਿਬਿਰਖਿਉਦਿਆਨੇ॥
ਕੰਦਮੂਲੁਅਹਾਰੋਖਾਈਐਅਉਧੂਬੋਲੈਗਿਆਨੇ॥