ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਅਪਨੇਸੇਵਕਕਉਕਬਹੁਨਬਿਸਾਰਹੁ॥
ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ) ਆਪਣੇ ਸੇਵਕ ਨੂੰ ਕਦੇ ਭੀ ਨਾਹ ਭੁਲਾਈਂ।
Never forget Your servant, O Lord.
अपने सेवक कउ कबहु न बिसारहु ॥
ਉਰਿਲਾਗਹੁਸੁਆਮੀਪ੍ਰਭਮੇਰੇਪੂਰਬਪ੍ਰੀਤਿਗੋਬਿੰਦਬੀਚਾਰਹੁ॥੧॥ਰਹਾਉ॥
ਮੇਰੇ ਹਿਰਦੇ ਵਿਚ ਵੱਸਿਆ ਰਹੁ। ਹੇ ਮੇਰੇ ਗੋਬਿੰਦ! ਮੇਰੀ ਪੂਰਬਲੀ ਪ੍ਰੀਤ ਨੂੰ ਚੇਤੇ ਰੱਖੀਂ ॥੧॥ ਰਹਾਉ ॥
Hug me close in Your embrace, O God, my Lord and Master; consider my primal love for You, O Lord of the Universe. ||1||Pause||
उरि लागहु सुआमी प्रभ मेरे पूरब प्रीति गोबिंद बीचारहु ॥१॥ रहाउ ॥
ਪਤਿਤਪਾਵਨਪ੍ਰਭਬਿਰਦੁਤੁਮੑਾਰੋਹਮਰੇਦੋਖਰਿਦੈਮਤਧਾਰਹੁ॥
ਹੇ ਪ੍ਰਭੂ! ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਤੂੰ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰ ਦੇਂਦਾ ਹੈਂ। ਹੇ ਪ੍ਰਭੂ! ਮੇਰੇ ਐਬ (ਭੀ) ਆਪਣੇ ਹਿਰਦੇ ਵਿਚ ਨਾਹ ਰੱਖੀਂ।
It is Your Natural Way, God, to purify sinners; please do not keep my errors in Your Heart.
पतित पावन प्रभ बिरदु तुमारो हमरे दोख रिदै मत धारहु ॥
ਜੀਵਨਪ੍ਰਾਨਹਰਿਧਨੁਸੁਖੁਤੁਮਹੀਹਉਮੈਪਟਲੁਕ੍ਰਿਪਾਕਰਿਜਾਰਹੁ॥੧॥
ਹੇ ਹਰੀ! ਤੂੰ ਹੀ ਮੇਰੀ ਜਿੰਦ-ਜਾਨ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰਾ ਸੁਖ ਹੈਂ। ਮੇਹਰ ਕਰ ਕੇ (ਮੇਰੇ ਅੰਦਰੋਂ) ਹਉਮੈ ਦਾ ਪਰਦਾ ਸਾੜ ਦੇ ॥੧॥
You are my life, my breath of life, O Lord, my wealth and peace; be merciful to me, and burn away the curtain of egotism. ||1||
जीवन प्रान हरि धनु सुखु तुम ही हउमै पटलु क्रिपा करि जारहु ॥१॥
ਜਲਬਿਹੂਨਮੀਨਕਤਜੀਵਨਦੂਧਬਿਨਾਰਹਨੁਕਤਬਾਰੋ॥
ਹੇ ਮੇਰੇ ਮਾਲਕ-ਪ੍ਰਭੂ! ਪਾਣੀ ਤੋਂ ਬਿਨਾ ਮੱਛੀ ਕਦੇ ਜੀਊਂਦੀ ਨਹੀਂ ਰਹਿ ਸਕਦੀ। ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ।
Without water, how can the fish survive? Without milk, how can the baby survive?
जल बिहून मीन कत जीवन दूध बिना रहनु कत बारो ॥
ਜਨਨਾਨਕਪਿਆਸਚਰਨਕਮਲਨੑਕੀਪੇਖਿਦਰਸੁਸੁਆਮੀਸੁਖਸਾਰੋ॥੨॥੭॥੧੨੩॥
(ਤਿਵੇਂ ਤੇਰੇ) ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨਾਂ ਦੇ ਦਰਸਨ ਦੀ ਪਿਆਸ ਹੈ, ਦਰਸਨ ਕਰ ਕੇ (ਤੇਰੇ ਸੇਵਕ ਨੂੰ) ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੨॥੭॥੧੨੩॥
Servant Nanak thirsts for the Lord's Lotus Feet; gazing upon the Blessed Vision of his Lord and Master's Darshan, he finds the essence of peace. ||2||7||123||
जन नानक पिआस चरन कमलन की पेखि दरसु सुआमी सुख सारो ॥२॥७॥१२३॥
WWW.GURBANI.WORLD