GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਨਾਨਕ ਦੇਵ ਜੀ
ਅੰਗ 764
Display Settings
Translations
ਰਾਗੁਸੂਹੀਮਹਲਾਛੰਤੁਘਰੁ
ਰਾਗ ਸੂਹੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
Raag Soohee, First Mahalaa, Chhant, Second House:
रागु सूही महला १ छंतु घरु २ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਮਘਰਿਸਾਜਨਆਏ
ਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਜੀ ਆ ਪ੍ਰਗਟੇ ਹਨ।
My friends have come into my home.
हम घरि साजन आए ॥
ਸਾਚੈਮੇਲਿਮਿਲਾਏ
ਸਦਾ-ਥਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ।
The True Lord has united me with them.
साचै मेलि मिलाए ॥
ਸਹਜਿਮਿਲਾਏਹਰਿਮਨਿਭਾਏਪੰਚਮਿਲੇਸੁਖੁਪਾਇਆ
ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦ੍ਰੇ (ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-ਪਿਆਰ ਵਿਚ) ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ।
The Lord automatically united me with them when it pleased Him; uniting with the chosen ones, I have found peace.
सहजि मिलाए हरि मनि भाए पंच मिले सुखु पाइआ ॥
ਸਾਈਵਸਤੁਪਰਾਪਤਿਹੋਈਜਿਸੁਸੇਤੀਮਨੁਲਾਇਆ
ਜਿਸ ਨਾਮ-ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈਨੂੰ ਮਿਲ ਗਈ ਹੈ।
I have obtained that thing, which my mind desired.
साई वसतु परापति होई जिसु सेती मनु लाइआ ॥
ਅਨਦਿਨੁਮੇਲੁਭਇਆਮਨੁਮਾਨਿਆਘਰਮੰਦਰਸੋਹਾਏ
ਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ (ਉਸ ਨਾਮ ਨਾਲ) ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦ੍ਰੇ ਸੁਹਾਵਣੇ ਹੋ ਗਏ ਹਨ।
Meeting with them, night and day, my mind is pleased; my home and mansion are beautified.
अनदिनु मेलु भइआ मनु मानिआ घर मंदर सोहाए ॥
ਪੰਚਸਬਦਧੁਨਿਅਨਹਦਵਾਜੇਹਮਘਰਿਸਾਜਨਆਏ॥੧॥
ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ (ਹੁਣ ਮੇਰੇ ਅੰਦਰ ਅਜੇਹਾ ਆਨੰਦ ਬਣਿਆ ਪਿਆ ਹੈ, ਮਾਨੋ) ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ (ਮੇਰੇ ਅੰਦਰ) ਵੱਜ ਰਹੇ ਹਨ ॥੧॥
The unstruck sound current of the Panch Shabad, the Five Primal Sounds, vibrates and resounds; my friends have come into my home. ||1||
पंच सबद धुनि अनहद वाजे हम घरि साजन आए ॥१॥
ਆਵਹੁਮੀਤਪਿਆਰੇ
ਹੇ ਮੇਰੇ ਗਿਆਨ-ਇੰਦ੍ਰਿਓ! ਆਓ!
So come, my beloved friends,
आवहु मीत पिआरे ॥
ਮੰਗਲਗਾਵਹੁਨਾਰੇ
ਹੇ ਮੇਰੀ ਸਹੇਲੀਓ! ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ।
and sing the songs of joy, O sisters.
मंगल गावहु नारे ॥
ਸਚੁਮੰਗਲੁਗਾਵਹੁਤਾਪ੍ਰਭਭਾਵਹੁਸੋਹਿਲੜਾਜੁਗਚਾਰੇ
ਉਹ ਗੀਤ ਗਾਵੋ ਜੋ ਅਟੱਲ ਆਤਮਕ ਆਨੰਦ ਪੈਦਾ ਕਰਦਾ ਹੈ, ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ।
Sing the true songs of joy and God will be pleased. You shall be celebrated throughout the four ages.
सचु मंगलु गावहु ता प्रभ भावहु सोहिलड़ा जुग चारे ॥
ਅਪਨੈਘਰਿਆਇਆਥਾਨਿਸੁਹਾਇਆਕਾਰਜਸਬਦਿਸਵਾਰੇ
(ਹੇ ਸਹੇਲੀਓ! ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ) ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦੇ-ਥਾਂ ਵਿਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ।
My Husband Lord has come into my home, and my place is adorned and decorated. Through the Shabad, my affairs have been resolved.
