ਸੋਰਠਿਮਹਲਾ੧ਘਰੁ੧॥
Sorat'h, First Mahalaa, First House:
सोरठि महला १ घरु १ ॥
ਮਨੁਹਾਲੀਕਿਰਸਾਣੀਕਰਣੀਸਰਮੁਪਾਣੀਤਨੁਖੇਤੁ॥
ਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ।
Make your mind the farmer, good deeds the farm, modesty the water, and your body the field.
मनु हाली किरसाणी करणी सरमु पाणी तनु खेतु ॥
ਨਾਮੁਬੀਜੁਸੰਤੋਖੁਸੁਹਾਗਾਰਖੁਗਰੀਬੀਵੇਸੁ॥
ਫਿਰ (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ, ਤੇ ਸਾਦਾ ਜੀਵਨ ਬਣਾ।
Let the Lord's Name be the seed, contentment the plow, and your humble dress the fence.
नामु बीजु संतोखु सुहागा रखु गरीबी वेसु ॥
ਭਾਉਕਰਮਕਰਿਜੰਮਸੀਸੇਘਰਭਾਗਠਦੇਖੁ॥੧॥
ਤਾਂ ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕਿ ਸਰੀਰ-ਘਰ ਭਾਗਾਂ ਵਾਲਾ ਹੋ ਜਾਏਗਾ ॥੧॥
Doing deeds of love, the seed shall sprout, and you shall see your home flourish. ||1||
भाउ करम करि जंमसी से घर भागठ देखु ॥१॥
ਬਾਬਾਮਾਇਆਸਾਥਿਨਹੋਇ॥
ਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ।
O Baba, the wealth of Maya does not go with anyone.
बाबा माइआ साथि न होइ ॥
ਇਨਿਮਾਇਆਜਗੁਮੋਹਿਆਵਿਰਲਾਬੂਝੈਕੋਇ॥ਰਹਾਉ॥
ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਹੀ ਇਹ ਗਲ ਸਮਝਦਾ ਹੈ ॥ ਰਹਾਉ॥
This Maya has bewitched the world, but only a rare few understand this. ||Pause||
इनि माइआ जगु मोहिआ विरला बूझै कोइ ॥ रहाउ ॥
ਹਾਣੁਹਟੁਕਰਿਆਰਜਾਸਚੁਨਾਮੁਕਰਿਵਥੁ॥
ਇਸ (ਸਰੀਰ) ਹੱਟੀ ਵਿਚ ਜਿੰਦਗੀ ਦੇ ਹਰ ਸਵਾਸ ਨਾਲ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ।
Make your ever-decreasing life your shop, and make the Lord's Name your merchandise.
हाणु हटु करि आरजा सचु नामु करि वथु ॥
ਸੁਰਤਿਸੋਚਕਰਿਭਾਂਡਸਾਲਤਿਸੁਵਿਚਿਤਿਸਨੋਰਖੁ॥
ਆਪਣੀ ਸੁਰਤ ਤੇ ਵਿਚਾਰ-ਮੰਡਲ ਨੂੰ (ਭਾਂਡਿਆਂ ਦੀ) ਭਾਂਡਸਾਲ ਬਣਾ ਕੇ ਇਸ ਵਿਚ ਹਰੀ-ਨਾਮ ਸੌਦੇ ਨੂੰ ਪਾ।
Make understanding and contemplation your warehouse, and in that warehouse, store the Lord's Name.
सुरति सोच करि भांडसाल तिसु विचि तिस नो रखु ॥
ਵਣਜਾਰਿਆਸਿਉਵਣਜੁਕਰਿਲੈਲਾਹਾਮਨਹਸੁ॥੨॥
ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ, ਤਾਂ ਇਸ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ ॥੨॥
Deal with the Lord's dealers, earn your profits, and rejoice in your mind. ||2||
वणजारिआ सिउ वणजु करि लै लाहा मन हसु ॥२॥
ਸੁਣਿਸਾਸਤਸਉਦਾਗਰੀਸਤੁਘੋੜੇਲੈਚਲੁ॥
ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ।
Let your trade be listening to scripture, and let Truth be the horses you take to sell.
सुणि सासत सउदागरी सतु घोड़े लै चलु ॥
ਖਰਚੁਬੰਨੁਚੰਗਿਆਈਆਮਤੁਮਨਜਾਣਹਿਕਲੁ॥
ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾ।
Gather up merits for your travelling expenses, and do not think of tomorrow in your mind.
खरचु बंनु चंगिआईआ मतु मन जाणहि कलु ॥
ਨਿਰੰਕਾਰਕੈਦੇਸਿਜਾਹਿਤਾਸੁਖਿਲਹਹਿਮਹਲੁ॥੩॥
ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਜਾਏਗਾ ॥੩॥
When you arrive in the land of the Formless Lord, you shall find peace in the Mansion of His Presence. ||3||
निरंकार कै देसि जाहि ता सुखि लहहि महलु ॥३॥
ਲਾਇਚਿਤੁਕਰਿਚਾਕਰੀਮੰਨਿਨਾਮੁਕਰਿਕੰਮੁ॥
ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ ਤੇ ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ (ਇਹੀ ਹੈ ਉਸ ਦੀ ਸੇਵਾ)।
Let your service be the focusing of your consciousness, and let your occupation be the placing of faith in the Naam.
लाइ चितु करि चाकरी मंनि नामु करि कंमु ॥
ਬੰਨੁਬਦੀਆਕਰਿਧਾਵਣੀਤਾਕੋਆਖੈਧੰਨੁ॥
(ਪਰਮਾਤਮਾ ਦੀ ਨੌਕਰੀ ਦੀ) ਦੌੜ-ਭੱਜ ਵਾਸਤੇ ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ।
Let your work be restraint from sin; only then will people call you blessed.
बंनु बदीआ करि धावणी ता को आखै धंनु ॥
ਨਾਨਕਵੇਖੈਨਦਰਿਕਰਿਚੜੈਚਵਗਣਵੰਨੁ॥੪॥੨॥
ਹੇ ਨਾਨਕ! ਇੰਜ ਕਰਨ ਨਾਲ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ ॥੪॥੨॥
O Nanak, the Lord shall look upon you with His Glance of Grace, and you shall be blessed with honor four times over. ||4||2||
नानक वेखै नदरि करि चड़ै चवगण वंनु ॥४॥२॥
WWW.GURBANI.WORLD