ਥਿਰੁਸੁਹਾਗੁਵਰੁਅਗਮੁਅਗੋਚਰੁਜਨਨਾਨਕਪ੍ਰੇਮਸਾਧਾਰੀਜੀਉ॥੪॥੪॥੧੧॥
ਮਾਝਮਹਲਾ੫॥
ਖੋਜਤਖੋਜਤਦਰਸਨਚਾਹੇ॥
ਭਾਤਿਭਾਤਿਬਨਬਨਅਵਗਾਹੇ॥
ਨਿਰਗੁਣੁਸਰਗੁਣੁਹਰਿਹਰਿਮੇਰਾਕੋਈਹੈਜੀਉਆਣਿਮਿਲਾਵੈਜੀਉ॥੧॥
ਖਟੁਸਾਸਤਬਿਚਰਤਮੁਖਿਗਿਆਨਾ॥
ਪੂਜਾਤਿਲਕੁਤੀਰਥਇਸਨਾਨਾ॥
ਨਿਵਲੀਕਰਮਆਸਨਚਉਰਾਸੀਹਇਨਮਹਿਸਾਂਤਿਨਆਵੈਜੀਉ॥੨॥
ਅਨਿਕਬਰਖਕੀਏਜਪਤਾਪਾ॥
ਗਵਨੁਕੀਆਧਰਤੀਭਰਮਾਤਾ॥
ਇਕੁਖਿਨੁਹਿਰਦੈਸਾਂਤਿਨਆਵੈਜੋਗੀਬਹੁੜਿਬਹੁੜਿਉਠਿਧਾਵੈਜੀਉ॥੩॥
ਕਰਿਕਿਰਪਾਮੋਹਿਸਾਧੁਮਿਲਾਇਆ॥
ਮਨੁਤਨੁਸੀਤਲੁਧੀਰਜੁਪਾਇਆ॥
ਪ੍ਰਭੁਅਬਿਨਾਸੀਬਸਿਆਘਟਭੀਤਰਿਹਰਿਮੰਗਲੁਨਾਨਕੁਗਾਵੈਜੀਉ॥੪॥੫॥੧੨॥
ਮਾਝਮਹਲਾ੫॥
ਪਾਰਬ੍ਰਹਮਅਪਰੰਪਰਦੇਵਾ॥
ਅਗਮਅਗੋਚਰਅਲਖਅਭੇਵਾ॥
ਦੀਨਦਇਆਲਗੋਪਾਲਗੋਬਿੰਦਾਹਰਿਧਿਆਵਹੁਗੁਰਮੁਖਿਗਾਤੀਜੀਉ॥੧॥
ਗੁਰਮੁਖਿਮਧੁਸੂਦਨੁਨਿਸਤਾਰੇ॥
ਗੁਰਮੁਖਿਸੰਗੀਕ੍ਰਿਸਨਮੁਰਾਰੇ॥
ਦਇਆਲਦਮੋਦਰੁਗੁਰਮੁਖਿਪਾਈਐਹੋਰਤੁਕਿਤੈਨਭਾਤੀਜੀਉ॥੨॥
ਨਿਰਹਾਰੀਕੇਸਵਨਿਰਵੈਰਾ॥
ਕੋਟਿਜਨਾਜਾਕੇਪੂਜਹਿਪੈਰਾ॥
ਗੁਰਮੁਖਿਹਿਰਦੈਜਾਕੈਹਰਿਹਰਿਸੋਈਭਗਤੁਇਕਾਤੀਜੀਉ॥੩॥
ਅਮੋਘਦਰਸਨਬੇਅੰਤਅਪਾਰਾ॥
ਵਡਸਮਰਥੁਸਦਾਦਾਤਾਰਾ॥
ਗੁਰਮੁਖਿਨਾਮੁਜਪੀਐਤਿਤੁਤਰੀਐਗਤਿਨਾਨਕਵਿਰਲੀਜਾਤੀਜੀਉ॥੪॥੬॥੧੩॥
ਮਾਝਮਹਲਾ੫॥
ਕਹਿਆਕਰਣਾਦਿਤਾਲੈਣਾ॥
ਗਰੀਬਾਅਨਾਥਾਤੇਰਾਮਾਣਾ॥
ਸਭਕਿਛੁਤੂੰਹੈਤੂੰਹੈਮੇਰੇਪਿਆਰੇਤੇਰੀਕੁਦਰਤਿਕਉਬਲਿਜਾਈਜੀਉ॥੧॥
ਭਾਣੈਉਝੜਭਾਣੈਰਾਹਾ॥
ਭਾਣੈਹਰਿਗੁਣਗੁਰਮੁਖਿਗਾਵਾਹਾ॥
ਭਾਣੈਭਰਮਿਭਵੈਬਹੁਜੂਨੀਸਭਕਿਛੁਤਿਸੈਰਜਾਈਜੀਉ॥੨॥
ਨਾਕੋਮੂਰਖੁਨਾਕੋਸਿਆਣਾ॥
ਵਰਤੈਸਭਕਿਛੁਤੇਰਾਭਾਣਾ॥
ਅਗਮਅਗੋਚਰਬੇਅੰਤਅਥਾਹਾਤੇਰੀਕੀਮਤਿਕਹਣੁਨਜਾਈਜੀਉ॥੩॥
ਖਾਕੁਸੰਤਨਕੀਦੇਹੁਪਿਆਰੇ॥
ਆਇਪਇਆਹਰਿਤੇਰੈਦੁਆਰੈ॥
ਦਰਸਨੁਪੇਖਤਮਨੁਆਘਾਵੈਨਾਨਕਮਿਲਣੁਸੁਭਾਈਜੀਉ॥੪॥੭॥੧੪॥
ਮਾਝਮਹਲਾ੫॥
ਦੁਖੁਤਦੇਜਾਵਿਸਰਿਜਾਵੈ॥
ਭੁਖਵਿਆਪੈਬਹੁਬਿਧਿਧਾਵੈ॥
ਸਿਮਰਤਨਾਮੁਸਦਾਸੁਹੇਲਾਜਿਸੁਦੇਵੈਦੀਨਦਇਆਲਾਜੀਉ॥੧॥
ਸਤਿਗੁਰੁਮੇਰਾਵਡਸਮਰਥਾ॥