ਦੇਵਸੰਸੈਗਾਂਠਿਨਛੂਟੈ॥
ਕਾਮਕ੍ਰੋਧਮਾਇਆਮਦਮਤਸਰਇਨਪੰਚਹੁਮਿਲਿਲੂਟੇ॥੧॥ਰਹਾਉ॥
ਹਮਬਡਕਬਿਕੁਲੀਨਹਮਪੰਡਿਤਹਮਜੋਗੀਸੰਨਿਆਸੀ॥
ਗਿਆਨੀਗੁਨੀਸੂਰਹਮਦਾਤੇਇਹਬੁਧਿਕਬਹਿਨਨਾਸੀ॥੨॥
ਕਹੁਰਵਿਦਾਸਸਭੈਨਹੀਸਮਝਸਿਭੂਲਿਪਰੇਜੈਸੇਬਉਰੇ॥
ਮੋਹਿਅਧਾਰੁਨਾਮੁਨਾਰਾਇਨਜੀਵਨਪ੍ਰਾਨਧਨਮੋਰੇ॥੩॥੧॥
ਰਾਮਕਲੀਬਾਣੀਬੇਣੀਜੀਉਕੀ॥
ੴਸਤਿਗੁਰਪ੍ਰਸਾਦਿ॥
ਇੜਾਪਿੰਗੁਲਾਅਉਰਸੁਖਮਨਾਤੀਨਿਬਸਹਿਇਕਠਾਈ॥
ਬੇਣੀਸੰਗਮੁਤਹਪਿਰਾਗੁਮਨੁਮਜਨੁਕਰੇਤਿਥਾਈ॥੧॥
ਸੰਤਹੁਤਹਾਨਿਰੰਜਨਰਾਮੁਹੈ॥
ਗੁਰਗਮਿਚੀਨੈਬਿਰਲਾਕੋਇ॥
ਤਹਾਂਨਿਰੰਜਨੁਰਮਈਆਹੋਇ॥੧॥ਰਹਾਉ॥
ਦੇਵਸਥਾਨੈਕਿਆਨੀਸਾਣੀ॥
ਤਹਬਾਜੇਸਬਦਅਨਾਹਦਬਾਣੀ॥
ਤਹਚੰਦੁਨਸੂਰਜੁਪਉਣੁਨਪਾਣੀ॥
ਸਾਖੀਜਾਗੀਗੁਰਮੁਖਿਜਾਣੀ॥੨॥
ਉਪਜੈਗਿਆਨੁਦੁਰਮਤਿਛੀਜੈ॥
ਅੰਮ੍ਰਿਤਰਸਿਗਗਨੰਤਰਿਭੀਜੈ॥
ਏਸੁਕਲਾਜੋਜਾਣੈਭੇਉ॥
ਭੇਟੈਤਾਸੁਪਰਮਗੁਰਦੇਉ॥੩॥
ਦਸਮਦੁਆਰਾਅਗਮਅਪਾਰਾਪਰਮਪੁਰਖਕੀਘਾਟੀ॥
ਊਪਰਿਹਾਟੁਹਾਟਪਰਿਆਲਾਆਲੇਭੀਤਰਿਥਾਤੀ॥੪॥
ਜਾਗਤੁਰਹੈਸੁਕਬਹੁਨਸੋਵੈ॥
ਤੀਨਿਤਿਲੋਕਸਮਾਧਿਪਲੋਵੈ॥
ਬੀਜਮੰਤ੍ਰੁਲੈਹਿਰਦੈਰਹੈ॥
ਮਨੂਆਉਲਟਿਸੁੰਨਮਹਿਗਹੈ॥੫॥
ਜਾਗਤੁਰਹੈਨਅਲੀਆਭਾਖੈ॥
ਪਾਚਉਇੰਦ੍ਰੀਬਸਿਕਰਿਰਾਖੈ॥
ਗੁਰਕੀਸਾਖੀਰਾਖੈਚੀਤਿ॥
ਮਨੁਤਨੁਅਰਪੈਕ੍ਰਿਸਨਪਰੀਤਿ॥੬॥
ਕਰਪਲਵਸਾਖਾਬੀਚਾਰੇ॥
ਅਪਨਾਜਨਮੁਨਜੂਐਹਾਰੇ॥
ਅਸੁਰਨਦੀਕਾਬੰਧੈਮੂਲੁ॥
ਪਛਿਮਫੇਰਿਚੜਾਵੈਸੂਰੁ॥
ਅਜਰੁਜਰੈਸੁਨਿਝਰੁਝਰੈ॥
ਜਗੰਨਾਥਸਿਉਗੋਸਟਿਕਰੈ॥੭॥
ਚਉਮੁਖਦੀਵਾਜੋਤਿਦੁਆਰ॥
ਪਲੂਅਨਤਮੂਲੁਬਿਚਕਾਰਿ॥
ਸਰਬਕਲਾਲੇਆਪੇਰਹੈ॥
ਮਨੁਮਾਣਕੁਰਤਨਾਮਹਿਗੁਹੈ॥੮॥
ਮਸਤਕਿਪਦਮੁਦੁਆਲੈਮਣੀ॥
ਮਾਹਿਨਿਰੰਜਨੁਤ੍ਰਿਭਵਣਧਣੀ॥
ਪੰਚਸਬਦਨਿਰਮਾਇਲਬਾਜੇ॥
ਢੁਲਕੇਚਵਰਸੰਖਘਨਗਾਜੇ॥
ਦਲਿਮਲਿਦੈਤਹੁਗੁਰਮੁਖਿਗਿਆਨੁ॥
ਬੇਣੀਜਾਚੈਤੇਰਾਨਾਮੁ॥੯॥੧॥