ਬਿਲਾਵਲੁ॥
Bilaaval:
बिलावलु ॥
ਗ੍ਰਿਹੁਤਜਿਬਨਖੰਡਜਾਈਐਚੁਨਿਖਾਈਐਕੰਦਾ॥
ਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ,
Abandoning his household, he may go to the forest, and live by eating roots;
ग्रिहु तजि बन खंड जाईऐ चुनि खाईऐ कंदा ॥
ਅਜਹੁਬਿਕਾਰਨਛੋਡਈਪਾਪੀਮਨੁਮੰਦਾ॥੧॥
ਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ ॥੧॥
but even so, his sinful, evil mind does not renounce corruption. ||1||
अजहु बिकार न छोडई पापी मनु मंदा ॥१॥
ਕਿਉਛੂਟਉਕੈਸੇਤਰਉਭਵਜਲਨਿਧਿਭਾਰੀ॥
ਹੇ ਪ੍ਰਭੂ! ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂ? ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ?
How can anyone be saved? How can anyone cross over the terrifying world-ocean?
किउ छूटउ कैसे तरउ भवजल निधि भारी ॥
ਰਾਖੁਰਾਖੁਮੇਰੇਬੀਠੁਲਾਜਨੁਸਰਨਿਤੁਮੑਾਰੀ॥੧॥ਰਹਾਉ॥
ਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ ॥੧॥ ਰਹਾਉ ॥
Save me, save me, O my Lord! Your humble servant seeks Your Sanctuary. ||1||Pause||
राखु राखु मेरे बीठुला जनु सरनि तुमारी ॥१॥ रहाउ ॥
ਬਿਖੈਬਿਖੈਕੀਬਾਸਨਾਤਜੀਅਨਹਜਾਈ॥
ਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ।
I cannot escape my desire for sin and corruption.
बिखै बिखै की बासना तजीअ नह जाई ॥
ਅਨਿਕਜਤਨਕਰਿਰਾਖੀਐਫਿਰਿਫਿਰਿਲਪਟਾਈ॥੨॥
ਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ ॥੨॥
I make all sorts of efforts to hold back from this desire, but it clings to me, again and again. ||2||
अनिक जतन करि राखीऐ फिरि फिरि लपटाई ॥२॥
ਜਰਾਜੀਵਨਜੋਬਨੁਗਇਆਕਿਛੁਕੀਆਨਨੀਕਾ॥
ਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ।
Youth and old age - my entire life has passed, but I haven't done any good.
जरा जीवन जोबनु गइआ किछु कीआ न नीका ॥
ਇਹੁਜੀਅਰਾਨਿਰਮੋਲਕੋਕਉਡੀਲਗਿਮੀਕਾ॥੩॥
ਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ ॥੩॥
This priceless soul has been treated as if it were worth no more than a shell. ||3||
इहु जीअरा निरमोलको कउडी लगि मीका ॥३॥
ਕਹੁਕਬੀਰਮੇਰੇਮਾਧਵਾਤੂਸਰਬਬਿਆਪੀ॥
ਕਬੀਰ ਆਖਦਾ ਹੈ- (ਆਪਣੇ ਪ੍ਰਭੂ ਅੱਗੇ ਇਉਂ) ਬੇਨਤੀ ਕਰ-ਹੇ ਪਿਆਰੇ ਪ੍ਰਭੂ! ਤੂੰ ਸਭ ਜੀਆਂ ਵਿਚ ਵਿਆਪਕ ਹੈਂ (ਤੇ ਸਭ ਦੇ ਦਿਲ ਦੀ ਜਾਣਦਾ ਹੈਂ, ਮੇਰਾ ਅੰਦਰਲਾ ਹਾਲ ਭੀ ਤੂੰ ਜਾਣਦਾ ਹੈਂ)
Says Kabeer, O my Lord, You are contained in all.
कहु कबीर मेरे माधवा तू सरब बिआपी ॥
ਤੁਮਸਮਸਰਿਨਾਹੀਦਇਆਲੁਮੋਹਿਸਮਸਰਿਪਾਪੀ॥੪॥੩॥
ਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ (ਸੋ, ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ) ॥੪॥੩॥
There is none as merciful as You are, and none as sinful as I am. ||4||3||
तुम समसरि नाही दइआलु मोहि समसरि पापी ॥४॥३॥
WWW.GURBANI.WORLD