GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਰਾਮਦਾਸ ਜੀ
ਅੰਗ 732
Display Settings
Translations
ਸੂਹੀਮਹਲਾਘਰੁ
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Soohee, Fourth Mahalaa, Second House:
सूही महला ४ घरु २ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੁਰਮਤਿਨਗਰੀਖੋਜਿਖੋਜਾਈ
ਹੇ ਭਾਈ! ਗੁਰੂ ਦੀ ਮਤਿ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ,
Following the Guru's Teachings, I searched and searched the body-village;
गुरमति नगरी खोजि खोजाई ॥
ਹਰਿਹਰਿਨਾਮੁਪਦਾਰਥੁਪਾਈ॥੧॥
ਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ॥੧॥
I found the wealth of the Name of the Lord, Har, Har. ||1||
हरि हरि नामु पदारथु पाई ॥१॥
ਮੇਰੈਮਨਿਹਰਿਹਰਿਸਾਂਤਿਵਸਾਈ
ਹੇ ਭਾਈ! (ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ।
The Lord, Har, Har, has enshrined peace within my mind.
मेरै मनि हरि हरि सांति वसाई ॥
ਤਿਸਨਾਅਗਨਿਬੁਝੀਖਿਨਅੰਤਰਿਗੁਰਿਮਿਲਿਐਸਭਭੁਖਗਵਾਈ॥੧॥ਰਹਾਉ
(ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ। ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ ॥੧॥ ਰਹਾਉ ॥
The fire of desire was extinguished in an instant, when I met the Guru; all my hunger has been satisfied. ||1||Pause||
तिसना अगनि बुझी खिन अंतरि गुरि मिलिऐ सभ भुख गवाई ॥१॥ रहाउ ॥
ਹਰਿਗੁਣਗਾਵਾਜੀਵਾਮੇਰੀਮਾਈ
ਹੇ ਮੇਰੀ ਮਾਂ! (ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ।
Singing the Glorious Praises of the Lord, I live, O my mother.
हरि गुण गावा जीवा मेरी माई ॥
ਸਤਿਗੁਰਿਦਇਆਲਿਗੁਣਨਾਮੁਦ੍ਰਿੜਾਈ॥੨॥
ਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ॥੨॥
The Merciful True Guru implanted the Glorious Praises of the Naam within me. ||2||
सतिगुरि दइआलि गुण नामु द्रिड़ाई ॥२॥
ਹਉਹਰਿਪ੍ਰਭੁਪਿਆਰਾਢੂਢਿਢੂਢਾਈ
ਹੇ ਭਾਈ! ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ।
I search for and seek out my Beloved Lord God, Har, Har.
हउ हरि प्रभु पिआरा ढूढि ढूढाई ॥
ਸਤਿਸੰਗਤਿਮਿਲਿਹਰਿਰਸੁਪਾਈ॥੩॥
ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ ॥੩॥
Joining the Sat Sangat, the True Congregation, I have obtained the subtle essence of the Lord. ||3||
सतिसंगति मिलि हरि रसु पाई ॥३॥
ਧੁਰਿਮਸਤਕਿਲੇਖਲਿਖੇਹਰਿਪਾਈ
ਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ,
By the pre-ordained destiny inscribed upon my forehead, I have found the Lord.
धुरि मसतकि लेख लिखे हरि पाई ॥
ਗੁਰੁਨਾਨਕੁਤੁਠਾਮੇਲੈਹਰਿਭਾਈ॥੪॥੧॥੫॥
ਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ ॥੪॥੧॥੫॥
Guru Nanak, pleased and satisfied, has united me with the Lord, O Siblings of Destiny. ||4||1||5||
गुरु नानकु तुठा मेलै हरि भाई ॥४॥१॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