ਸੂਹੀਮਹਲਾ੫॥
Soohee, Fifth Mahalaa:
सूही महला ५ ॥
ਕੀਤਾਲੋੜਹਿਸੋਪ੍ਰਭਹੋਇ॥
ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ,
Whatever God wills, that alone happens.
कीता लोड़हि सो प्रभ होइ ॥
ਤੁਝਬਿਨੁਦੂਜਾਨਾਹੀਕੋਇ॥
(ਕਿਉਂਕਿ) ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ।
Without You, there is no other at all.
तुझ बिनु दूजा नाही कोइ ॥
ਜੋਜਨੁਸੇਵੇਤਿਸੁਪੂਰਨਕਾਜ॥
ਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।
The humble being serves Him, and so all his works are perfectly successful.
जो जनु सेवे तिसु पूरन काज ॥
ਦਾਸਅਪੁਨੇਕੀਰਾਖਹੁਲਾਜ॥੧॥
ਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ ॥੧॥
O Lord, please preserve the honor of Your slaves. ||1||
दास अपुने की राखहु लाज ॥१॥
ਤੇਰੀਸਰਣਿਪੂਰਨਦਇਆਲਾ॥
ਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
I seek Your Sanctuary, O Perfect, Merciful Lord.
तेरी सरणि पूरन दइआला ॥
ਤੁਝਬਿਨੁਕਵਨੁਕਰੇਪ੍ਰਤਿਪਾਲਾ॥੧॥ਰਹਾਉ॥
ਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ ॥੧॥ ਰਹਾਉ ॥
Without You, who would cherish and love me? ||1||Pause||
तुझ बिनु कवनु करे प्रतिपाला ॥१॥ रहाउ ॥
ਜਲਿਥਲਿਮਹੀਅਲਿਰਹਿਆਭਰਪੂਰਿ॥
ਹੇ ਭਾਈ! ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ।
He is permeating and pervading the water, the land and the sky.
जलि थलि महीअलि रहिआ भरपूरि ॥
ਨਿਕਟਿਵਸੈਨਾਹੀਪ੍ਰਭੁਦੂਰਿ॥
(ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਰਭੂ ਦੂਰ ਨਹੀਂ ਹੈ।
God dwells near at hand; He is not far away.
निकटि वसै नाही प्रभु दूरि ॥
ਲੋਕਪਤੀਆਰੈਕਛੂਨਪਾਈਐ॥
ਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤ ਦਾ) ਕੁਝ ਭੀ ਨਹੀਂ ਮਿਲਦਾ।
By trying to please other people, nothing is accomplished.
लोक पतीआरै कछू न पाईऐ ॥
ਸਾਚਿਲਗੈਤਾਹਉਮੈਜਾਈਐ॥੨॥
ਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ ॥੨॥
When someone is attached to the True Lord, his ego is taken away. ||2||
साचि लगै ता हउमै जाईऐ ॥२॥
ਜਿਸਨੋਲਾਇਲਏਸੋਲਾਗੈ॥
ਹੇ ਭਾਈ! ਉਹੀ ਮਨੁੱਖ ਪ੍ਰਭੂ (ਦੇ ਚਰਨਾਂ) ਵਿਚ ਲੀਨ ਹੁੰਦਾ ਹੈ, ਜਿਸ ਨੂੰ ਪ੍ਰਭੂ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।
He alone is attached, whom the Lord Himself attaches.
जिस नो लाइ लए सो लागै ॥
ਗਿਆਨਰਤਨੁਅੰਤਰਿਤਿਸੁਜਾਗੈ॥
ਉਸ ਮਨੁੱਖ ਦੇ ਅੰਦਰ ਰਤਨ (ਵਰਗੀ ਕੀਮਤੀ) ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ।
The jewel of spiritual wisdom is awakened deep within.
गिआन रतनु अंतरि तिसु जागै ॥
ਦੁਰਮਤਿਜਾਇਪਰਮਪਦੁਪਾਏ॥
(ਉਸ ਮਨੁੱਖ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।
Evil-mindedness is eradicated, and the supreme status is attained.
दुरमति जाइ परम पदु पाए ॥
ਗੁਰਪਰਸਾਦੀਨਾਮੁਧਿਆਏ॥੩॥
ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
By Guru's Grace, meditate on the Naam, the Name of the Lord. ||3||
गुर परसादी नामु धिआए ॥३॥
ਦੁਇਕਰਜੋੜਿਕਰਉਅਰਦਾਸਿ॥
(ਹੇ ਪ੍ਰਭੂ!) ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ।
Pressing my palms together, I offer my prayer;
दुइ कर जोड़ि करउ अरदासि ॥
ਤੁਧੁਭਾਵੈਤਾਆਣਹਿਰਾਸਿ॥
ਜਦੋਂ ਤੈਨੂੰ ਚੰਗਾ ਲੱਗੇ (ਤੇਰੀ ਰਜ਼ਾ ਹੋਵੇ) ਤਦੋਂ ਹੀ ਤੂੰ ਉਸ ਅਰਦਾਸ ਨੂੰ ਸਫਲ ਕਰਦਾ ਹੈਂ।
if it pleases You, Lord, please bless me and fulfill me.
तुधु भावै ता आणहि रासि ॥
ਕਰਿਕਿਰਪਾਅਪਨੀਭਗਤੀਲਾਇ॥
ਹੇ ਭਾਈ! ਕਿਰਪਾ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਭਗਤੀ ਵਿਚ ਜੋੜਦਾ ਹੈ,
Grant Your Mercy, Lord, and bless me with devotion.
करि किरपा अपनी भगती लाइ ॥
ਜਨਨਾਨਕਪ੍ਰਭੁਸਦਾਧਿਆਇ॥੪॥੨॥
ਹੇ ਦਾਸ ਨਾਨਕ! (ਆਖ-) ਉਹ ਉਸ ਨੂੰ ਸਦਾ ਸਿਮਰਦਾ ਰਹਿੰਦਾ ਹੈ ॥੪॥੨॥
Servant Nanak meditates on God forever. ||4||2||
जन नानक प्रभु सदा धिआइ ॥४॥२॥
WWW.GURBANI.WORLD