GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਰਜਨ ਦੇਵ ਜੀ
ਅੰਗ 748
Display Settings
Translations
ਸੂਹੀਮਹਲਾ
Soohee, Fifth Mahalaa:
सूही महला ५ ॥
ਜੋਕਿਛੁਕਰੈਸੋਈਪ੍ਰਭਮਾਨਹਿਓਇਰਾਮਨਾਮਰੰਗਿਰਾਤੇ
ਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ।
Whatever God causes to happen is accepted, by those who are attuned to the Love of the Lord's Name.
जो किछु करै सोई प्रभ मानहि ओइ राम नाम रंगि राते ॥
ਤਿਨੑਕੀਸੋਭਾਸਭਨੀਥਾਈਜਿਨੑਪ੍ਰਭਕੇਚਰਣਪਰਾਤੇ॥੧॥
ਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ) ॥੧॥
Those who fall at the Feet of God are respected everywhere. ||1||
तिन की सोभा सभनी थाई जिन प्रभ के चरण पराते ॥१॥
ਮੇਰੇਰਾਮਹਰਿਸੰਤਾਜੇਵਡੁਕੋਈ
ਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
O my Lord, no one is as great as the Lord's Saints.
मेरे राम हरि संता जेवडु न कोई ॥
ਭਗਤਾਬਣਿਆਈਪ੍ਰਭਅਪਨੇਸਿਉਜਲਿਥਲਿਮਹੀਅਲਿਸੋਈ॥੧॥ਰਹਾਉ
ਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੧॥ ਰਹਾਉ ॥
The devotees are in harmony with their God; He is in the water, the land, and the sky. ||1||Pause||
भगता बणि आई प्रभ अपने सिउ जलि थलि महीअलि सोई ॥१॥ रहाउ ॥
ਕੋਟਿਅਪ੍ਰਾਧੀਸੰਤਸੰਗਿਉਧਰੈਜਮੁਤਾਕੈਨੇੜਿਆਵੈ
ਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ।
Millions of sinners have been saved in the Saadh Sangat, the Company of the Holy; the Messenger of Death does not even approach them.
कोटि अप्राधी संतसंगि उधरै जमु ता कै नेड़ि न आवै ॥
ਜਨਮਜਨਮਕਾਬਿਛੁੜਿਆਹੋਵੈਤਿਨੑਹਰਿਸਿਉਆਣਿਮਿਲਾਵੈ॥੨॥
ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੨॥
Those who have been separated from the Lord, for countless incarnations, are reunited with the Lord again. ||2||
जनम जनम का बिछुड़िआ होवै तिन हरि सिउ आणि मिलावै ॥२॥
ਮਾਇਆਮੋਹਭਰਮੁਭਉਕਾਟੈਸੰਤਸਰਣਿਜੋਆਵੈ
ਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ।
Attachment to Maya, doubt and fear are eradicated, when one enters the Sanctuary of the Saints.
माइआ मोह भरमु भउ काटै संत सरणि जो आवै ॥
ਜੇਹਾਮਨੋਰਥੁਕਰਿਆਰਾਧੇਸੋਸੰਤਨਤੇਪਾਵੈ॥੩॥
ਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ॥੩॥
Whatever wishes one harbors, are obtained from the Saints. ||3||
जेहा मनोरथु करि आराधे सो संतन ते पावै ॥३॥
ਜਨਕੀਮਹਿਮਾਕੇਤਕਬਰਨਉਜੋਪ੍ਰਭਅਪਨੇਭਾਣੇ
ਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ?
How can I describe the glory of the Lord's humble servants? They are pleasing to their God.
जन की महिमा केतक बरनउ जो प्रभ अपने भाणे ॥
ਕਹੁਨਾਨਕਜਿਨਸਤਿਗੁਰੁਭੇਟਿਆਸੇਸਭਤੇਭਏਨਿਕਾਣੇ॥੪॥੪॥੫੧॥
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ ॥੪॥੪॥੫੧॥
Says Nanak, those who meet the True Guru, become independent of all obligations. ||4||4||51||
कहु नानक जिन सतिगुरु भेटिआ से सभ ते भए निकाणे ॥४॥४॥५१॥
WWW.GURBANI.WORLD
ਪਿਛਲਾ Share ਹੋਮ Save ਅਗਲਾ