ਸੋਰਠਿਮਹਲਾ੪॥
Sorat'h, Fourth Mahalaa:
सोरठि महला ४ ॥
ਆਪੇਸ੍ਰਿਸਟਿਉਪਾਇਦਾਪਿਆਰਾਕਰਿਸੂਰਜੁਚੰਦੁਚਾਨਾਣੁ॥
ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਤੇ (ਸ੍ਰਿਸ਼ਟੀ ਨੂੰ) ਸੂਰਜ ਚੰਦ ਚਾਨਣ ਕਰਨ ਲਈ ਬਣਾਂਦਾ ਹੈ।
The Beloved Himself created the Universe; He made the light of the sun and the moon.
आपे स्रिसटि उपाइदा पिआरा करि सूरजु चंदु चानाणु ॥
ਆਪਿਨਿਤਾਣਿਆਤਾਣੁਹੈਪਿਆਰਾਆਪਿਨਿਮਾਣਿਆਮਾਣੁ॥
ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ, ਜਿਨ੍ਹਾਂ ਨੂੰ ਕੋਈ ਆਦਰ-ਮਾਣ ਨਹੀਂ ਦੇਂਦਾ ਉਹਨਾਂ ਨੂੰ ਆਦਰ-ਮਾਣ ਦੇਣ ਵਾਲਾ ਹੈ।
The Beloved Himself is the power of the powerless; He Himself is the honor of the dishonored.
आपि निताणिआ ताणु है पिआरा आपि निमाणिआ माणु ॥
ਆਪਿਦਇਆਕਰਿਰਖਦਾਪਿਆਰਾਆਪੇਸੁਘੜੁਸੁਜਾਣੁ॥੧॥
ਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘਾੜਤ ਵਾਲਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਮੇਹਰ ਕਰ ਕੇ ਆਪ ਸਭ ਦੀ ਰਖਿਆ ਕਰਦਾ ਹੈ ॥੧॥
The Beloved Himself grants His Grace and protects us; He Himself is wise and all-knowing. ||1||
आपि दइआ करि रखदा पिआरा आपे सुघड़ु सुजाणु ॥१॥
ਮੇਰੇਮਨਜਪਿਰਾਮਨਾਮੁਨੀਸਾਣੁ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ।
O my mind, chant the Name of the Lord, and receive His Insignia.
मेरे मन जपि राम नामु नीसाणु ॥
ਸਤਿਸੰਗਤਿਮਿਲਿਧਿਆਇਤੂਹਰਿਹਰਿਬਹੁੜਿਨਆਵਣਜਾਣੁ॥ਰਹਾਉ॥
ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ, (ਧਿਆਨ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ਰਹਾਉ॥
Join the Sat Sangat, the True Congregation, and meditate on the Lord, Har, Har; you shall not have to come and go in reincarnation again. ||Pause||
सतिसंगति मिलि धिआइ तू हरि हरि बहुड़ि न आवण जाणु ॥ रहाउ ॥
ਆਪੇਹੀਗੁਣਵਰਤਦਾਪਿਆਰਾਆਪੇਹੀਪਰਵਾਣੁ॥
ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿਚ ਕਬੂਲ ਕਰਦਾ ਹੈ।
The Beloved Himself pervades His Glorious Praises, and He Himself approves them.
आपे ही गुण वरतदा पिआरा आपे ही परवाणु ॥
ਆਪੇਬਖਸਕਰਾਇਦਾਪਿਆਰਾਆਪੇਸਚੁਨੀਸਾਣੁ॥
ਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ।
The Beloved Himself grants His forgiveness, and He Himself bestows the Insignia of Truth.
