ਮੁੰਦਾਵਣੀਮਹਲਾ੫॥
Mundaavanee, Fifth Mahalaa:
मुंदावणी महला ५ ॥
ਥਾਲਵਿਚਿਤਿੰਨਿਵਸਤੂਪਈਓਸਤੁਸੰਤੋਖੁਵੀਚਾਰੋ॥
(ਉਸ ਮਨੁੱਖ ਦੇ ਹਿਰਦੇ-) ਥਾਲ ਵਿਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝ-ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ,
Upon this Plate, three things have been placed: Truth, Contentment and Contemplation.
थाल विचि तिंनि वसतू पईओ सतु संतोखु वीचारो ॥
ਅੰਮ੍ਰਿਤਨਾਮੁਠਾਕੁਰਕਾਪਇਓਜਿਸਕਾਸਭਸੁਅਧਾਰੋ॥
(ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆ ਵੱਸਦਾ ਹੈ (ਇਹ 'ਅੰਮ੍ਰਿਤ ਨਾਮੁ' ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ।
The Ambrosial Nectar of the Naam, the Name of our Lord and Master, has been placed upon it as well; it is the Support of all.
अंम्रित नामु ठाकुर का पइओ जिस का सभसु अधारो ॥
ਜੇਕੋਖਾਵੈਜੇਕੋਭੁੰਚੈਤਿਸਕਾਹੋਇਉਧਾਰੋ॥
(ਇਸ ਆਤਮਕ ਭੋਜਨ ਨੂੰ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ।
One who eats it and enjoys it shall be saved.
जे को खावै जे को भुंचै तिस का होइ उधारो ॥
ਏਹਵਸਤੁਤਜੀਨਹਜਾਈਨਿਤਨਿਤਰਖੁਉਰਿਧਾਰੋ॥
(ਜੇ ਆਤਮਕ 'ਉਧਾਰ' ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਹੀ ਆਪਣੇ ਹਿਰਦੇ ਵਿਚ ਸਾਂਭ ਰੱਖ।
This thing can never be forsaken; keep this always and forever in your mind.
एह वसतु तजी नह जाई नित नित रखु उरि धारो ॥
ਤਮਸੰਸਾਰੁਚਰਨਲਗਿਤਰੀਐਸਭੁਨਾਨਕਬ੍ਰਹਮਪਸਾਰੋ॥੧॥
ਹੇ ਨਾਨਕ! (ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ) ॥੧॥
The dark world-ocean is crossed over, by grasping the Feet of the Lord; O Nanak, it is all the extension of God. ||1||
तम संसारु चरन लगि तरीऐ सभु नानक ब्रहम पसारो ॥१॥
WWW.GURBANI.WORLD