ਰਾਗੁਸੂਹੀਮਹਲਾ੫ਘਰੁ੫ਪੜਤਾਲ॥
ਰਾਗ ਸੂਹੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
Raag Soohee, Fifth Mahalaa, Fifth House, Partaal:
रागु सूही महला ५ घरु ५ पड़ताल ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪ੍ਰੀਤਿਪ੍ਰੀਤਿਗੁਰੀਆਮੋਹਨਲਾਲਨਾ॥
ਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ।
Love of the enticing Beloved Lord is the most glorious love.
प्रीति प्रीति गुरीआ मोहन लालना ॥
ਜਪਿਮਨਗੋਬਿੰਦਏਕੈਅਵਰੁਨਹੀਕੋਲੇਖੈਸੰਤਲਾਗੁਮਨਹਿਛਾਡੁਦੁਬਿਧਾਕੀਕੁਰੀਆ॥੧॥ਰਹਾਉ॥
ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ ॥੧॥ ਰਹਾਉ ॥
Meditate, O mind, on the One Lord of the Universe - nothing else is of any account. Attach your mind to the Saints, and abandon the path of duality. ||1||Pause||
जपि मन गोबिंद एकै अवरु नही को लेखै संत लागु मनहि छाडु दुबिधा की कुरीआ ॥१॥ रहाउ ॥
ਨਿਰਗੁਨਹਰੀਆਸਰਗੁਨਧਰੀਆਅਨਿਕਕੋਠਰੀਆਭਿੰਨਭਿੰਨਭਿੰਨਭਿਨਕਰੀਆ॥
ਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ।
The Lord is absolute and unmanifest; He has assumed the most sublime manifestation. He has fashioned countless body chambers of many, varied, different, myriad forms.
निरगुन हरीआ सरगुन धरीआ अनिक कोठरीआ भिंन भिंन भिंन भिन करीआ ॥
ਵਿਚਿਮਨਕੋਟਵਰੀਆ॥
(ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ।
Within them, the mind is the policeman;
विचि मन कोटवरीआ ॥
ਨਿਜਮੰਦਰਿਪਿਰੀਆ॥
ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ,
my Beloved lives in the temple of my inner self.
निज मंदरि पिरीआ ॥
ਤਹਾਆਨਦਕਰੀਆ॥
ਅਤੇ ਉੱਥੇ ਆਨੰਦ ਮਾਣਦਾ ਹੈ।
He plays there in ecstasy.
तहा आनद करीआ ॥
ਨਹਮਰੀਆਨਹਜਰੀਆ॥੧॥
ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ ॥੧॥
He does not die, and he never grows old. ||1||
नह मरीआ नह जरीआ ॥१॥
ਕਿਰਤਨਿਜੁਰੀਆਬਹੁਬਿਧਿਫਿਰੀਆਪਰਕਉਹਿਰੀਆ॥
ਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ,
He is engrossed in worldly activities, wandering around in various ways. He steals the property of others,
किरतनि जुरीआ बहु बिधि फिरीआ पर कउ हिरीआ ॥
ਬਿਖਨਾਘਿਰੀਆ॥
ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।
and is surrounded by corruption and sin.
बिखना घिरीआ ॥
ਅਬਸਾਧੂਸੰਗਿਪਰੀਆ॥
ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ,
But now, he joins the Saadh Sangat, the Company of the Holy,
अब साधू संगि परीआ ॥
ਹਰਿਦੁਆਰੈਖਰੀਆ॥
ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ,
and stands before the Lord's Gate.
हरि दुआरै खरीआ ॥
ਦਰਸਨੁਕਰੀਆ॥
(ਪ੍ਰਭੂ ਦਾ) ਦਰਸਨ ਕਰਦਾ ਹੈ।
He obtains the Blessed Vision of the Lord's Darshan.
दरसनु करीआ ॥
ਨਾਨਕਗੁਰਮਿਰੀਆ॥
ਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ,
Nanak has met the Guru;
नानक गुर मिरीआ ॥
ਬਹੁਰਿਨਫਿਰੀਆ॥੨॥੧॥੪੪॥
ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ ॥੨॥੧॥੪੪॥
he shall not be reincarnated again. ||2||1||44||
बहुरि न फिरीआ ॥२॥१॥४४॥
WWW.GURBANI.WORLD