ਸਲੋਕਮਃ੩॥
Shalok, Third Mahalaa:
सलोक मः ३ ॥
ਰਤਨਾਪਾਰਖੁਜੋਹੋਵੈਸੁਰਤਨਾਕਰੇਵੀਚਾਰੁ॥
ਜੋ ਮਨੁੱਖ ਰਤਨਾਂ ਦੀ ਕਦਰ ਜਾਣਦਾ ਹੈ, ਉਹੀ ਰਤਨਾਂ ਦੀ ਸੋਚ ਵਿਚਾਰ ਕਰਦਾ ਹੈ।
He is the Assayer of jewels; He contemplates the jewel.
रतना पारखु जो होवै सु रतना करे वीचारु ॥
ਰਤਨਾਸਾਰਨਜਾਣਈਅਗਿਆਨੀਅੰਧੁਅੰਧਾਰੁ॥
ਪਰ ਅੰਨ੍ਹਾ ਤੇ ਅਗਿਆਨੀ ਬੰਦਾ ਰਤਨਾਂ ਦੀ ਕਦਰ ਨਹੀਂ ਪਾ ਸਕਦਾ।
He is ignorant and totally blind - he does not appreciate the value of the jewel.
रतना सार न जाणई अगिआनी अंधु अंधारु ॥
ਰਤਨੁਗੁਰੂਕਾਸਬਦੁਹੈਬੂਝੈਬੂਝਣਹਾਰੁ॥
ਕੋਈ ਸੂਝ ਵਾਲਾ ਮਨੁੱਖ ਸਮਝਦਾ ਹੈ ਕਿ (ਅਸਲ) ਰਤਨ ਸਤਿਗੁਰੂ ਦਾ ਸ਼ਬਦ ਹੈ।
The Jewel is the Word of the Guru's Shabad; the Knower alone knows it.
रतनु गुरू का सबदु है बूझै बूझणहारु ॥
ਮੂਰਖਆਪੁਗਣਾਇਦੇਮਰਿਜੰਮਹਿਹੋਇਖੁਆਰੁ॥
ਪਰ, ਮੂਰਖ ਬੰਦੇ (ਗੁਰ-ਸ਼ਬਦ ਨੂੰ ਸਮਝਣ ਦੇ ਥਾਂ) ਆਪਣੇ ਆਪ ਨੂੰ ਵੱਡਾ ਜਤਾਉਂਦੇ ਹਨ ਤੇ ਖ਼ੁਆਰ ਹੋ ਹੋ ਕੇ ਮਰਦੇ ਜੰਮਦੇ ਰਹਿੰਦੇ ਹਨ।
The fools take pride in themselves, and are ruined in birth and death.
मूरख आपु गणाइदे मरि जंमहि होइ खुआरु ॥
ਨਾਨਕਰਤਨਾਸੋਲਹੈਜਿਸੁਗੁਰਮੁਖਿਲਗੈਪਿਆਰੁ॥
ਹੇ ਨਾਨਕ! ਉਹੀ ਮਨੁੱਖ (ਗੁਰ-ਸ਼ਬਦ ਰੂਪ) ਰਤਨਾਂ ਨੂੰ ਹਾਸਲ ਕਰਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ (ਗੁਰ-ਸ਼ਬਦ ਦੀ) ਲਗਨ ਲੱਗਦੀ ਹੈ।
O Nanak, he alone obtains the jewel, who, as Gurmukh, enshrines love for it.
नानक रतना सो लहै जिसु गुरमुखि लगै पिआरु ॥
ਸਦਾਸਦਾਨਾਮੁਉਚਰੈਹਰਿਨਾਮੋਨਿਤਬਿਉਹਾਰੁ॥
ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਜਪਣਾ ਹੀ ਉਸ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ।
Chanting the Naam, the Name of the Lord, forever and ever, make the Name of the Lord your daily occupation.
सदा सदा नामु उचरै हरि नामो नित बिउहारु ॥
ਕ੍ਰਿਪਾਕਰੇਜੇਆਪਣੀਤਾਹਰਿਰਖਾਉਰਧਾਰਿ॥੧॥
ਜੇ ਪਰਮਾਤਮਾ ਆਪਣੀ ਮੇਹਰ ਕਰੇ, ਤਾਂ ਮੈਂ ਭੀ ਉਸ ਦਾ ਨਾਮ ਹਿਰਦੇ ਵਿਚ ਪਰੋ ਰੱਖਾਂ ॥੧॥
If the Lord shows His Mercy, then I keep Him enshrined within my heart. ||1||
क्रिपा करे जे आपणी ता हरि रखा उर धारि ॥१॥
WWW.GURBANI.WORLD