ਸਚੁਪੁਰਾਣਾਹੋਵੈਨਾਹੀਸੀਤਾਕਦੇਨਪਾਟੈ॥
ਨਾਨਕਸਾਹਿਬੁਸਚੋਸਚਾਤਿਚਰੁਜਾਪੀਜਾਪੈ॥੧॥
ਮਃ੧॥
ਸਚਕੀਕਾਤੀਸਚੁਸਭੁਸਾਰੁ॥
ਘਾੜਤਤਿਸਕੀਅਪਰਅਪਾਰ॥
ਸਬਦੇਸਾਣਰਖਾਈਲਾਇ॥
ਗੁਣਕੀਥੇਕੈਵਿਚਿਸਮਾਇ॥
ਤਿਸਦਾਕੁਠਾਹੋਵੈਸੇਖੁ॥
ਲੋਹੂਲਬੁਨਿਕਥਾਵੇਖੁ॥
ਹੋਇਹਲਾਲੁਲਗੈਹਕਿਜਾਇ॥
ਨਾਨਕਦਰਿਦੀਦਾਰਿਸਮਾਇ॥੨॥
ਮਃ੧॥
ਕਮਰਿਕਟਾਰਾਬੰਕੁੜਾਬੰਕੇਕਾਅਸਵਾਰੁ॥
ਗਰਬੁਨਕੀਜੈਨਾਨਕਾਮਤੁਸਿਰਿਆਵੈਭਾਰੁ॥੩॥
ਪਉੜੀ॥
ਸੋਸਤਿਸੰਗਤਿਸਬਦਿਮਿਲੈਜੋਗੁਰਮੁਖਿਚਲੈ॥
ਸਚੁਧਿਆਇਨਿਸੇਸਚੇਜਿਨਹਰਿਖਰਚੁਧਨੁਪਲੈ॥
ਭਗਤਸੋਹਨਿਗੁਣਗਾਵਦੇਗੁਰਮਤਿਅਚਲੈ॥
ਰਤਨਬੀਚਾਰੁਮਨਿਵਸਿਆਗੁਰਕੈਸਬਦਿਭਲੈ॥
ਆਪੇਮੇਲਿਮਿਲਾਇਦਾਆਪੇਦੇਇਵਡਿਆਈ॥੧੯॥
ਸਲੋਕਮਃ੩॥
ਆਸਾਅੰਦਰਿਸਭੁਕੋਕੋਇਨਿਰਾਸਾਹੋਇ॥
ਨਾਨਕਜੋਮਰਿਜੀਵਿਆਸਹਿਲਾਆਇਆਸੋਇ॥੧॥
ਮਃ੩॥
ਨਾਕਿਛੁਆਸਾਹਥਿਹੈਕੇਉਨਿਰਾਸਾਹੋਇ॥
ਕਿਆਕਰੇਏਹਬਪੁੜੀਜਾਂਭੋੁਲਾਏਸੋਇ॥੨॥
ਪਉੜੀ॥
ਧ੍ਰਿਗੁਜੀਵਣੁਸੰਸਾਰਸਚੇਨਾਮਬਿਨੁ॥
ਪ੍ਰਭੁਦਾਤਾਦਾਤਾਰਨਿਹਚਲੁਏਹੁਧਨੁ॥
ਸਾਸਿਸਾਸਿਆਰਾਧੇਨਿਰਮਲੁਸੋਇਜਨੁ॥
ਅੰਤਰਜਾਮੀਅਗਮੁਰਸਨਾਏਕੁਭਨੁ॥
ਰਵਿਰਹਿਆਸਰਬਤਿਨਾਨਕੁਬਲਿਜਾਈ॥੨੦॥
ਸਲੋਕੁਮਃ੧॥
ਸਰਵਰਹੰਸਧੁਰੇਹੀਮੇਲਾਖਸਮੈਏਵੈਭਾਣਾ॥
ਸਰਵਰਅੰਦਰਿਹੀਰਾਮੋਤੀਸੋਹੰਸਾਕਾਖਾਣਾ॥
ਬਗੁਲਾਕਾਗੁਨਰਹਈਸਰਵਰਿਜੇਹੋਵੈਅਤਿਸਿਆਣਾ॥
ਓਨਾਰਿਜਕੁਨਪਇਓਓਥੈਓਨੑਾਹੋਰੋਖਾਣਾ॥
ਸਚਿਕਮਾਣੈਸਚੋਪਾਈਐਕੂੜੈਕੂੜਾਮਾਣਾ॥
ਨਾਨਕਤਿਨਕੌਸਤਿਗੁਰੁਮਿਲਿਆਜਿਨਾਧੁਰੇਪੈਯਾਪਰਵਾਣਾ॥੧॥
ਮਃ੧॥
ਸਾਹਿਬੁਮੇਰਾਉਜਲਾਜੇਕੋਚਿਤਿਕਰੇਇ॥
ਨਾਨਕਸੋਈਸੇਵੀਐਸਦਾਸਦਾਜੋਦੇਇ॥
ਨਾਨਕਸੋਈਸੇਵੀਐਜਿਤੁਸੇਵਿਐਦੁਖੁਜਾਇ॥
ਅਵਗਣਵੰਞਨਿਗੁਣਰਵਹਿਮਨਿਸੁਖੁਵਸੈਆਇ॥੨॥
ਪਉੜੀ॥
ਆਪੇਆਪਿਵਰਤਦਾਆਪਿਤਾੜੀਲਾਈਅਨੁ॥
ਆਪੇਹੀਉਪਦੇਸਦਾਗੁਰਮੁਖਿਪਤੀਆਈਅਨੁ॥
ਇਕਿਆਪੇਉਝੜਿਪਾਇਅਨੁਇਕਿਭਗਤੀਲਾਇਅਨੁ॥
ਜਿਸੁਆਪਿਬੁਝਾਏਸੋਬੁਝਸੀਆਪੇਨਾਇਲਾਈਅਨੁ॥
ਨਾਨਕਨਾਮੁਧਿਆਈਐਸਚੀਵਡਿਆਈ॥੨੧॥੧॥ਸੁਧੁ॥