ਜੇਓਹੁਅਠਸਠਿਤੀਰਥਨੑਾਵੈ॥
ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ,
Someone may bathe at the sixty-eight sacred shrines of pilgrimage,
जे ओहु अठसठि तीरथ नावै ॥
ਜੇਓਹੁਦੁਆਦਸਸਿਲਾਪੂਜਾਵੈ॥
ਜੇ ਬਾਰਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੇ,
and worship the twelve Shiva-lingam stones,
जे ओहु दुआदस सिला पूजावै ॥
ਜੇਓਹੁਕੂਪਤਟਾਦੇਵਾਵੈ॥
ਜੇ (ਲੋਕਾਂ ਦੇ ਭਲੇ ਲਈ) ਖੂਹ ਤਲਾਬ (ਆਦਿਕ) ਲਵਾਏ;
and dig wells and pools,
जे ओहु कूप तटा देवावै ॥
ਕਰੈਨਿੰਦਸਭਬਿਰਥਾਜਾਵੈ॥੧॥
ਪਰ ਜੇ ਉਹ (ਗੁਰਮੁਖਾਂ ਦੀ) ਨਿੰਦਿਆ ਕਰਦਾ ਹੈ, ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ ॥੧॥
but if he indulges in slander, then all of this is useless. ||1||
करै निंद सभ बिरथा जावै ॥१॥
ਸਾਧਕਾਨਿੰਦਕੁਕੈਸੇਤਰੈ॥
ਸਾਧੂ ਗੁਰਮੁਖਿ ਦੀ ਨਿੰਦਾ ਕਰਨ ਵਾਲਾ ਮਨੁੱਖ (ਜਗਤ ਦੀਆਂ ਨਿਵਾਣਾਂ ਵਿਚੋਂ) ਪਾਰ ਨਹੀਂ ਲੰਘ ਸਕਦਾ,
How can the slanderer of the Holy Saints be saved?
साध का निंदकु कैसे तरै ॥
ਸਰਪਰਜਾਨਹੁਨਰਕਹੀਪਰੈ॥੧॥ਰਹਾਉ॥
ਯਕੀਨ ਨਾਲ ਜਾਣੋ ਉਹ ਸਦਾ ਨਰਕ ਵਿਚ ਹੀ ਪਿਆ ਰਹਿੰਦਾ ਹੈ ॥੧॥ ਰਹਾਉ ॥
Know for certain, that he shall go to hell. ||1||Pause||
सरपर जानहु नरक ही परै ॥१॥ रहाउ ॥
ਜੇਓਹੁਗ੍ਰਹਨਕਰੈਕੁਲਖੇਤਿ॥
ਜੇ ਕੋਈ ਮਨੁੱਖ ਕੁਲਖੇਤ੍ਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੇ,
Someone may bathe at Kuruk-shaytra during a solar eclipse,
जे ओहु ग्रहन करै कुलखेति ॥
ਅਰਪੈਨਾਰਿਸੀਗਾਰਸਮੇਤਿ॥
ਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣਾਂ ਨੂੰ) ਦਾਨ ਕਰ ਦੇਵੇ,
and give his decorated wife in offering,
अरपै नारि सीगार समेति ॥
ਸਗਲੀਸਿੰਮ੍ਰਿਤਿਸ੍ਰਵਨੀਸੁਨੈ॥
ਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣੇ;
and listen to all the Simritees,
सगली सिंम्रिति स्रवनी सुनै ॥
ਕਰੈਨਿੰਦਕਵਨੈਨਹੀਗੁਨੈ॥੨॥
ਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਭੀ ਲਾਭ ਨਹੀਂ ॥੨॥
but if he indulges in slander, these are of no account. ||2||
करै निंद कवनै नही गुनै ॥२॥
ਜੇਓਹੁਅਨਿਕਪ੍ਰਸਾਦਕਰਾਵੈ॥
ਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ,
Someone may give countless feasts,
जे ओहु अनिक प्रसाद करावै ॥
ਭੂਮਿਦਾਨਸੋਭਾਮੰਡਪਿਪਾਵੈ॥
ਜ਼ਮੀਨ ਦਾ ਦਾਨ ਕਰੇ (ਜਿਸ ਕਰਕੇ) ਜਗਤ ਵਿਚ ਸ਼ੋਭਾ ਖੱਟ ਲਏ,
and donate land, and build splendid buildings;
भूमि दान सोभा मंडपि पावै ॥
ਅਪਨਾਬਿਗਾਰਿਬਿਰਾਂਨਾਸਾਂਢੈ॥
ਜੇ ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦੇ ਕੰਮ ਸਵਾਰੇ,
he may neglect his own affairs to work for others,
अपना बिगारि बिरांना सांढै ॥
ਕਰੈਨਿੰਦਬਹੁਜੋਨੀਹਾਂਢੈ॥੩॥
ਤਾਂ ਭੀ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੂਨਾਂ ਵਿਚ ਭਟਕਦਾ ਹੈ ॥੩॥
but if he indulges in slander, he shall wander in countless incarnations. ||3||
करै निंद बहु जोनी हांढै ॥३॥
ਨਿੰਦਾਕਹਾਕਰਹੁਸੰਸਾਰਾ॥
ਹੇ ਦੁਨੀਆ ਦੇ ਲੋਕੋ! ਤੁਸੀ (ਸੰਤਾਂ ਦੀ) ਨਿੰਦਿਆ ਕਿਉਂ ਕਰਦੇ ਹੋ?
Why do you indulge in slander, O people of the world?
निंदा कहा करहु संसारा ॥
ਨਿੰਦਕਕਾਪਰਗਟੁਪਾਹਾਰਾ॥
(ਭਾਵੇਂ ਬਾਹਰੋਂ ਕਈ ਧਾਰਮਿਕ ਕੰਮ ਕਰੇ, ਪਰ ਜੇ ਮਨੁੱਖ ਸੰਤ ਦੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇਕ ਠੱਗੀ ਹੀ ਹੈ, ਤੇ) ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉੱਘੜ ਪੈਂਦੀ ਹੈ।
The emptiness of the slanderer is soon exposed.
निंदक का परगटु पाहारा ॥
ਨਿੰਦਕੁਸੋਧਿਸਾਧਿਬੀਚਾਰਿਆ॥
ਨਿੰਦਕ (ਬਾਬਤ) ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ,
I have thought, and determined the fate of the slanderer.
निंदकु सोधि साधि बीचारिआ ॥
ਕਹੁਰਵਿਦਾਸਪਾਪੀਨਰਕਿਸਿਧਾਰਿਆ॥੪॥੨॥੧੧॥੭॥੨॥੪੯॥ਜੋੜੁ॥
ਰਵਿਦਾਸ ਆਖਦਾ ਹੈ- (ਕਿ ਸੰਤ ਦਾ ਨਿੰਦਕ) ਕੁਕਰਮੀ ਰਹਿੰਦਾ ਹੈ ਤੇ ਨਰਕ ਵਿਚ ਪਿਆ ਰਹਿੰਦਾ ਹੈ ॥੪॥੨॥੧੧॥੭॥੨॥੪੯॥ਜੋੜੁ ॥
Says Ravi Daas, he is a sinner; he shall go to hell. ||4||2||11||7||2||49|| Total||
कहु रविदास पापी नरकि सिधारिआ ॥४॥२॥११॥७॥२॥४९॥ जोड़ु ॥
WWW.GURBANI.WORLD