ਸੂਹੀਮਹਲਾ੩॥
Soohee, Third Mahalaa:
सूही महला ३ ॥
ਜੁਗਚਾਰੇਧਨਜੇਭਵੈਬਿਨੁਸਤਿਗੁਰਸੋਹਾਗੁਨਹੋਈਰਾਮ॥
ਹੇ ਭਾਈ! (ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ।
The soul-bride may wander throughout the four ages, but still, without the True Guru, she will not find her True Husband Lord.
जुग चारे धन जे भवै बिनु सतिगुर सोहागु न होई राम ॥
ਨਿਹਚਲੁਰਾਜੁਸਦਾਹਰਿਕੇਰਾਤਿਸੁਬਿਨੁਅਵਰੁਨਕੋਈਰਾਮ॥
ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ)। ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ)।
The Kingdom of the Lord is permanent, and forever unchanging; there is no other than Him.
निहचलु राजु सदा हरि केरा तिसु बिनु अवरु न कोई राम ॥
ਤਿਸੁਬਿਨੁਅਵਰੁਨਕੋਈਸਦਾਸਚੁਸੋਈਗੁਰਮੁਖਿਏਕੋਜਾਣਿਆ॥
ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ।
There is no other than Him - He is True forever; the Gurmukh knows the One Lord.
तिसु बिनु अवरु न कोई सदा सचु सोई गुरमुखि एको जाणिआ ॥
ਧਨਪਿਰਮੇਲਾਵਾਹੋਆਗੁਰਮਤੀਮਨੁਮਾਨਿਆ॥
ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।
That soul-bride, whose mind accepts the Guru's Teachings, meets her Husband Lord.
धन पिर मेलावा होआ गुरमती मनु मानिआ ॥
ਸਤਿਗੁਰੁਮਿਲਿਆਤਾਹਰਿਪਾਇਆਬਿਨੁਹਰਿਨਾਵੈਮੁਕਤਿਨਹੋਈ॥
ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ।
Meeting the True Guru, she finds the Lord; without the Lord's Name, there is no liberation.
सतिगुरु मिलिआ ता हरि पाइआ बिनु हरि नावै मुकति न होई ॥
ਨਾਨਕਕਾਮਣਿਕੰਤੈਰਾਵੇਮਨਿਮਾਨਿਐਸੁਖੁਹੋਈ॥੧॥
ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ, ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ ॥੧॥
O Nanak, the soul-bride ravishes and enjoys her Husband Lord; her mind accepts Him, and she finds peace. ||1||
नानक कामणि कंतै रावे मनि मानिऐ सुखु होई ॥१॥
ਸਤਿਗੁਰੁਸੇਵਿਧਨਬਾਲੜੀਏਹਰਿਵਰੁਪਾਵਹਿਸੋਈਰਾਮ॥
ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ।
Serve the True Guru, O young and innocent bride; thus you shall obtain the Lord as your Husband.
सतिगुरु सेवि धन बालड़ीए हरि वरु पावहि सोई राम ॥
ਸਦਾਹੋਵਹਿਸੋਹਾਗਣੀਫਿਰਿਮੈਲਾਵੇਸੁਨਹੋਈਰਾਮ॥
ਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ!
You shall be the virtuous and happy bride of the True Lord forever; and you shall never again wear soiled clothes.
सदा होवहि सोहागणी फिरि मैला वेसु न होई राम ॥
ਫਿਰਿਮੈਲਾਵੇਸੁਨਹੋਈਗੁਰਮੁਖਿਬੂਝੈਕੋਈਹਉਮੈਮਾਰਿਪਛਾਣਿਆ॥
ਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ।
Your clothes shall never again be soiled; how rare are those few, who, as Gurmukh, recognize this, and conquer their ego.
फिरि मैला वेसु न होई गुरमुखि बूझै कोई हउमै मारि पछाणिआ ॥
ਕਰਣੀਕਾਰਕਮਾਵੈਸਬਦਿਸਮਾਵੈਅੰਤਰਿਏਕੋਜਾਣਿਆ॥
ਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ।
So make your practice the practice of good deeds; merge into the Word of the Shabad, and deep within, come to know the One Lord.
करणी कार कमावै सबदि समावै अंतरि एको जाणिआ ॥
ਗੁਰਮੁਖਿਪ੍ਰਭੁਰਾਵੇਦਿਨੁਰਾਤੀਆਪਣਾਸਾਚੀਸੋਭਾਹੋਈ॥
ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ।
The Gurmukh enjoys God, day and night, and so obtains true glory.
गुरमुखि प्रभु रावे दिनु राती आपणा साची सोभा होई ॥
ਨਾਨਕਕਾਮਣਿਪਿਰੁਰਾਵੇਆਪਣਾਰਵਿਰਹਿਆਪ੍ਰਭੁਸੋਈ॥੨॥
ਹੇ ਨਾਨਕ! ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ ॥੨॥
O Nanak, the soul-bride enjoys and ravishes her Beloved; God is pervading and permeating everywhere. ||2||
नानक कामणि पिरु रावे आपणा रवि रहिआ प्रभु सोई ॥२॥
ਗੁਰਕੀਕਾਰਕਰੇਧਨਬਾਲੜੀਏਹਰਿਵਰੁਦੇਇਮਿਲਾਏਰਾਮ॥
ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ। ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ।
Serve the Guru, O young and innocent soul-bride, and he will lead to you meet your Husband Lord.