अपनै घरि आइआ थानि सुहाइआ कारज सबदि सवारे ॥
ਗਿਆਨਮਹਾਰਸੁਨੇਤ੍ਰੀਅੰਜਨੁਤ੍ਰਿਭਵਣਰੂਪੁਦਿਖਾਇਆ
ਉੱਚੇ ਤੋਂ ਉੱਚਾ ਆਤਮਕ ਆਨੰਦ ਦੇਣ ਵਾਲਾ ਸਤਿਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮੈਨੂੰ ਅੱਖਾਂ ਵਿਚ ਪਾਣ ਲਈ ਮਿਲਿਆ ਹੈ (ਉਸ ਦੀ ਬਰਕਤਿ ਨਾਲ ਗੁਰੂ ਨੇ) ਮੈਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ।
Applying the ointment, the supreme essence, of divine wisdom to my eyes, I see the Lord's form throughout the three worlds.
गिआन महा रसु नेत्री अंजनु त्रिभवण रूपु दिखाइआ ॥
ਸਖੀਮਿਲਹੁਰਸਿਮੰਗਲੁਗਾਵਹੁਹਮਘਰਿਸਾਜਨੁਆਇਆ॥੨॥
ਹੇ ਸਹੇਲੀਓ! ਪ੍ਰਭੂ ਚਰਨਾਂ ਵਿਚ ਜੁੜੋ ਤੇ ਆਨੰਦ ਨਾਲ ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਆਤਮਕ ਹੁਲਾਰਾ ਪੈਦਾ ਕਰਦਾ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਆ ਪ੍ਰਗਟਿਆ ਹੈ ॥੨॥
So join with me, my sisters, and sing the songs of joy and delight; my friends have come into my home. ||2||
सखी मिलहु रसि मंगलु गावहु हम घरि साजनु आइआ ॥२॥
ਮਨੁਤਨੁਅੰਮ੍ਰਿਤਿਭਿੰਨਾ
(ਹੇ ਸਹੇਲੀਹੋ!) ਮੇਰਾ ਮਨ ਤੇ ਸਰੀਰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਗਿਆ ਹੈ,
My mind and body are drenched with Ambrosial Nectar;
मनु तनु अंम्रिति भिंना ॥
ਅੰਤਰਿਪ੍ਰੇਮੁਰਤੰਨਾ
ਮੇਰੇ ਹਿਰਦੇ ਵਿਚ ਪ੍ਰੇਮ-ਰਤਨ ਪੈਦਾ ਹੋ ਪਿਆ ਹੈ।
deep within the nucleus of my self, is the jewel of the Lord's Love.
अंतरि प्रेमु रतंना ॥
ਅੰਤਰਿਰਤਨੁਪਦਾਰਥੁਮੇਰੈਪਰਮਤਤੁਵੀਚਾਰੋ
ਮੇਰੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦਾ ਇਕ ਐਸਾ) ਸੋਹਣਾ ਰਤਨ ਪੈਦਾ ਹੋ ਪਿਆ ਹੈ,
This invaluable jewel is deep within me; I contemplate the supreme essence of reality.
अंतरि रतनु पदारथु मेरै परम ततु वीचारो ॥
ਜੰਤਭੇਖਤੂਸਫਲਿਓਦਾਤਾਸਿਰਿਸਿਰਿਦੇਵਣਹਾਰੋ
(ਜਿਸ ਦੀ ਬਰਕਤਿ ਨਾਲ ਮੈਂ ਉਸ ਦੇ ਦਰ ਤੇ ਇਉਂ ਅਰਦਾਸਿ ਕਰਦੀ ਹਾਂ-ਹੇ ਪ੍ਰਭੂ! ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਹਨ) ਤੂੰ ਭਿਖਾਰੀ ਜੀਵਾਂ ਦਾ ਕਾਮਯਾਬ ਦਾਤਾ ਹੈਂ, ਤੂੰ ਹਰੇਕ ਜੀਵ ਦੇ ਸਿਰ ਉਤੇ (ਰਾਖਾ ਤੇ) ਦਾਤਾਰ ਹੈਂ।
Living beings are mere beggars; You are the Giver of rewards; You are the Giver to each and every being.
जंत भेख तू सफलिओ दाता सिरि सिरि देवणहारो ॥
ਤੂਜਾਨੁਗਿਆਨੀਅੰਤਰਜਾਮੀਆਪੇਕਾਰਣੁਕੀਨਾ
ਤੂੰ ਸਿਆਣਾ ਹੈਂ, ਗਿਆਨ-ਵਾਨ ਹੈਂ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪ ਹੀ ਇਹ (ਸਾਰਾ) ਜਗਤ ਰਚਿਆ ਹੈ (ਤੇ ਆਪ ਹੀ ਹਰੇਕ ਦੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈਂ ਤੇ ਪੂਰੀਆਂ ਕਰਦਾ ਹੈਂ)।
You are Wise and All-knowing, the Inner-knower; You Yourself created the creation.
