GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਮਰਦਾਸ ਜੀ
ਅੰਗ 646
Display Settings
Translations
ਮਃ
Third Mahalaa:
मः ३ ॥
ਇਕਾਬਾਣੀਇਕੁਗੁਰੁਇਕੋਸਬਦੁਵੀਚਾਰਿ
ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-
There is One Bani; there is One Guru; there is one Shabad to contemplate.
इका बाणी इकु गुरु इको सबदु वीचारि ॥
ਸਚਾਸਉਦਾਹਟੁਸਚੁਰਤਨੀਭਰੇਭੰਡਾਰ
ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ।
True is the merchandise, and true is the shop; the warehouses are overflowing with jewels.
सचा सउदा हटु सचु रतनी भरे भंडार ॥
ਗੁਰਕਿਰਪਾਤੇਪਾਈਅਨਿਜੇਦੇਵੈਦੇਵਣਹਾਰੁ
ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ।
By Guru's Grace, they are obtained, if the Great Giver gives them.
गुर किरपा ते पाईअनि जे देवै देवणहारु ॥
ਸਚਾਸਉਦਾਲਾਭੁਸਦਾਖਟਿਆਨਾਮੁਅਪਾਰੁ
ਜਿਸ ਮਨੁੱਖ ਨੇ ਇਹ ਸੱਚਾ ਸੌਦਾ (ਕਰ ਕੇ) ਬੇਅੰਤ ਪ੍ਰਭੂ ਦਾ ਨਾਮ ਲਾਭ ਖੱਟਿਆ ਹੈ,
Dealing in this true merchandise, one earns the profit of the incomparable Naam.
सचा सउदा लाभु सदा खटिआ नामु अपारु ॥
ਵਿਖੁਵਿਚਿਅੰਮ੍ਰਿਤੁਪ੍ਰਗਟਿਆਕਰਮਿਪੀਆਵਣਹਾਰੁ
ਉਸ ਨੂੰ (ਮਾਇਆ) ਜ਼ਹਿਰ ਵਿਚ ਵਰਤਦਿਆਂ ਹੀ ਨਾਮ-ਅੰਮ੍ਰਿਤ ਮਿਲ ਪੈਂਦਾ ਹੈ, ਪਰ ਇਹ ਅੰਮ੍ਰਿਤ ਪਿਲਾਣ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਹੀ ਪਿਲਾਂਦਾ ਹੈ।
In the midst of poison, the Ambrosial Nectar is revealed; by His Mercy, one drinks it in.
विखु विचि अंम्रितु प्रगटिआ करमि पीआवणहारु ॥
ਨਾਨਕਸਚੁਸਲਾਹੀਐਧੰਨੁਸਵਾਰਣਹਾਰੁ॥੨॥
ਹੇ ਨਾਨਕ! ਉਸ ਸਲਾਹੁਣ-ਜੋਗ ਪਰਮਾਤਮਾ ਨੂੰ ਸਿਮਰੀਏ ਜੋ (ਜੀਵਾਂ ਨੂੰ ਨਾਮ ਦੀ ਦਾਤਿ ਦੇ ਕੇ) ਸਵਾਰਦਾ ਹੈ ॥੨॥
O Nanak, praise the True Lord; blessed is the Creator, the Embellisher. ||2||
नानक सचु सलाहीऐ धंनु सवारणहारु ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