GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 817
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਕਰੁਧਰਿਮਸਤਕਿਥਾਪਿਆਨਾਮੁਦੀਨੋਦਾਨਿ
ਹੇ ਭਾਈ! (ਪ੍ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ (ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ ਦੇਂਦਾ ਹੈ।
Placing His Hand upon my forehead, God has given me the gift of His Name.
करु धरि मसतकि थापिआ नामु दीनो दानि ॥
ਸਫਲਸੇਵਾਪਾਰਬ੍ਰਹਮਕੀਤਾਕੀਨਹੀਹਾਨਿ॥੧॥
ਹੇ ਭਾਈ! ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਜੀਵਨ-ਮਨੋਰਥ ਪੂਰਾ ਕਰਦੀ ਹੈ, ਇਹ ਕੀਤੀ ਹੋਈ ਸੇਵਾ-ਭਗਤੀ ਵਿਅਰਥ ਨਹੀਂ ਜਾਂਦੀ ॥੧॥
One who performs fruitful service for the Supreme Lord God, never suffers any loss. ||1||
सफल सेवा पारब्रहम की ता की नही हानि ॥१॥
ਆਪੇਹੀਪ੍ਰਭੁਰਾਖਤਾਭਗਤਨਕੀਆਨਿ
ਹੇ ਭਾਈ! ਆਪਣੇ ਭਗਤਾਂ ਦੀ ਇੱਜ਼ਤ ਪਰਮਾਤਮਾ ਆਪ ਹੀ ਬਚਾਂਦਾ ਹੈ।
God Himself saves the honor of His devotees.
आपे ही प्रभु राखता भगतन की आनि ॥
ਜੋਜੋਚਿਤਵਹਿਸਾਧਜਨਸੋਲੇਤਾਮਾਨਿ॥੧॥ਰਹਾਉ
ਪਰਮਾਤਮਾ ਦੇ ਭਗਤ ਜੋ ਕੁਝ ਆਪਣੇ ਮਨ ਵਿਚ ਧਾਰਦੇ ਹਨ, ਪਰਮਾਤਮਾ ਉਹੀ ਕੁਝ ਮੰਨ ਲੈਂਦਾ ਹੈ ॥੧॥ ਰਹਾਉ ॥
Whatever God's Holy servants wish for, He grants to them. ||1||Pause||
जो जो चितवहि साध जन सो लेता मानि ॥१॥ रहाउ ॥
ਸਰਣਿਪਰੇਚਰਣਾਰਬਿੰਦਜਨਪ੍ਰਭਕੇਪ੍ਰਾਨ
ਹੇ ਭਾਈ! ਜੇਹੜੇ ਸੰਤ ਜਨ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ ਨੂੰ ਜਿੰਦ ਵਰਗੇ ਪਿਆਰੇ ਹੋ ਜਾਂਦੇ ਹਨ।
God's humble servants seek the Sanctuary of His Lotus Feet; they are God's very breath of life.
सरणि परे चरणारबिंद जन प्रभ के प्रान ॥
ਸਹਜਿਸੁਭਾਇਨਾਨਕਮਿਲੇਜੋਤੀਜੋਤਿਸਮਾਨ॥੨॥੨॥੬੬॥
ਹੇ ਨਾਨਕ! ਉਹ ਸੰਤ ਜਨ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਨਾਲ ਮਿਲ ਜਾਂਦੇ ਹਨ। ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੨॥੨॥੬੬॥
O Nanak, they automatically, intuitively meet God; their light merges into the Light. ||2||2||66||
सहजि सुभाइ नानक मिले जोती जोति समान ॥२॥२॥६६॥
WWW.GURBANI.WORLD
ਪਿਛਲਾ Share ਹੋਮ Save ਅਗਲਾ