तू जानु गिआनी अंतरजामी आपे कारणु कीना ॥
ਸੁਨਹੁਸਖੀਮਨੁਮੋਹਨਿਮੋਹਿਆਤਨੁਮਨੁਅੰਮ੍ਰਿਤਿਭੀਨਾ॥੩॥
ਹੇ ਸਹੇਲੀਓ! (ਮੇਰਾ ਹਾਲ ਸੁਣੋ) ਮੋਹਨ-ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵੱਸ ਵਿਚ ਕਰ ਲਿਆ ਹੈ, ਮੇਰਾ ਮਨ ਮੇਰਾ ਤਨ ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜਾ ਪਿਆ ਹੈ ॥੩॥
So listen, O my sisters - the Enticer has enticed my mind. My body and mind are drenched with Nectar. ||3||
सुनहु सखी मनु मोहनि मोहिआ तनु मनु अंम्रिति भीना ॥३॥
ਆਤਮਰਾਮੁਸੰਸਾਰਾ
ਹੇ ਪ੍ਰਭੂ! ਤੂੰ ਸੰਸਾਰ ਦੀ ਜਿੰਦ-ਜਾਨ ਹੈਂ,
O Supreme Soul of the World,
आतम रामु संसारा ॥
ਸਾਚਾਖੇਲੁਤੁਮੑਾਰਾ
ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ (ਭਾਵ, ਹੈ ਤਾਂ ਇਹ ਸੰਸਾਰ ਇਕ ਖੇਡ ਹੀ, ਹੈ ਤਾਂ ਨਾਸਵੰਤ, ਪਰ ਮਨ ਦਾ ਭਰਮ ਨਹੀਂ, ਸਚ-ਮੁਚ ਮੌਜੂਦ ਹੈ)।
Your play is true.
साचा खेलु तुमारा ॥
ਸਚੁਖੇਲੁਤੁਮੑਾਰਾਅਗਮਅਪਾਰਾਤੁਧੁਬਿਨੁਕਉਣੁਬੁਝਾਏ
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ (ਇਹ ਅਸਲੀਅਤ) ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ।
Your play is true, O Inaccessible and Infinite Lord; without You, who can make me understand?
सचु खेलु तुमारा अगम अपारा तुधु बिनु कउणु बुझाए ॥
ਸਿਧਸਾਧਿਕਸਿਆਣੇਕੇਤੇਤੁਝਬਿਨੁਕਵਣੁਕਹਾਏ
(ਇਹ ਸੰਸਾਰ ਵਿਚ) ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ (ਤੇਰੀ ਹੀ ਮੇਹਰ ਨਾਲ ਇਸ ਮਰਾਤਬੇ ਤੇ ਪਹੁੰਚਦੇ ਹਨ) ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ।
There are millions of Siddhas and enlightened seekers, but without You, who can call himself one?
सिध साधिक सिआणे केते तुझ बिनु कवणु कहाए ॥
ਕਾਲੁਬਿਕਾਲੁਭਏਦੇਵਾਨੇਮਨੁਰਾਖਿਆਗੁਰਿਠਾਏ
(ਤੇਰੀ ਹੀ ਮੇਹਰ ਨਾਲ) ਗੁਰੂ ਨੇ ਜਿਸ ਦਾ ਮਨ ਤੇਰੇ ਚਰਨਾਂ ਵਿਚ ਜੋੜਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।
Death and rebirth drive the mind insane; only the Guru can hold it in its place.
कालु बिकालु भए देवाने मनु राखिआ गुरि ठाए ॥
ਨਾਨਕਅਵਗਣਸਬਦਿਜਲਾਏਗੁਣਸੰਗਮਿਪ੍ਰਭੁਪਾਏ॥੪॥੧॥੨॥
ਹੇ ਨਾਨਕ! (ਪ੍ਰਭੂ ਦੀ ਮੇਹਰ ਦਾ ਸਦਕਾ) ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਔਗੁਣ ਸਾੜ ਲਏ, ਉਸ ਨੇ ਗੁਣਾਂ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ ॥੪॥੧॥੨॥
O Nanak, one who burns away his demerits and faults with the Shabad, accumulates virtue, and finds God. ||4||1||2||
नानक अवगण सबदि जलाए गुण संगमि प्रभु पाए ॥४॥१॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