आपे बखस कराइदा पिआरा आपे सचु नीसाणु ॥
ਆਪੇਹੁਕਮਿਵਰਤਦਾਪਿਆਰਾਆਪੇਹੀਫੁਰਮਾਣੁ॥੨॥
ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਹੁਕਮ ਵਿਚ ਤੋਰਦਾ ਹੈ, ਆਪ ਹੀ ਹਰ ਥਾਂ ਹੁਕਮ ਚਲਾਂਦਾ ਹੈ ॥੨॥
The Beloved Himself obeys His Will, and He Himself issues His Command. ||2||
आपे हुकमि वरतदा पिआरा आपे ही फुरमाणु ॥२॥
ਆਪੇਭਗਤਿਭੰਡਾਰਹੈਪਿਆਰਾਆਪੇਦੇਵੈਦਾਣੁ॥
ਹੇ ਭਾਈ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖ਼ਜ਼ਾਨਿਆਂ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤਿ ਦੇਂਦਾ ਹੈ।
The Beloved Himself is the treasure of devotion; He Himself gives His gifts.
आपे भगति भंडार है पिआरा आपे देवै दाणु ॥
ਆਪੇਸੇਵਕਰਾਇਦਾਪਿਆਰਾਆਪਿਦਿਵਾਵੈਮਾਣੁ॥
ਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ-ਭਗਤੀ ਕਰਾਂਦਾ ਹੈ, ਤੇ ਆਪ ਹੀ (ਸੇਵਾ-ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜ਼ਤ ਦਿਵਾਂਦਾ ਹੈ।
The Beloved Himself commits some to His service, and He Himself blesses them with honor.
आपे सेव कराइदा पिआरा आपि दिवावै माणु ॥
ਆਪੇਤਾੜੀਲਾਇਦਾਪਿਆਰਾਆਪੇਗੁਣੀਨਿਧਾਨੁ॥੩॥
ਉਹ ਪ੍ਰਭੂ ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ, ਤੇ ਆਪ ਹੀ (ਆਪਣੇ ਗੁਣਾਂ ਵਿਚ) ਸਮਾਧੀ ਲਾਂਦਾ ਹੈ ॥੩॥
The Beloved Himself is absorbed in Samaadhi; He Himself is the treasure of excellence. ||3||
आपे ताड़ी लाइदा पिआरा आपे गुणी निधानु ॥३॥
ਆਪੇਵਡਾਆਪਿਹੈਪਿਆਰਾਆਪੇਹੀਪਰਧਾਣੁ॥
ਹੇ ਭਾਈ! ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ-ਪ੍ਰਮੰਨਿਆ ਹੋਇਆ ਹੈ।
The Beloved Himself is the greatest; He Himself is supreme.
आपे वडा आपि है पिआरा आपे ही परधाणु ॥
ਆਪੇਕੀਮਤਿਪਾਇਦਾਪਿਆਰਾਆਪੇਤੁਲੁਪਰਵਾਣੁ॥
ਉਹ ਆਪ ਹੀ (ਆਪਣਾ) ਤੋਲ ਤੇ ਪੈਮਾਨਾ ਵਰਤ ਕੇ (ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ) ਮੁੱਲ ਪਾਂਦਾ ਹੈ।
The Beloved Himself appraises the value; He Himself is the scale, and the weights.
आपे कीमति पाइदा पिआरा आपे तुलु परवाणु ॥
ਆਪੇਅਤੁਲੁਤੁਲਾਇਦਾਪਿਆਰਾਜਨਨਾਨਕਸਦਕੁਰਬਾਣੁ॥੪॥੫॥
ਉਹ ਪ੍ਰਭੂ ਆਪ ਅਤੁੱਲ ਹੈ (ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ) ਉਹ (ਜੀਵਾਂ ਦੇ ਜੀਵਨ ਸਦਾ) ਤੋਲਦਾ ਹੈ। ਹੇ ਦਾਸ ਨਾਨਕ! (ਆਖ-) ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ ॥੪॥੫॥
The Beloved Himself is unweighable - He weighs Himself; servant Nanak is forever a sacrifice to Him. ||4||5||
आपे अतुलु तुलाइदा पिआरा जन नानक सद कुरबाणु ॥४॥५॥
WWW.GURBANI.WORLD