ਬਿਲਾਵਲੁਮਹਲਾ੩॥
Bilaaval, Third Mahalaa:
बिलावलु महला ३ ॥
ਪੂਰੇਗੁਰਤੇਵਡਿਆਈਪਾਈ॥
ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ-ਇੱਜ਼ਤ ਪ੍ਰਾਪਤ ਕਰ ਲਈ,
From the Perfect Guru, I have obtained glorious greatness.
पूरे गुर ते वडिआई पाई ॥
ਅਚਿੰਤਨਾਮੁਵਸਿਆਮਨਿਆਈ॥
ਉਸ ਦੇ ਮਨ ਵਿਚ ਉਹ ਹਰਿ-ਨਾਮ ਆ ਵੱਸਦਾ ਹੈ ਜੋ ਹਰੇਕ ਕਿਸਮ ਦਾ ਫ਼ਿਕਰ-ਤੌਖਲਾ ਦੂਰ ਕਰ ਦੇਂਦਾ ਹੈ।
The Naam, the Name of the Lord, has spontaneously come to abide in my mind.
अचिंत नामु वसिआ मनि आई ॥
ਹਉਮੈਮਾਇਆਸਬਦਿਜਲਾਈ॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ,
Through the Word of the Shabad, I have burnt away egotism and Maya.
हउमै माइआ सबदि जलाई ॥
ਦਰਿਸਾਚੈਗੁਰਤੇਸੋਭਾਪਾਈ॥੧॥
ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ ॥੧॥
Through the Guru, I have obtained honor in the Court of the True Lord. ||1||
दरि साचै गुर ते सोभा पाई ॥१॥
ਜਗਦੀਸਸੇਵਉਮੈਅਵਰੁਨਕਾਜਾ॥
ਹੇ ਜਗਤ ਦੇ ਮਾਲਕ-ਪ੍ਰਭੂ! (ਮੇਹਰ ਕਰ) ਮੈਂ (ਤੇਰਾ ਨਾਮ) ਸਿਮਰਦਾ ਰਹਾਂ, (ਇਸ ਤੋਂ ਚੰਗਾ) ਮੈਨੂੰ ਹੋਰ ਕੋਈ ਕੰਮ ਨਾਹ ਲੱਗੇ।
I serve the Lord of the Universe; I have no other work to do.
जगदीस सेवउ मै अवरु न काजा ॥
ਅਨਦਿਨੁਅਨਦੁਹੋਵੈਮਨਿਮੇਰੈਗੁਰਮੁਖਿਮਾਗਉਤੇਰਾਨਾਮੁਨਿਵਾਜਾ॥੧॥ਰਹਾਉ॥
(ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ) ਬਖ਼ਸ਼ਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ (ਤਾ ਕਿ) ਮੇਰੇ ਮਨ ਵਿਚ (ਉਸ ਨਾਮ ਦੀ ਬਰਕਤਿ ਨਾਲ) ਹਰ ਵੇਲੇ ਆਨੰਦ ਬਣਿਆ ਰਹੇ ॥੧॥ ਰਹਾਉ ॥
Night and day, my mind is in ecstasy; as Gurmukh, I beg for the bliss-giving Naam. ||1||Pause||
अनदिनु अनदु होवै मनि मेरै गुरमुखि मागउ तेरा नामु निवाजा ॥१॥ रहाउ ॥
ਮਨਕੀਪਰਤੀਤਿਮਨਤੇਪਾਈ॥
ਹੇ ਭਾਈ! ਉਸ ਮਨੁੱਖ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸਰਧਾ-ਵਿਸ਼ਵਾਸ ਦੀ ਦਾਤ ਲੱਭ ਲਈ (ਇਹ ਸਰਧਾ ਕਿ ਪਰਮਾਤਮਾ ਸਾਰੇ ਜਗਤ ਵਿਚ ਇਕ-ਸਮਾਨ ਵਿਆਪਕ ਹੈ),
From the mind itself, mental faith is obtained.
मन की परतीति मन ते पाई ॥
ਪੂਰੇਗੁਰਤੇਸਬਦਿਬੁਝਾਈ॥
ਜਿਸ ਨੇ ਪੂਰੇ ਗੁਰੂ ਪਾਸੋਂ (ਉਸ ਦੇ) ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ।
Through the Guru, I have realized the Shabad.
पूरे गुर ते सबदि बुझाई ॥
ਜੀਵਣਮਰਣੁਕੋਸਮਸਰਿਵੇਖੈ॥
ਹੇ ਭਾਈ! ਜੇਹੜਾ ਭੀ ਮਨੁੱਖ ਸਾਰੀ ਉਮਰ ਪ੍ਰਭੂ ਨੂੰ (ਸ੍ਰਿਸ਼ਟੀ ਵਿਚ) ਇਕ-ਸਮਾਨ (ਵੱਸਦਾ) ਵੇਖਦਾ ਹੈ,
How rare is that person, who looks upon life and death alike.
