ਰਾਗੁਮਾਰੂਮਹਲਾ੧ਘਰੁ੫॥
ੴਸਤਿਗੁਰਪ੍ਰਸਾਦਿ॥
ਅਹਿਨਿਸਿਜਾਗੈਨੀਦਨਸੋਵੈ॥
ਸੋਜਾਣੈਜਿਸੁਵੇਦਨਹੋਵੈ॥
ਪ੍ਰੇਮਕੇਕਾਨਲਗੇਤਨਭੀਤਰਿਵੈਦੁਕਿਜਾਣੈਕਾਰੀਜੀਉ॥੧॥
ਜਿਸਨੋਸਾਚਾਸਿਫਤੀਲਾਏ॥
ਗੁਰਮੁਖਿਵਿਰਲੇਕਿਸੈਬੁਝਾਏ॥
ਅੰਮ੍ਰਿਤਕੀਸਾਰਸੋਈਜਾਣੈਜਿਅੰਮ੍ਰਿਤਕਾਵਾਪਾਰੀਜੀਉ॥੧॥ਰਹਾਉ॥
ਪਿਰਸੇਤੀਧਨਪ੍ਰੇਮੁਰਚਾਏ॥
ਗੁਰਕੈਸਬਦਿਤਥਾਚਿਤੁਲਾਏ॥
ਸਹਜਸੇਤੀਧਨਖਰੀਸੁਹੇਲੀਤ੍ਰਿਸਨਾਤਿਖਾਨਿਵਾਰੀਜੀਉ॥੨॥
ਸਹਸਾਤੋੜੇਭਰਮੁਚੁਕਾਏ॥
ਸਹਜੇਸਿਫਤੀਧਣਖੁਚੜਾਏ॥
ਗੁਰਕੈਸਬਦਿਮਰੈਮਨੁਮਾਰੇਸੁੰਦਰਿਜੋਗਾਧਾਰੀਜੀਉ॥੩॥
ਹਉਮੈਜਲਿਆਮਨਹੁਵਿਸਾਰੇ॥
ਜਮਪੁਰਿਵਜਹਿਖੜਗਕਰਾਰੇ॥
ਅਬਕੈਕਹਿਐਨਾਮੁਨਮਿਲਈਤੂਸਹੁਜੀਅੜੇਭਾਰੀਜੀਉ॥੪॥
ਮਾਇਆਮਮਤਾਪਵਹਿਖਿਆਲੀ॥
ਜਮਪੁਰਿਫਾਸਹਿਗਾਜਮਜਾਲੀ॥
ਹੇਤਕੇਬੰਧਨਤੋੜਿਨਸਾਕਹਿਤਾਜਮੁਕਰੇਖੁਆਰੀਜੀਉ॥੫॥
ਨਾਹਉਕਰਤਾਨਾਮੈਕੀਆ॥
ਅੰਮ੍ਰਿਤੁਨਾਮੁਸਤਿਗੁਰਿਦੀਆ॥
ਜਿਸੁਤੂਦੇਹਿਤਿਸੈਕਿਆਚਾਰਾਨਾਨਕਸਰਣਿਤੁਮਾਰੀਜੀਉ॥੬॥੧॥੧੨॥
ਮਾਰੂਮਹਲਾ੩ਘਰੁ੧॥
ੴਸਤਿਗੁਰਪ੍ਰਸਾਦਿ॥
ਜਹਬੈਸਾਲਹਿਤਹਬੈਸਾਸੁਆਮੀਜਹਭੇਜਹਿਤਹਜਾਵਾ॥
ਸਭਨਗਰੀਮਹਿਏਕੋਰਾਜਾਸਭੇਪਵਿਤੁਹਹਿਥਾਵਾ॥੧॥
ਬਾਬਾਦੇਹਿਵਸਾਸਚਗਾਵਾ॥
ਜਾਤੇਸਹਜੇਸਹਜਿਸਮਾਵਾ॥੧॥ਰਹਾਉ॥
ਬੁਰਾਭਲਾਕਿਛੁਆਪਸਤੇਜਾਨਿਆਏਈਸਗਲਵਿਕਾਰਾ॥
ਇਹੁਫੁਰਮਾਇਆਖਸਮਕਾਹੋਆਵਰਤੈਇਹੁਸੰਸਾਰਾ॥੨॥
ਇੰਦ੍ਰੀਧਾਤੁਸਬਲਕਹੀਅਤਹੈਇੰਦ੍ਰੀਕਿਸਤੇਹੋਈ॥
ਆਪੇਖੇਲਕਰੈਸਭਿਕਰਤਾਐਸਾਬੂਝੈਕੋਈ॥੩॥
ਗੁਰਪਰਸਾਦੀਏਕਲਿਵਲਾਗੀਦੁਬਿਧਾਤਦੇਬਿਨਾਸੀ॥
ਜੋਤਿਸੁਭਾਣਾਸੋਸਤਿਕਰਿਮਾਨਿਆਕਾਟੀਜਮਕੀਫਾਸੀ॥੪॥
ਭਣਤਿਨਾਨਕੁਲੇਖਾਮਾਗੈਕਵਨਾਜਾਚੂਕਾਮਨਿਅਭਿਮਾਨਾ॥
ਤਾਸੁਤਾਸੁਧਰਮਰਾਇਜਪਤੁਹੈਪਏਸਚੇਕੀਸਰਨਾ॥੫॥੧॥
ਮਾਰੂਮਹਲਾ੩॥
ਆਵਣਜਾਣਾਨਾਥੀਐਨਿਜਘਰਿਵਾਸਾਹੋਇ॥
ਸਚੁਖਜਾਨਾਬਖਸਿਆਆਪੇਜਾਣੈਸੋਇ॥੧॥