GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਰਾਮਦਾਸ ਜੀ
ਅੰਗ 833
Display Settings
Translations
ਬਿਲਾਵਲੁਮਹਲਾ
Bilaaval, Fourth Mahalaa:
बिलावलु महला ४ ॥
ਹਰਿਹਰਿਨਾਮੁਸੀਤਲਜਲੁਧਿਆਵਹੁਹਰਿਚੰਦਨਵਾਸੁਸੁਗੰਧਗੰਧਈਆ
ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ।
Meditate on the cool water of the Name of the Lord, Har, Har. Perfume yourself with the fragrant scent of the Lord, the sandalwood tree.
हरि हरि नामु सीतल जलु धिआवहु हरि चंदन वासु सुगंध गंधईआ ॥
ਮਿਲਿਸਤਿਸੰਗਤਿਪਰਮਪਦੁਪਾਇਆਮੈਹਿਰਡਪਲਾਸਸੰਗਿਹਰਿਬੁਹੀਆ॥੧॥
ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ॥੧॥
Joining the Society of the Saints, I have obtained the supreme status. I am just a castor-oil tree, made fragrant by their association. ||1||
मिलि सतिसंगति परम पदु पाइआ मै हिरड पलास संगि हरि बुहीआ ॥१॥
ਜਪਿਜਗੰਨਾਥਜਗਦੀਸਗੁਸਈਆ
ਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ।
Meditate on the Lord of the Universe, the Master of the world, the Lord of creation.
जपि जगंनाथ जगदीस गुसईआ ॥
ਸਰਣਿਪਰੇਸੇਈਜਨਉਬਰੇਜਿਉਪ੍ਰਹਿਲਾਦਉਧਾਰਿਸਮਈਆ॥੧॥ਰਹਾਉ
ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ ॥੧॥ ਰਹਾਉ ॥
Those humble beings who seek the Lord's Sanctuary are saved, like Prahlaad; they are emancipated and merge with the Lord. ||1||Pause||
सरणि परे सेई जन उबरे जिउ प्रहिलाद उधारि समईआ ॥१॥ रहाउ ॥
ਭਾਰਅਠਾਰਹਮਹਿਚੰਦਨੁਊਤਮਚੰਦਨਨਿਕਟਿਸਭਚੰਦਨੁਹੁਈਆ
ਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ।
Of all plants, the sandalwood tree is the most sublime. Everything near the sandalwood tree becomes fragrant like sandalwood.
भार अठारह महि चंदनु ऊतम चंदन निकटि सभ चंदनु हुईआ ॥
ਸਾਕਤਕੂੜੇਊਭਸੁਕਹੂਏਮਨਿਅਭਿਮਾਨੁਵਿਛੁੜਿਦੂਰਿਗਈਆ॥੨॥
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ ॥੨॥
The stubborn, false faithless cynics are dried up; their egotistical pride separates them far from the Lord. ||2||
साकत कूड़े ऊभ सुक हूए मनि अभिमानु विछुड़ि दूरि गईआ ॥२॥
ਹਰਿਗਤਿਮਿਤਿਕਰਤਾਆਪੇਜਾਣੈਸਭਬਿਧਿਹਰਿਹਰਿਆਪਿਬਨਈਆ
ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ)।
Only the Creator Lord Himself knows the state and condition of everyone; the Lord Himself makes all the arrangements.
हरि गति मिति करता आपे जाणै सभ बिधि हरि हरि आपि बनईआ ॥
ਜਿਸੁਸਤਿਗੁਰੁਭੇਟੇਸੁਕੰਚਨੁਹੋਵੈਜੋਧੁਰਿਲਿਖਿਆਸੁਮਿਟੈਮਿਟਈਆ॥੩॥
ਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ ॥੩॥
One who meets the True Guru is transformed into gold. Whatever is pre-ordained, is not erased by erasing. ||3||
जिसु सतिगुरु भेटे सु कंचनु होवै जो धुरि लिखिआ सु मिटै न मिटईआ ॥३॥
ਰਤਨਪਦਾਰਥਗੁਰਮਤਿਪਾਵੈਸਾਗਰਭਗਤਿਭੰਡਾਰਖੁਲੑਈਆ
ਹੇ ਭਾਈ! (ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ।
The treasure of jewels is found in the ocean of the Guru's Teachings. The treasure of devotional worship is opened to me.
