ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਜਿਸਤੇਉਪਜਿਆਤਿਸਹਿਪਛਾਨੁ॥
ਹੇ ਭਾਈ! ਜਿਸ ਪਰਮਾਤਮਾ ਤੋਂ ਤੂੰ ਪੈਦਾ ਹੋਇਆ ਹੈਂ, ਉਸ ਨਾਲ ਹੀ (ਸਦਾ) ਸਾਂਝ ਪਾਈ ਰੱਖ।
Acknowledge the One, from whom You originated.
जिस ते उपजिआ तिसहि पछानु ॥
ਪਾਰਬ੍ਰਹਮੁਪਰਮੇਸਰੁਧਿਆਇਆਕੁਸਲਖੇਮਹੋਏਕਲਿਆਨ॥੧॥ਰਹਾਉ॥
ਜਿਸ ਮਨੁੱਖ ਨੇ ਉਸ ਪਾਰਬ੍ਰਹਮ ਪਰਮੇਸਰ ਦਾ ਨਾਮ ਸਿਮਰਿਆ ਹੈ ਉਸ ਦੇ ਅੰਦਰ ਸ਼ਾਂਤੀ ਸੁਖ ਆਨੰਦ ਬਣੇ ਰਹਿੰਦੇ ਹਨ ॥੧॥ ਰਹਾਉ ॥
Meditating on the Supreme Lord God, the Transcendent Lord, I have found peace, pleasure and salvation. ||1||Pause||
पारब्रहमु परमेसरु धिआइआ कुसल खेम होए कलिआन ॥१॥ रहाउ ॥
ਗੁਰੁਪੂਰਾਭੇਟਿਓਬਡਭਾਗੀਅੰਤਰਜਾਮੀਸੁਘੜੁਸੁਜਾਨੁ॥
ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਬੰਦਿਆਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸੋਹਣਾ ਤੇ ਸਿਆਣਾ ਹੈ,
I met the Perfect Guru, by great good fortune, and so found the wise and all-knowing Lord, the Inner-knower, the Searcher of hearts.
गुरु पूरा भेटिओ बड भागी अंतरजामी सुघड़ु सुजानु ॥
ਹਾਥਦੇਇਰਾਖੇਕਰਿਅਪਨੇਬਡਸਮਰਥੁਨਿਮਾਣਿਆਕੋਮਾਨੁ॥੧॥
ਜੋ ਵੱਡੀ ਤਾਕਤ ਦਾ ਮਾਲਕ ਹੈ ਅਤੇ ਜੋ ਨਿਮਾਣਿਆਂ ਨੂੰ ਆਦਰ-ਮਾਣ ਦੇਣ ਵਾਲਾ ਹੈ; ਉਹਨਾਂ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਉਹ ਪਰਮਾਤਮਾ (ਸਭ ਡਰਾਂ ਭਰਮਾਂ ਤੋਂ) ਬਚਾਈ ਰੱਖਦਾ ਹੈ ॥੧॥
He gave me His Hand, and making me His own, He saved me; He is absolutely all-powerful, the honor of the dishonored. ||1||
हाथ देइ राखे करि अपने बड समरथु निमाणिआ को मानु ॥१॥
ਭ੍ਰਮਭੈਬਿਨਸਿਗਏਖਿਨਭੀਤਰਿਅੰਧਕਾਰਪ੍ਰਗਟੇਚਾਨਾਣੁ॥
(ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ) ਸਾਰੇ ਡਰ ਭਰਮ ਖਿਨ ਵਿਚ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰੋਂ ਮੋਹ ਦਾ) ਹਨੇਰਾ ਦੂਰ ਹੋ ਕੇ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
Doubt and fear have been dispelled in an instant, and in the darkness, the Divine Light shines forth.
भ्रम भै बिनसि गए खिन भीतरि अंधकार प्रगटे चानाणु ॥
ਸਾਸਿਸਾਸਿਆਰਾਧੈਨਾਨਕੁਸਦਾਸਦਾਜਾਈਐਕੁਰਬਾਣੁ॥੨॥੨੧॥੧੦੭॥
ਨਾਨਕ (ਤਾਂ) ਹਰੇਕ ਸਾਹ ਦੇ ਨਾਲ (ਉਸੇ ਪਰਮਾਤਮਾ ਨੂੰ) ਸਿਮਰਦਾ ਹੈ। (ਹੇ ਭਾਈ! ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੨੧॥੧੦੭॥
With each and every breath, Nanak worships and adores the Lord; forever and ever, I am a sacrifice to Him. ||2||21||107||
सासि सासि आराधै नानकु सदा सदा जाईऐ कुरबाणु ॥२॥२१॥१०७॥
WWW.GURBANI.WORLD