ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਸਰਬਸੁਖਾਕਾਦਾਤਾਸਤਿਗੁਰੁਤਾਕੀਸਰਨੀਪਾਈਐ॥
ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ।
The True Guru is the Giver of all peace and comfort - seek His Sanctuary.
सरब सुखा का दाता सतिगुरु ता की सरनी पाईऐ ॥
ਦਰਸਨੁਭੇਟਤਹੋਤਅਨੰਦਾਦੂਖੁਗਇਆਹਰਿਗਾਈਐ॥੧॥
ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥
Beholding the Blessed Vision of His Darshan, bliss ensues, pain is dispelled, and one sings the Lord's Praises. ||1||
दरसनु भेटत होत अनंदा दूखु गइआ हरि गाईऐ ॥१॥
ਹਰਿਰਸੁਪੀਵਹੁਭਾਈ॥
ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ,
Drink in the sublime essence of the Lord, O Siblings of Destiny.
हरि रसु पीवहु भाई ॥
ਨਾਮੁਜਪਹੁਨਾਮੋਆਰਾਧਹੁਗੁਰਪੂਰੇਕੀਸਰਨਾਈ॥ਰਹਾਉ॥
ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ ਰਹਾਉ॥
Chant the Naam, the Name of the Lord; worship the Naam in adoration, and enter the Sanctuary of the Perfect Guru. ||Pause||
नामु जपहु नामो आराधहु गुर पूरे की सरनाई ॥ रहाउ ॥
ਤਿਸਹਿਪਰਾਪਤਿਜਿਸੁਧੁਰਿਲਿਖਿਆਸੋਈਪੂਰਨੁਭਾਈ॥
ਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ।
Only one who has such pre-ordained destiny receives it; he alone becomes perfect, O Siblings of Destiny.
तिसहि परापति जिसु धुरि लिखिआ सोई पूरनु भाई ॥
ਨਾਨਕਕੀਬੇਨੰਤੀਪ੍ਰਭਜੀਨਾਮਿਰਹਾਲਿਵਲਾਈ॥੨॥੨੫॥੮੯॥
ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ ॥੨॥੨੫॥੮੯॥
Nanak's prayer, O Dear God, is to remain lovingly absorbed in the Naam. ||2||25||89||
नानक की बेनंती प्रभ जी नामि रहा लिव लाई ॥२॥२५॥८९॥
WWW.GURBANI.WORLD