गुर की कार करे धन बालड़ीए हरि वरु देइ मिलाए राम ॥
ਹਰਿਕੈਰੰਗਿਰਤੀਹੈਕਾਮਣਿਮਿਲਿਪ੍ਰੀਤਮਸੁਖੁਪਾਏਰਾਮ॥
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ।
The bride is imbued with the Love of her Lord; meeting with her Beloved, she finds peace.
हरि कै रंगि रती है कामणि मिलि प्रीतम सुखु पाए राम ॥
ਮਿਲਿਪ੍ਰੀਤਮਸੁਖੁਪਾਏਸਚਿਸਮਾਏਸਚੁਵਰਤੈਸਭਥਾਈ॥
ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ।
Meeting her Beloved, she finds peace, and merges in the True Lord; the True Lord is pervading everywhere.
मिलि प्रीतम सुखु पाए सचि समाए सचु वरतै सभ थाई ॥
ਸਚਾਸੀਗਾਰੁਕਰੇਦਿਨੁਰਾਤੀਕਾਮਣਿਸਚਿਸਮਾਈ॥
ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕ) ਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ।
The bride makes Truth her decorations, day and night, and remains absorbed in the True Lord.
सचा सीगारु करे दिनु राती कामणि सचि समाई ॥
ਹਰਿਸੁਖਦਾਤਾਸਬਦਿਪਛਾਤਾਕਾਮਣਿਲਇਆਕੰਠਿਲਾਏ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ)।
The Lord, the Giver of peace, is realized through His Shabad; He hugs His bride close in His embrace.
हरि सुखदाता सबदि पछाता कामणि लइआ कंठि लाए ॥
ਨਾਨਕਮਹਲੀਮਹਲੁਪਛਾਣੈਗੁਰਮਤੀਹਰਿਪਾਏ॥੩॥
ਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥੩॥
O Nanak, the bride obtains the Mansion of His Presence; through the Guru's Teachings, she finds her Lord. ||3||
नानक महली महलु पछाणै गुरमती हरि पाए ॥३॥
ਸਾਧਨਬਾਲੀਧੁਰਿਮੇਲੀਮੇਰੈਪ੍ਰਭਿਆਪਿਮਿਲਾਈਰਾਮ॥
ਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ।
The Primal Lord, my God, has united His young and innocent bride with Himself.
सा धन बाली धुरि मेली मेरै प्रभि आपि मिलाई राम ॥
ਗੁਰਮਤੀਘਟਿਚਾਨਣੁਹੋਆਪ੍ਰਭੁਰਵਿਰਹਿਆਸਭਥਾਈਰਾਮ॥
ਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ।
Through the Guru's Teachings, her heart is illumined and enlightened; God is permeating and pervading everywhere.
गुरमती घटि चानणु होआ प्रभु रवि रहिआ सभ थाई राम ॥
ਪ੍ਰਭੁਰਵਿਰਹਿਆਸਭਥਾਈਮੰਨਿਵਸਾਈਪੂਰਬਿਲਿਖਿਆਪਾਇਆ॥
ਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ।
God is permeating and pervading everywhere; He dwells in her mind, and she realizes her pre-ordained destiny.
प्रभु रवि रहिआ सभ थाई मंनि वसाई पूरबि लिखिआ पाइआ ॥
ਸੇਜਸੁਖਾਲੀਮੇਰੇਪ੍ਰਭਭਾਣੀਸਚੁਸੀਗਾਰੁਬਣਾਇਆ॥
ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ।
On his cozy bed, she is pleasing to my God; she fashions her decorations of Truth.
सेज सुखाली मेरे प्रभ भाणी सचु सीगारु बणाइआ ॥
ਕਾਮਣਿਨਿਰਮਲਹਉਮੈਮਲੁਖੋਈਗੁਰਮਤਿਸਚਿਸਮਾਈ॥
ਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ।
The bride is immaculate and pure; she washes away the filth of egotism, and through the Guru's Teachings, she merges in the True Lord.
कामणि निरमल हउमै मलु खोई गुरमति सचि समाई ॥
ਨਾਨਕਆਪਿਮਿਲਾਈਕਰਤੈਨਾਮੁਨਵੈਨਿਧਿਪਾਈ॥੪॥੩॥੪॥
ਹੇ ਨਾਨਕ! (ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ ॥੪॥੩॥੪॥
O Nanak, the Creator Lord blends her into Himself, and she obtains the nine treasures of the Naam. ||4||3||4||
नानक आपि मिलाई करतै नामु नवै निधि पाई ॥४॥३॥४॥
WWW.GURBANI.WORLD