ਜਿਉਬੈਸੰਤਰਿਧਾਤੁਸੁਧੁਹੋਇਤਿਉਹਰਿਕਾਭਉਦੁਰਮਤਿਮੈਲੁਗਵਾਇ॥
ਨਾਨਕਤੇਜਨਸੋਹਣੇਜੋਰਤੇਹਰਿਰੰਗੁਲਾਇ॥੧॥
ਮਃ੩॥
ਰਾਮਕਲੀਰਾਮੁਮਨਿਵਸਿਆਤਾਬਨਿਆਸੀਗਾਰੁ॥
ਗੁਰਕੈਸਬਦਿਕਮਲੁਬਿਗਸਿਆਤਾਸਉਪਿਆਭਗਤਿਭੰਡਾਰੁ॥
ਭਰਮੁਗਇਆਤਾਜਾਗਿਆਚੂਕਾਅਗਿਆਨਅੰਧਾਰੁ॥
ਤਿਸਨੋਰੂਪੁਅਤਿਅਗਲਾਜਿਸੁਹਰਿਨਾਲਿਪਿਆਰੁ॥
ਸਦਾਰਵੈਪਿਰੁਆਪਣਾਸੋਭਾਵੰਤੀਨਾਰਿ॥
ਮਨਮੁਖਿਸੀਗਾਰੁਨਜਾਣਨੀਜਾਸਨਿਜਨਮੁਸਭੁਹਾਰਿ॥
ਬਿਨੁਹਰਿਭਗਤੀਸੀਗਾਰੁਕਰਹਿਨਿਤਜੰਮਹਿਹੋਇਖੁਆਰੁ॥
ਸੈਸਾਰੈਵਿਚਿਸੋਭਨਪਾਇਨੀਅਗੈਜਿਕਰੇਸੁਜਾਣੈਕਰਤਾਰੁ॥
ਨਾਨਕਸਚਾਏਕੁਹੈਦੁਹੁਵਿਚਿਹੈਸੰਸਾਰੁ॥
ਚੰਗੈਮੰਦੈਆਪਿਲਾਇਅਨੁਸੋਕਰਨਿਜਿਆਪਿਕਰਾਏਕਰਤਾਰੁ॥੨॥
ਮਃ੩॥
ਬਿਨੁਸਤਿਗੁਰਸੇਵੇਸਾਂਤਿਨਆਵਈਦੂਜੀਨਾਹੀਜਾਇ॥
ਜੇਬਹੁਤੇਰਾਲੋਚੀਐਵਿਣੁਕਰਮਾਪਾਇਆਨਜਾਇ॥
ਅੰਤਰਿਲੋਭੁਵਿਕਾਰੁਹੈਦੂਜੈਭਾਇਖੁਆਇ॥
ਤਿਨਜੰਮਣੁਮਰਣੁਨਚੁਕਈਹਉਮੈਵਿਚਿਦੁਖੁਪਾਇ॥
ਜਿਨੀਸਤਿਗੁਰਸਿਉਚਿਤੁਲਾਇਆਸੋਖਾਲੀਕੋਈਨਾਹਿ॥
ਤਿਨਜਮਕੀਤਲਬਨਹੋਵਈਨਾਓਇਦੁਖਸਹਾਹਿ॥
ਨਾਨਕਗੁਰਮੁਖਿਉਬਰੇਸਚੈਸਬਦਿਸਮਾਹਿ॥੩॥
ਪਉੜੀ॥
ਆਪਿਅਲਿਪਤੁਸਦਾਰਹੈਹੋਰਿਧੰਧੈਸਭਿਧਾਵਹਿ॥
ਆਪਿਨਿਹਚਲੁਅਚਲੁਹੈਹੋਰਿਆਵਹਿਜਾਵਹਿ॥
ਸਦਾਸਦਾਹਰਿਧਿਆਈਐਗੁਰਮੁਖਿਸੁਖੁਪਾਵਹਿ॥
ਨਿਜਘਰਿਵਾਸਾਪਾਈਐਸਚਿਸਿਫਤਿਸਮਾਵਹਿ॥
ਸਚਾਗਹਿਰਗੰਭੀਰੁਹੈਗੁਰਸਬਦਿਬੁਝਾਈ॥੮॥
ਸਲੋਕਮਃ੩॥
ਸਚਾਨਾਮੁਧਿਆਇਤੂਸਭੋਵਰਤੈਸਚੁ॥
ਨਾਨਕਹੁਕਮੈਜੋਬੁਝੈਸੋਫਲੁਪਾਏਸਚੁ॥
ਕਥਨੀਬਦਨੀਕਰਤਾਫਿਰੈਹੁਕਮੁਨਬੂਝੈਸਚੁ॥
ਨਾਨਕਹਰਿਕਾਭਾਣਾਮੰਨੇਸੋਭਗਤੁਹੋਇਵਿਣੁਮੰਨੇਕਚੁਨਿਕਚੁ॥੧॥
ਮਃ੩॥
ਮਨਮੁਖਬੋਲਿਨਜਾਣਨੀਓਨਾਅੰਦਰਿਕਾਮੁਕ੍ਰੋਧੁਅਹੰਕਾਰੁ॥
ਓਇਥਾਉਕੁਥਾਉਨਜਾਣਨੀਉਨਅੰਤਰਿਲੋਭੁਵਿਕਾਰੁ॥
ਓਇਆਪਣੈਸੁਆਇਆਇਬਹਿਗਲਾਕਰਹਿਓਨਾਮਾਰੇਜਮੁਜੰਦਾਰੁ॥
ਅਗੈਦਰਗਹਲੇਖੈਮੰਗਿਐਮਾਰਿਖੁਆਰੁਕੀਚਹਿਕੂੜਿਆਰ॥
ਏਹਕੂੜੈਕੀਮਲੁਕਿਉਉਤਰੈਕੋਈਕਢਹੁਇਹੁਵੀਚਾਰੁ॥
ਸਤਿਗੁਰੁਮਿਲੈਤਾਨਾਮੁਦਿੜਾਏਸਭਿਕਿਲਵਿਖਕਟਣਹਾਰੁ॥
ਨਾਮੁਜਪੇਨਾਮੋਆਰਾਧੇਤਿਸੁਜਨਕਉਕਰਹੁਸਭਿਨਮਸਕਾਰੁ॥