GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 821
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਬਿਨੁਹਰਿਕਾਮਿਆਵਤਹੇ
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ।
Without the Lord, nothing is of any use.
बिनु हरि कामि न आवत हे ॥
ਜਾਸਿਉਰਾਚਿਮਾਚਿਤੁਮੑਲਾਗੇਓਹਮੋਹਨੀਮੋਹਾਵਤਹੇ॥੧॥ਰਹਾਉ
ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ ॥੧॥ ਰਹਾਉ ॥
You are totally attached to that Enticer Maya; she is enticing you. ||1||Pause||
जा सिउ राचि माचि तुम लागे ओह मोहनी मोहावत हे ॥१॥ रहाउ ॥
ਕਨਿਕਕਾਮਿਨੀਸੇਜਸੋਹਨੀਛੋਡਿਖਿਨੈਮਹਿਜਾਵਤਹੇ
ਹੇ ਭਾਈ! ਸੋਨਾ (ਧਨ-ਪਦਾਰਥ), ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ।
You shall have to leave behind your gold, your woman and your beautiful bed; you shall have to depart in an instant.
कनिक कामिनी सेज सोहनी छोडि खिनै महि जावत हे ॥
ਉਰਝਿਰਹਿਓਇੰਦ੍ਰੀਰਸਪ੍ਰੇਰਿਓਬਿਖੈਠਗਉਰੀਖਾਵਤਹੇ॥੧॥
ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ) ॥੧॥
You are entangled in the lures of sexual pleasures, and you are eating poisonous drugs. ||1||
उरझि रहिओ इंद्री रस प्रेरिओ बिखै ठगउरी खावत हे ॥१॥
ਤ੍ਰਿਣਕੋਮੰਦਰੁਸਾਜਿਸਵਾਰਿਓਪਾਵਕੁਤਲੈਜਰਾਵਤਹੇ
ਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ।
You have built and adorned a palace of straw, and under it, you light a fire.
त्रिण को मंदरु साजि सवारिओ पावकु तलै जरावत हे ॥
ਐਸੇਗੜਮਹਿਐਠਿਹਠੀਲੋਫੂਲਿਫੂਲਿਕਿਆਪਾਵਤਹੇ॥੨॥
ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ ॥੨॥
Sitting all puffed-up in such a castle, you stubborn-minded fool, what do you think you will gain? ||2||
ऐसे गड़ महि ऐठि हठीलो फूलि फूलि किआ पावत हे ॥२॥
ਪੰਚਦੂਤਮੂਡਪਰਿਠਾਢੇਕੇਸਗਹੇਫੇਰਾਵਤਹੇ
ਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ,
The five thieves stand over your head and seize you. Grabbing you by your hair, they will drive you on.
पंच दूत मूड परि ठाढे केस गहे फेरावत हे ॥
ਦ੍ਰਿਸਟਿਆਵਹਿਅੰਧਅਗਿਆਨੀਸੋਇਰਹਿਓਮਦਮਾਵਤਹੇ॥੩॥
ਪਰ ਤੈਨੂੰ ਉਹ ਦਿੱਸਦੇ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਵਿਚ ਮਸਤ ਹੋ ਕੇ ਆਤਮਕ ਜੀਵਨ ਵਲੋਂ ਬੇ-ਫ਼ਿਕਰ ਹੋਇਆ ਪਿਆ ਹੈਂ ॥੩॥
You do not see them, you blind and ignorant fool; intoxicated with ego, you just keep sleeping. ||3||
द्रिसटि न आवहि अंध अगिआनी सोइ रहिओ मद मावत हे ॥३॥
ਜਾਲੁਪਸਾਰਿਚੋਗਬਿਸਥਾਰੀਪੰਖੀਜਿਉਫਾਹਾਵਤਹੇ
ਹੇ ਭਾਈ! ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ, ਤਿਵੇਂ ਤੂੰ (ਦੁਨੀਆ ਦੇ ਪਦਾਰਥਾਂ ਦੇ ਚੋਗ ਵਿਚ) ਫਸ ਰਿਹਾ ਹੈਂ।
The net has been spread out, and the bait has been scattered; like a bird, you are being trapped.
जालु पसारि चोग बिसथारी पंखी जिउ फाहावत हे ॥
ਕਹੁਨਾਨਕਬੰਧਨਕਾਟਨਕਉਮੈਸਤਿਗੁਰੁਪੁਰਖੁਧਿਆਵਤਹੇ॥੪॥੨॥੮੮॥
ਨਾਨਕ ਆਖਦਾ ਹੈ- (ਹੇ ਭਾਈ!) ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾ ਪੁਰਖ ਨੂੰ ਆਪਣੇ ਹਿਰਦੇ ਵਿਚ ਵਸਾ ਰਿਹਾ ਹਾਂ ॥੪॥੨॥੮੮॥
Says Nanak, my bonds have been broken; I meditate on the True Guru, the Primal Being. ||4||2||88||
कहु नानक बंधन काटन कउ मै सतिगुरु पुरखु धिआवत हे ॥४॥२॥८८॥
WWW.GURBANI.WORLD
ਪਿਛਲਾ Share ਹੋਮ Save ਅਗਲਾ