ਸੀਤਾਲਖਮਣੁਵਿਛੁੜਿਗਇਆ॥
ਰੋਵੈਦਹਸਿਰੁਲੰਕਗਵਾਇ॥
ਜਿਨਿਸੀਤਾਆਦੀਡਉਰੂਵਾਇ॥
ਰੋਵਹਿਪਾਂਡਵਭਏਮਜੂਰ॥
ਜਿਨਕੈਸੁਆਮੀਰਹਤਹਦੂਰਿ॥
ਰੋਵੈਜਨਮੇਜਾਖੁਇਗਇਆ॥
ਏਕੀਕਾਰਣਿਪਾਪੀਭਇਆ॥
ਰੋਵਹਿਸੇਖਮਸਾਇਕਪੀਰ॥
ਅੰਤਿਕਾਲਿਮਤੁਲਾਗੈਭੀੜ॥
ਰੋਵਹਿਰਾਜੇਕੰਨਪੜਾਇ॥
ਘਰਿਘਰਿਮਾਗਹਿਭੀਖਿਆਜਾਇ॥
ਰੋਵਹਿਕਿਰਪਨਸੰਚਹਿਧਨੁਜਾਇ॥
ਪੰਡਿਤਰੋਵਹਿਗਿਆਨੁਗਵਾਇ॥
ਬਾਲੀਰੋਵੈਨਾਹਿਭਤਾਰੁ॥
ਨਾਨਕਦੁਖੀਆਸਭੁਸੰਸਾਰੁ॥
ਮੰਨੇਨਾਉਸੋਈਜਿਣਿਜਾਇ॥
ਅਉਰੀਕਰਮਨਲੇਖੈਲਾਇ॥੧॥
ਮਃ੨॥
ਜਪੁਤਪੁਸਭੁਕਿਛੁਮੰਨਿਐਅਵਰਿਕਾਰਾਸਭਿਬਾਦਿ॥
ਨਾਨਕਮੰਨਿਆਮੰਨੀਐਬੁਝੀਐਗੁਰਪਰਸਾਦਿ॥੨॥
ਪਉੜੀ॥
ਕਾਇਆਹੰਸਧੁਰਿਮੇਲੁਕਰਤੈਲਿਖਿਪਾਇਆ॥
ਸਭਮਹਿਗੁਪਤੁਵਰਤਦਾਗੁਰਮੁਖਿਪ੍ਰਗਟਾਇਆ॥
ਗੁਣਗਾਵੈਗੁਣਉਚਰੈਗੁਣਮਾਹਿਸਮਾਇਆ॥
ਸਚੀਬਾਣੀਸਚੁਹੈਸਚੁਮੇਲਿਮਿਲਾਇਆ॥
ਸਭੁਕਿਛੁਆਪੇਆਪਿਹੈਆਪੇਦੇਇਵਡਿਆਈ॥੧੪॥
ਸਲੋਕਮਃ੨॥
ਨਾਨਕਅੰਧਾਹੋਇਕੈਰਤਨਾਪਰਖਣਜਾਇ॥
ਰਤਨਾਸਾਰਨਜਾਣਈਆਵੈਆਪੁਲਖਾਇ॥੧॥
ਮਃ੨॥
ਰਤਨਾਕੇਰੀਗੁਥਲੀਰਤਨੀਖੋਲੀਆਇ॥
ਵਖਰਤੈਵਣਜਾਰਿਆਦੁਹਾਰਹੀਸਮਾਇ॥
ਜਿਨਗੁਣੁਪਲੈਨਾਨਕਾਮਾਣਕਵਣਜਹਿਸੇਇ॥
ਰਤਨਾਸਾਰਨਜਾਣਨੀਅੰਧੇਵਤਹਿਲੋਇ॥੨॥
ਪਉੜੀ॥
ਨਉਦਰਵਾਜੇਕਾਇਆਕੋਟੁਹੈਦਸਵੈਗੁਪਤੁਰਖੀਜੈ॥
ਬਜਰਕਪਾਟਨਖੁਲਨੀਗੁਰਸਬਦਿਖੁਲੀਜੈ॥
ਅਨਹਦਵਾਜੇਧੁਨਿਵਜਦੇਗੁਰਸਬਦਿਸੁਣੀਜੈ॥
ਤਿਤੁਘਟਅੰਤਰਿਚਾਨਣਾਕਰਿਭਗਤਿਮਿਲੀਜੈ॥
ਸਭਮਹਿਏਕੁਵਰਤਦਾਜਿਨਿਆਪੇਰਚਨਰਚਾਈ॥੧੫॥
ਸਲੋਕਮਃ੨॥
ਅੰਧੇਕੈਰਾਹਿਦਸਿਐਅੰਧਾਹੋਇਸੁਜਾਇ॥
ਹੋਇਸੁਜਾਖਾਨਾਨਕਾਸੋਕਿਉਉਝੜਿਪਾਇ॥
ਅੰਧੇਏਹਿਨਆਖੀਅਨਿਜਿਨਮੁਖਿਲੋਇਣਨਾਹਿ॥
ਅੰਧੇਸੇਈਨਾਨਕਾਖਸਮਹੁਘੁਥੇਜਾਹਿ॥੧॥
ਮਃ੨॥
ਸਾਹਿਬਿਅੰਧਾਜੋਕੀਆਕਰੇਸੁਜਾਖਾਹੋਇ॥
ਜੇਹਾਜਾਣੈਤੇਹੋਵਰਤੈਜੇਸਉਆਖੈਕੋਇ॥
ਜਿਥੈਸੁਵਸਤੁਨਜਾਪਈਆਪੇਵਰਤਉਜਾਣਿ॥
ਨਾਨਕਗਾਹਕੁਕਿਉਲਏਸਕੈਨਵਸਤੁਪਛਾਣਿ॥੨॥
ਮਃ੨॥
ਸੋਕਿਉਅੰਧਾਆਖੀਐਜਿਹੁਕਮਹੁਅੰਧਾਹੋਇ॥
ਨਾਨਕਹੁਕਮੁਨਬੁਝਈਅੰਧਾਕਹੀਐਸੋਇ॥੩॥