GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਮਰਦਾਸ ਜੀ
ਅੰਗ 643
Display Settings
Translations
ਮਃ
Third Mahalaa:
मः ३ ॥
ਸਫਲਿਓਸਤਿਗੁਰੁਸੇਵਿਆਧੰਨੁਜਨਮੁਪਰਵਾਣੁ
ਉਹਨਾਂ ਮਨੁੱਖਾਂ ਦਾ ਸੇਵਿਆ ਹੋਇਆ ਸਤਿਗੁਰੂ ਸਫਲ ਹੈ (ਭਾਵ, ਸਤਿਗੁਰੂ ਦੀ ਸੇਵਾ ਉਹਨਾਂ ਲਈ ਸਫਲ ਹੈ) ਤੇ ਉਹਨਾਂ ਦਾ ਜਨਮ ਭੀ ਸ਼ਲਾਘਾ-ਜੋਗ ਤੇ ਕਬੂਲ ਹੋਣ ਦੇ ਜੋਗ ਹੁੰਦਾ ਹੈ,
Service to the True Guru is fruitful and rewarding; blessed and acceptable is such a life.
सफलिओ सतिगुरु सेविआ धंनु जनमु परवाणु ॥
ਜਿਨਾਸਤਿਗੁਰੁਜੀਵਦਿਆਮੁਇਆਵਿਸਰੈਸੇਈਪੁਰਖਸੁਜਾਣ
ਉਹੀ ਮਨੁੱਖ ਸਿਆਣੇ (ਗਿਣੇ ਜਾਂਦੇ ਹਨ) ਜਿਨ੍ਹਾਂ ਨੂੰ ਸਾਰੀ ਉਮਰ ਕਦੇ ਭੀ ਆਪਣਾ ਸਤਿਗੁਰੂ ਨਹੀਂ ਭੁੱਲਦਾ।
Those who do not forget the True Guru, in life and in death, are truly wise people.
जिना सतिगुरु जीवदिआ मुइआ न विसरै सेई पुरख सुजाण ॥
ਕੁਲੁਉਧਾਰੇਆਪਣਾਸੋਜਨੁਹੋਵੈਪਰਵਾਣੁ
(ਜੋ ਮਨੁੱਖ ਇਹੋ ਜਿਹੀ ਕਾਰ ਕਰਦਾ ਹੈ) ਉਹ ਆਪ ਕਬੂਲ ਹੋ ਜਾਂਦਾ ਹੈ ਤੇ ਆਪਣੀ ਕੁਲ ਨੂੰ ਭੀ ਤਾਰ ਲੈਂਦਾ ਹੈ।
Their families are saved, and they are approved by the Lord.
कुलु उधारे आपणा सो जनु होवै परवाणु ॥
ਗੁਰਮੁਖਿਮੁਏਜੀਵਦੇਪਰਵਾਣੁਹਹਿਮਨਮੁਖਜਨਮਿਮਰਾਹਿ
ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਿਊਂਦੇ ਵੀ ਅਤੇ ਮੋਏ ਵੀ ਕਬੂਲ ਹਨ, ਪਰ, ਮਨ ਦੇ ਅਧੀਨ ਮਨੁੱਖ ਜੰਮਦੇ ਮਰਦੇ ਰਹਿੰਦੇ ਹਨ;
The Gurmukhs are approved in death as in life, while the self-willed manmukhs continue the cycle of birth and death.
गुरमुखि मुए जीवदे परवाणु हहि मनमुख जनमि मराहि ॥
ਨਾਨਕਮੁਏਆਖੀਅਹਿਜਿਗੁਰਕੈਸਬਦਿਸਮਾਹਿ॥੨॥
ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਮੁਏ ਹੋਏ ਨਹੀਂ ਆਖੀਦਾ ॥੨॥
O Nanak, they are not described as dead, who are absorbed in the Word of the Guru's Shabad. ||2||
नानक मुए न आखीअहि जि गुर कै सबदि समाहि ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