रतन पदारथ गुरमति पावै सागर भगति भंडार खुलईआ ॥
ਗੁਰਚਰਣੀਇਕਸਰਧਾਉਪਜੀਮੈਹਰਿਗੁਣਕਹਤੇਤ੍ਰਿਪਤਿਭਈਆ॥੪॥
(ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ ॥੪॥
Focused on the Guru's Feet, faith wells up within me; chanting the Glorious Praises of the Lord, I hunger for more. ||4||
गुर चरणी इक सरधा उपजी मै हरि गुण कहते त्रिपति न भईआ ॥४॥
ਪਰਮਬੈਰਾਗੁਨਿਤਨਿਤਹਰਿਧਿਆਏਮੈਹਰਿਗੁਣਕਹਤੇਭਾਵਨੀਕਹੀਆ
ਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ।
I am totally detached, continually, continuously meditating on the Lord; chanting the Glorious Praises of the Lord, I express my love for Him.
परम बैरागु नित नित हरि धिआए मै हरि गुण कहते भावनी कहीआ ॥
ਬਾਰਬਾਰਖਿਨੁਖਿਨੁਪਲੁਕਹੀਐਹਰਿਪਾਰੁਪਾਵੈਪਰੈਪਰਈਆ॥੫॥
ਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ ॥੫॥
Time and time again, each and every moment and instant, I express it. I cannot find the Lord's limits; He is the farthest of the far. ||5||
बार बार खिनु खिनु पलु कहीऐ हरि पारु न पावै परै परईआ ॥५॥
ਸਾਸਤਬੇਦਪੁਰਾਣਪੁਕਾਰਹਿਧਰਮੁਕਰਹੁਖਟੁਕਰਮਦ੍ਰਿੜਈਆ
ਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ।
The Shaastras, the Vedas and the Puraanas advise righteous actions, and the performance of the six religious rituals.
सासत बेद पुराण पुकारहि धरमु करहु खटु करम द्रिड़ईआ ॥
ਮਨਮੁਖਪਾਖੰਡਿਭਰਮਿਵਿਗੂਤੇਲੋਭਲਹਰਿਨਾਵਭਾਰਿਬੁਡਈਆ॥੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ ॥੬॥
The hypocritical, self-willed manmukhs are ruined by doubt; in the waves of greed, their boat is heavily loaded, and it sinks. ||6||
मनमुख पाखंडि भरमि विगूते लोभ लहरि नाव भारि बुडईआ ॥६॥
ਨਾਮੁਜਪਹੁਨਾਮੇਗਤਿਪਾਵਹੁਸਿਮ੍ਰਿਤਿਸਾਸਤ੍ਰਨਾਮੁਦ੍ਰਿੜਈਆ
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ।
So chant the Naam, the Name of the Lord, and through the Naam, find emancipation. The Simritees and Shaastras recommend the Naam.
नामु जपहु नामे गति पावहु सिम्रिति सासत्र नामु द्रिड़ईआ ॥
ਹਉਮੈਜਾਇਨਿਰਮਲੁਹੋਵੈਗੁਰਮੁਖਿਪਰਚੈਪਰਮਪਦੁਪਈਆ॥੭॥
(ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੭॥
Eradicating egotism, one becomes pure. The Gurmukh is inspired, and obtains the supreme status. ||7||
हउमै जाइ त निरमलु होवै गुरमुखि परचै परम पदु पईआ ॥७॥
ਇਹੁਜਗੁਵਰਨੁਰੂਪੁਸਭੁਤੇਰਾਜਿਤੁਲਾਵਹਿਸੇਕਰਮਕਮਈਆ
(ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ।
This world, with its colors and forms, is all Yours, O Lord; as You attach us, so do we do our deeds.
इहु जगु वरनु रूपु सभु तेरा जितु लावहि से करम कमईआ ॥
ਨਾਨਕਜੰਤਵਜਾਏਵਾਜਹਿਜਿਤੁਭਾਵੈਤਿਤੁਰਾਹਿਚਲਈਆ॥੮॥੨॥੫॥
ਹੇ ਨਾਨਕ! (ਆਖ-) ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ ॥੮॥੨॥੫॥
O Nanak, we are the instruments upon which He plays; as He wills, so is the path we take. ||8||2||5||
नानक जंत वजाए वाजहि जितु भावै तितु राहि चलईआ ॥८॥२॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