ਲਗਿਲਗਿਪ੍ਰੀਤਿਬਹੁਪ੍ਰੀਤਿਲਗਾਈਲਗਿਸਾਧੂਸੰਗਿਸਵਾਰੇ॥
ਗੁਰਕੇਬਚਨਸਤਿਸਤਿਕਰਿਮਾਨੇਮੇਰੇਠਾਕੁਰਬਹੁਤੁਪਿਆਰੇ॥੬॥
ਪੂਰਬਿਜਨਮਿਪਰਚੂਨਕਮਾਏਹਰਿਹਰਿਹਰਿਨਾਮਿਪਿਆਰੇ॥
ਗੁਰਪ੍ਰਸਾਦਿਅੰਮ੍ਰਿਤਰਸੁਪਾਇਆਰਸੁਗਾਵੈਰਸੁਵੀਚਾਰੇ॥੭॥
ਹਰਿਹਰਿਰੂਪਰੰਗਸਭਿਤੇਰੇਮੇਰੇਲਾਲਨਲਾਲਗੁਲਾਰੇ॥
ਜੈਸਾਰੰਗੁਦੇਹਿਸੋਹੋਵੈਕਿਆਨਾਨਕਜੰਤਵਿਚਾਰੇ॥੮॥੩॥
ਨਟਮਹਲਾ੪॥
ਰਾਮਗੁਰਸਰਨਿਪ੍ਰਭੂਰਖਵਾਰੇ॥
ਜਿਉਕੁੰਚਰੁਤਦੂਐਪਕਰਿਚਲਾਇਓਕਰਿਊਪਰੁਕਢਿਨਿਸਤਾਰੇ॥੧॥ਰਹਾਉ॥
ਪ੍ਰਭਕੇਸੇਵਕਬਹੁਤੁਅਤਿਨੀਕੇਮਨਿਸਰਧਾਕਰਿਹਰਿਧਾਰੇ॥
ਮੇਰੇਪ੍ਰਭਿਸਰਧਾਭਗਤਿਮਨਿਭਾਵੈਜਨਕੀਪੈਜਸਵਾਰੇ॥੧॥
ਹਰਿਹਰਿਸੇਵਕੁਸੇਵਾਲਾਗੈਸਭੁਦੇਖੈਬ੍ਰਹਮਪਸਾਰੇ॥
ਏਕੁਪੁਰਖੁਇਕੁਨਦਰੀਆਵੈਸਭਏਕਾਨਦਰਿਨਿਹਾਰੇ॥੨॥
ਹਰਿਪ੍ਰਭੁਠਾਕੁਰੁਰਵਿਆਸਭਠਾਈਸਭੁਚੇਰੀਜਗਤੁਸਮਾਰੇ॥
ਆਪਿਦਇਆਲੁਦਇਆਦਾਨੁਦੇਵੈਵਿਚਿਪਾਥਰਕੀਰੇਕਾਰੇ॥੩॥
ਅੰਤਰਿਵਾਸੁਬਹੁਤੁਮੁਸਕਾਈਭ੍ਰਮਿਭੂਲਾਮਿਰਗੁਸਿੰਙ੍ਹਾਰੇ॥
ਬਨੁਬਨੁਢੂਢਿਢੂਢਿਫਿਰਿਥਾਕੀਗੁਰਿਪੂਰੈਘਰਿਨਿਸਤਾਰੇ॥੪॥
ਬਾਣੀਗੁਰੂਗੁਰੂਹੈਬਾਣੀਵਿਚਿਬਾਣੀਅੰਮ੍ਰਿਤੁਸਾਰੇ॥
ਗੁਰੁਬਾਣੀਕਹੈਸੇਵਕੁਜਨੁਮਾਨੈਪਰਤਖਿਗੁਰੂਨਿਸਤਾਰੇ॥੫॥
ਸਭੁਹੈਬ੍ਰਹਮੁਬ੍ਰਹਮੁਹੈਪਸਰਿਆਮਨਿਬੀਜਿਆਖਾਵਾਰੇ॥
ਜਿਉਜਨਚੰਦ੍ਰਹਾਂਸੁਦੁਖਿਆਧ੍ਰਿਸਟਬੁਧੀਅਪੁਨਾਘਰੁਲੂਕੀਜਾਰੇ॥੬॥
ਪ੍ਰਭਕਉਜਨੁਅੰਤਰਿਰਿਦਲੋਚੈਪ੍ਰਭੁਜਨਕੇਸਾਸਨਿਹਾਰੇ॥
ਕ੍ਰਿਪਾਕ੍ਰਿਪਾਕਰਿਭਗਤਿਦ੍ਰਿੜਾਏਜਨਪੀਛੈਜਗੁਨਿਸਤਾਰੇ॥੭॥
ਆਪਨਆਪਿਆਪਿਪ੍ਰਭੁਠਾਕੁਰੁਪ੍ਰਭੁਆਪੇਸ੍ਰਿਸਟਿਸਵਾਰੇ॥
ਜਨਨਾਨਕਆਪੇਆਪਿਸਭੁਵਰਤੈਕਰਿਕ੍ਰਿਪਾਆਪਿਨਿਸਤਾਰੇ॥੮॥੪॥
ਨਟਮਹਲਾ੪॥
ਰਾਮਕਰਿਕਿਰਪਾਲੇਹੁਉਬਾਰੇ॥
ਜਿਉਪਕਰਿਦ੍ਰੋਪਤੀਦੁਸਟਾਂਆਨੀਹਰਿਹਰਿਲਾਜਨਿਵਾਰੇ॥੧॥ਰਹਾਉ॥
ਕਰਿਕਿਰਪਾਜਾਚਿਕਜਨਤੇਰੇਇਕੁਮਾਗਉਦਾਨੁਪਿਆਰੇ॥
ਸਤਿਗੁਰਕੀਨਿਤਸਰਧਾਲਾਗੀਮੋਕਉਹਰਿਗੁਰੁਮੇਲਿਸਵਾਰੇ॥੧॥
ਸਾਕਤਕਰਮਪਾਣੀਜਿਉਮਥੀਐਨਿਤਪਾਣੀਝੋਲਝੁਲਾਰੇ॥
ਮਿਲਿਸਤਿਸੰਗਤਿਪਰਮਪਦੁਪਾਇਆਕਢਿਮਾਖਨਕੇਗਟਕਾਰੇ॥੨॥
ਨਿਤਨਿਤਕਾਇਆਮਜਨੁਕੀਆਨਿਤਮਲਿਮਲਿਦੇਹਸਵਾਰੇ॥