ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਰਤਨੁਛਾਡਿਕਉਡੀਸੰਗਿਲਾਗੇਜਾਤੇਕਛੂਨਪਾਈਐ॥
(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ।
Forsaking the jewel, he is attached to the shell; nothing will come of it.
रतनु छाडि कउडी संगि लागे जा ते कछू न पाईऐ ॥
ਪੂਰਨਪਾਰਬ੍ਰਹਮਪਰਮੇਸੁਰਮੇਰੇਮਨਸਦਾਧਿਆਈਐ॥੧॥
ਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ॥੧॥
O my mind, meditate forever on the Perfect, Supreme Lord God, the Transcendent Lord. ||1||
पूरन पारब्रहम परमेसुर मेरे मन सदा धिआईऐ ॥१॥
ਸਿਮਰਹੁਹਰਿਹਰਿਨਾਮੁਪਰਾਨੀ॥
ਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ।
Meditate in remembrance on the Name of the Lord, Har, Har, O mortal.
सिमरहु हरि हरि नामु परानी ॥
ਬਿਨਸੈਕਾਚੀਦੇਹਅਗਿਆਨੀ॥ਰਹਾਉ॥
ਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ ਰਹਾਉ॥
Your frail body shall perish, you ignorant fool. ||Pause||
बिनसै काची देह अगिआनी ॥ रहाउ ॥
ਮ੍ਰਿਗਤ੍ਰਿਸਨਾਅਰੁਸੁਪਨਮਨੋਰਥਤਾਕੀਕਛੁਨਵਡਾਈ॥
(ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ।
Illusions and dream-objects possess nothing of greatness.
म्रिग त्रिसना अरु सुपन मनोरथ ता की कछु न वडाई ॥
ਰਾਮਭਜਨਬਿਨੁਕਾਮਿਨਆਵਸਿਸੰਗਿਨਕਾਹੂਜਾਈ॥੨॥
ਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ ॥੨॥
Without meditating on the Lord, nothing succeeds, and nothing will go along with you. ||2||
राम भजन बिनु कामि न आवसि संगि न काहू जाई ॥२॥
ਹਉਹਉਕਰਤਬਿਹਾਇਅਵਰਦਾਜੀਅਕੋਕਾਮੁਨਕੀਨਾ॥
(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ।
Acting in egotism and pride, his life passes away, and he does nothing for his soul.
हउ हउ करत बिहाइ अवरदा जीअ को कामु न कीना ॥
ਧਾਵਤਧਾਵਤਨਹਤ੍ਰਿਪਤਾਸਿਆਰਾਮਨਾਮੁਨਹੀਚੀਨਾ॥੩॥
(ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ ॥੩॥
Wandering and wandering all around, he is never satisfied; he does not remember the Name of the Lord. ||3||
धावत धावत नह त्रिपतासिआ राम नामु नही चीना ॥३॥
ਸਾਦਬਿਕਾਰਬਿਖੈਰਸਮਾਤੋਅਸੰਖਖਤੇਕਰਿਫੇਰੇ॥
ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ।
Intoxicated with the taste of corruption, cruel pleasures and countless sins, he is consigned to the cycle of reincarnation.
साद बिकार बिखै रस मातो असंख खते करि फेरे ॥
ਨਾਨਕਕੀਪ੍ਰਭਪਾਹਿਬਿਨੰਤੀਕਾਟਹੁਅਵਗਣਮੇਰੇ॥੪॥੧੧॥੨੨॥
ਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ ॥੪॥੧੧॥੨੨॥
Nanak offers his prayer to God, to eradicate his demerits. ||4||11||22||
नानक की प्रभ पाहि बिनंती काटहु अवगण मेरे ॥४॥११॥२२॥
WWW.GURBANI.WORLD