जीवण मरणु को समसरि वेखै ॥
ਬਹੁੜਿਨਮਰੈਨਾਜਮੁਪੇਖੈ॥੨॥
ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ, ਉਸ ਵਲ ਜਮਰਾਜ ਕਦੇ ਨਹੀਂ ਤੱਕਦਾ ॥੨॥
She shall never die again, and shall not have to see the Messenger of Death. ||2||
बहुड़ि न मरै ना जमु पेखै ॥२॥
ਘਰਹੀਮਹਿਸਭਿਕੋਟਨਿਧਾਨ॥
ਹੇ ਭਾਈ! (ਹਰੇਕ ਮਨੁੱਖ ਦੇ) ਹਿਰਦੇ-ਘਰ ਵਿਚ ਸਾਰੇ (ਸੁਖਾਂ ਦੇ) ਖ਼ਜ਼ਾਨਿਆਂ ਦੇ (ਕੋਟਾਂ ਦੇ) ਕੋਟ ਮੌਜੂਦ ਹਨ।
Within the home of the self are all the millions of treasures.
घर ही महि सभि कोट निधान ॥
ਸਤਿਗੁਰਿਦਿਖਾਏਗਇਆਅਭਿਮਾਨੁ॥
ਜਿਸ ਮਨੁੱਖ ਨੂੰ ਗੁਰੂ ਨੇ (ਇਹ ਕੋਟ) ਵਿਖਾ ਦਿੱਤੇ, ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਗਿਆ।
The True Guru has revealed them, and my egotistical pride is gone.
सतिगुरि दिखाए गइआ अभिमानु ॥
ਸਦਹੀਲਾਗਾਸਹਜਿਧਿਆਨੁ॥
ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਸੁਰਤ ਜੋੜੀ ਰੱਖਦਾ ਹੈ।
I keep my meditation always focused on the Cosmic Lord.
सद ही लागा सहजि धिआनु ॥
ਅਨਦਿਨੁਗਾਵੈਏਕੋਨਾਮੁ॥੩॥
ਉਹ ਮਨੁੱਖ ਹਰ ਵੇਲੇ ਇਕੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
Night and day, I sing the One Name. ||3||
अनदिनु गावै एको नामु ॥३॥
ਇਸੁਜੁਗਮਹਿਵਡਿਆਈਪਾਈ॥
ਹੇ ਭਾਈ! ਉਹ ਮਨੁੱਖ ਇਸ ਜਗਤ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ,
I have obtained glorious greatness in this age,
इसु जुग महि वडिआई पाई ॥
ਪੂਰੇਗੁਰਤੇਨਾਮੁਧਿਆਈ॥
ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ ਦਾ ਨਾਮ ਸਿਮਰਦਾ ਹੈ।
from the Perfect Guru, meditating on the Naam.
पूरे गुर ते नामु धिआई ॥
ਜਹਦੇਖਾਤਹਰਹਿਆਸਮਾਈ॥
ਹੇ ਭਾਈ! ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਪਰਮਾਤਮਾ ਮੌਜੂਦ ਦਿੱਸਦਾ ਹੈ।
Wherever I look, I see the Lord permeating and pervading.
जह देखा तह रहिआ समाई ॥
ਸਦਾਸੁਖਦਾਤਾਕੀਮਤਿਨਹੀਪਾਈ॥੪॥
ਉਹ ਸਦਾ ਹੀ (ਸਭਨਾਂ ਨੂੰ) ਸੁਖ ਦੇਣ ਵਾਲਾ ਹੈ। ਪਰ ਉਹ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ॥੪॥
He is forever the Giver of peace; His worth cannot be estimated. ||4||
सदा सुखदाता कीमति नही पाई ॥४॥
ਪੂਰੈਭਾਗਿਗੁਰੁਪੂਰਾਪਾਇਆ॥
ਹੇ ਭਾਈ! ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ,
By perfect destiny, I have found the Perfect Guru.
पूरै भागि गुरु पूरा पाइआ ॥
ਅੰਤਰਿਨਾਮੁਨਿਧਾਨੁਦਿਖਾਇਆ॥
ਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵਿਖਾਲ ਦਿੱਤਾ।
He has revealed to me the treasure of the Naam, deep within the nucleus of my self.
अंतरि नामु निधानु दिखाइआ ॥
ਗੁਰਕਾਸਬਦੁਅਤਿਮੀਠਾਲਾਇਆ॥
ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ,
The Word of the Guru's Shabad is so very sweet.
गुर का सबदु अति मीठा लाइआ ॥
ਨਾਨਕਤ੍ਰਿਸਨਬੁਝੀਮਨਿਤਨਿਸੁਖੁਪਾਇਆ॥੫॥੬॥੪॥੬॥੧੦॥
ਹੇ ਨਾਨਕ! ਉਸ ਦੇ ਅੰਦਰੋਂ ਮਾਇਆ ਦੀ ਤ੍ਰੇਹ ਬੁੱਝ ਗਈ। ਉਸ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਆਨੰਦ ਹੀ ਆਨੰਦ ਹਾਸਲ ਹੋ ਗਿਆ ॥੫॥੬॥੪॥੬॥੧੦॥
O Nanak, my thirst is quenched, and my mind and body have found peace. ||5||6||4||6||10||
नानक त्रिसन बुझी मनि तनि सुखु पाइआ ॥५॥६॥४॥६॥१०॥
WWW.GURBANI.WORLD