ਹਰਿਸਾਲਾਹੀਸਦਾਸਦਾਤਨੁਮਨੁਸਉਪਿਸਰੀਰੁ॥
(ਹੇ ਜੀਵ!) ਤਨ ਮਨ ਸਰੀਰ (ਆਪਣਾ ਆਪ) ਪ੍ਰਭੂ ਦੇ ਹਵਾਲੇ ਕਰ ਕੇ (ਭਾਵ, ਪ੍ਰਭੂ ਦੀ ਪੂਰਨ ਰਜ਼ਾ ਵਿਚ ਰਹਿ ਕੇ) ਸਦਾ ਉਸ ਦੀ ਸਿਫ਼ਤਿ-ਸਾਲਾਹ ਕਰ।
Praise the Lord, forever and ever; dedicate your body and mind to Him.
हरि सालाही सदा सदा तनु मनु सउपि सरीरु ॥
ਗੁਰਸਬਦੀਸਚੁਪਾਇਆਸਚਾਗਹਿਰਗੰਭੀਰੁ॥
(ਜਿਸ ਮਨੁੱਖ ਨੇ) ਗੁਰ-ਸ਼ਬਦ ਦੀ ਰਾਹੀਂ (ਸਿਮਰਿਆ ਹੈ, ਉਸ ਨੂੰ) ਸਦਾ-ਥਿਰ ਰਹਿਣ ਵਾਲਾ, ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਮਿਲ ਪੈਂਦਾ ਹੈ।
Through the Word of the Guru's Shabad, I have found the True, Profound and Unfathomable Lord.
गुर सबदी सचु पाइआ सचा गहिर गंभीरु ॥
ਮਨਿਤਨਿਹਿਰਦੈਰਵਿਰਹਿਆਹਰਿਹੀਰਾਹੀਰੁ॥
ਉਸ ਦੇ ਮਨ ਵਿਚ ਤਨ ਵਿਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਵੱਸਦਾ ਹੈ।
The Lord, the jewel of jewels, is permeating my mind, body and heart.
मनि तनि हिरदै रवि रहिआ हरि हीरा हीरु ॥
ਜਨਮਮਰਣਕਾਦੁਖੁਗਇਆਫਿਰਿਪਵੈਨਫੀਰੁ॥
ਉਸ ਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਉਸ ਨੂੰ ਫਿਰ (ਇਸ ਗੇੜ ਵਿਚ) ਚੱਕਰ ਨਹੀਂ ਲਾਣਾ ਪੈਂਦਾ।
The pains of birth and death are gone, and I shall never again be consigned to the cycle of reincarnation.
जनम मरण का दुखु गइआ फिरि पवै न फीरु ॥
ਨਾਨਕਨਾਮੁਸਲਾਹਿਤੂਹਰਿਗੁਣੀਗਹੀਰੁ॥੧੦॥
(ਸੋ) ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ ਤੇ ਵੱਡੇ ਦਿਲ ਵਾਲਾ ਹੈ ॥੧੦॥
O Nanak, praise the Naam, the Name of the Lord, the ocean of excellence. ||10||
नानक नामु सलाहि तू हरि गुणी गहीरु ॥१०॥
WWW.GURBANI.WORLD