ੴਸਤਿਗੁਰਪ੍ਰਸਾਦਿ॥
ਰਾਮਕਲੀਕੀਵਾਰਮਹਲਾ੩॥ਜੋਧੈਵੀਰੈਪੂਰਬਾਣੀਕੀਧੁਨੀ॥
ਸਲੋਕੁਮਃ੩॥
ਸਤਿਗੁਰੁਸਹਜੈਦਾਖੇਤੁਹੈਜਿਸਨੋਲਾਏਭਾਉ॥
ਨਾਉਬੀਜੇਨਾਉਉਗਵੈਨਾਮੇਰਹੈਸਮਾਇ॥
ਹਉਮੈਏਹੋਬੀਜੁਹੈਸਹਸਾਗਇਆਵਿਲਾਇ॥
ਨਾਕਿਛੁਬੀਜੇਨਉਗਵੈਜੋਬਖਸੇਸੋਖਾਇ॥
ਅੰਭੈਸੇਤੀਅੰਭੁਰਲਿਆਬਹੁੜਿਨਨਿਕਸਿਆਜਾਇ॥
ਨਾਨਕਗੁਰਮੁਖਿਚਲਤੁਹੈਵੇਖਹੁਲੋਕਾਆਇ॥
ਲੋਕੁਕਿਵੇਖੈਬਪੁੜਾਜਿਸਨੋਸੋਝੀਨਾਹਿ॥
ਜਿਸੁਵੇਖਾਲੇਸੋਵੇਖੈਜਿਸੁਵਸਿਆਮਨਮਾਹਿ॥੧॥
ਮਃ੩॥
ਮਨਮੁਖੁਦੁਖਕਾਖੇਤੁਹੈਦੁਖੁਬੀਜੇਦੁਖੁਖਾਇ॥
ਦੁਖਵਿਚਿਜੰਮੈਦੁਖਿਮਰੈਹਉਮੈਕਰਤਵਿਹਾਇ॥
ਆਵਣੁਜਾਣੁਨਸੁਝਈਅੰਧਾਅੰਧੁਕਮਾਇ॥
ਜੋਦੇਵੈਤਿਸੈਨਜਾਣਈਦਿਤੇਕਉਲਪਟਾਇ॥
ਨਾਨਕਪੂਰਬਿਲਿਖਿਆਕਮਾਵਣਾਅਵਰੁਨਕਰਣਾਜਾਇ॥੨॥
ਮਃ੩॥
ਸਤਿਗੁਰਿਮਿਲਿਐਸਦਾਸੁਖੁਜਿਸਨੋਆਪੇਮੇਲੇਸੋਇ॥
ਸੁਖੈਏਹੁਬਿਬੇਕੁਹੈਅੰਤਰੁਨਿਰਮਲੁਹੋਇ॥
ਅਗਿਆਨਕਾਭ੍ਰਮੁਕਟੀਐਗਿਆਨੁਪਰਾਪਤਿਹੋਇ॥
ਨਾਨਕਏਕੋਨਦਰੀਆਇਆਜਹਦੇਖਾਤਹਸੋਇ॥੩॥
ਪਉੜੀ॥
ਸਚੈਤਖਤੁਰਚਾਇਆਬੈਸਣਕਉਜਾਂਈ॥
ਸਭੁਕਿਛੁਆਪੇਆਪਿਹੈਗੁਰਸਬਦਿਸੁਣਾਈ॥
ਆਪੇਕੁਦਰਤਿਸਾਜੀਅਨੁਕਰਿਮਹਲਸਰਾਈ॥
ਚੰਦੁਸੂਰਜੁਦੁਇਚਾਨਣੇਪੂਰੀਬਣਤਬਣਾਈ॥
ਆਪੇਵੇਖੈਸੁਣੇਆਪਿਗੁਰਸਬਦਿਧਿਆਈ॥੧॥
ਵਾਹੁਵਾਹੁਸਚੇਪਾਤਿਸਾਹਤੂਸਚੀਨਾਈ॥੧॥ਰਹਾਉ॥
ਸਲੋਕੁ॥
ਕਬੀਰਮਹਿਦੀਕਰਿਕੈਘਾਲਿਆਆਪੁਪੀਸਾਇਪੀਸਾਇ॥
ਤੈਸਹਬਾਤਨਪੁਛੀਆਕਬਹੂਨਲਾਈਪਾਇ॥੧॥
ਮਃ੩॥
ਨਾਨਕਮਹਿਦੀਕਰਿਕੈਰਖਿਆਸੋਸਹੁਨਦਰਿਕਰੇਇ॥
ਆਪੇਪੀਸੈਆਪੇਘਸੈਆਪੇਹੀਲਾਇਲਏਇ॥
ਇਹੁਪਿਰਮਪਿਆਲਾਖਸਮਕਾਜੈਭਾਵੈਤੈਦੇਇ॥੨॥
ਪਉੜੀ॥
ਵੇਕੀਸ੍ਰਿਸਟਿਉਪਾਈਅਨੁਸਭਹੁਕਮਿਆਵੈਜਾਇਸਮਾਹੀ॥
ਆਪੇਵੇਖਿਵਿਗਸਦਾਦੂਜਾਕੋਨਾਹੀ॥
ਜਿਉਭਾਵੈਤਿਉਰਖੁਤੂਗੁਰਸਬਦਿਬੁਝਾਹੀ॥
ਸਭਨਾਤੇਰਾਜੋਰੁਹੈਜਿਉਭਾਵੈਤਿਵੈਚਲਾਹੀ॥
ਤੁਧੁਜੇਵਡਮੈਨਾਹਿਕੋਕਿਸੁਆਖਿਸੁਣਾਈ॥੨॥
ਸਲੋਕੁਮਃ੩॥
ਭਰਮਿਭੁਲਾਈਸਭੁਜਗੁਫਿਰੀਫਾਵੀਹੋਈਭਾਲਿ॥