GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 824
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਮਨਤਨਅੰਤਰਿਪ੍ਰਭੁਆਹੀ
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ (ਸਦਾ) ਪ੍ਰਭੂ ਵੱਸਦਾ ਹੈ,
Deep within the nucleus of his mind and body, is God.
मन तन अंतरि प्रभु आही ॥
ਹਰਿਗੁਨਗਾਵਤਪਰਉਪਕਾਰਨਿਤਤਿਸੁਰਸਨਾਕਾਮੋਲੁਕਿਛੁਨਾਹੀ॥੧॥ਰਹਾਉ
ਪ੍ਰਭੂ ਦੇ ਗੁਣ ਗਾਂਦਿਆਂ, ਦੂਜਿਆਂ ਦੀ ਭਲਾਈ ਦੀਆਂ ਗੱਲਾਂ ਸਦਾ ਕਰਦਿਆਂ, ਉਸ ਮਨੁੱਖ ਦੀ ਜੀਭ ਅਮੋਲਕ ਹੋ ਜਾਂਦੀ ਹੈ ॥੧॥ ਰਹਾਉ ॥
He continually sings the Glorious Praises of the Lord, and always does good for others; his tongue is priceless. ||1||Pause||
हरि गुन गावत परउपकार नित तिसु रसना का मोलु किछु नाही ॥१॥ रहाउ ॥
ਕੁਲਸਮੂਹਉਧਰੇਖਿਨਭੀਤਰਿਜਨਮਜਨਮਕੀਮਲੁਲਾਹੀ
ਹੇ ਭਾਈ! (ਸਿਮਰਨ ਕਰਨ ਵਾਲੇ ਸੰਤ ਭਗਤ) ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਲਾਹ ਲੈਂਦੇ ਹਨ। ਉਹਨਾਂ ਦੀਆਂ ਸਾਰੀਆਂ ਕੁਲਾਂ ਭੀ ਖਿਨ ਵਿਚ (ਸੰਸਾਰ-ਜੰਗਲ ਵਿਚੋਂ) ਬਚ ਨਿਕਲਦੀਆਂ ਹਨ।
All his generations are redeemed and saved in an instant, and the filth of countless incarnations is washed away.
कुल समूह उधरे खिन भीतरि जनम जनम की मलु लाही ॥
ਸਿਮਰਿਸਿਮਰਿਸੁਆਮੀਪ੍ਰਭੁਅਪਨਾਅਨਦਸੇਤੀਬਿਖਿਆਬਨੁਗਾਹੀ॥੧॥
ਆਪਣੇ ਮਾਲਕ-ਪ੍ਰਭੂ ਦਾ ਨਾਮ ਸਦਾ ਸਿਮਰ ਕੇ (ਉਹ ਭਗਤ) ਮਾਇਆ (ਦੇ ਸੰਸਾਰ-) ਜੰਗਲ ਤੋਂ ਬੜੇ ਆਨੰਦ ਨਾਲ ਪਾਰ ਲੰਘ ਜਾਂਦੇ ਹਨ ॥੧॥
Meditating, meditating in remembrance on God, his Lord and Master, he passes blissfully through the forest of poison. ||1||
सिमरि सिमरि सुआमी प्रभु अपना अनद सेती बिखिआ बनु गाही ॥१॥
ਚਰਨਪ੍ਰਭੂਕੇਬੋਹਿਥੁਪਾਏਭਵਸਾਗਰੁਪਾਰਿਪਰਾਹੀ
ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਦਾ ਜਹਾਜ਼ ਪ੍ਰਾਪਤ ਕਰ ਲੈਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
I have obtained the boat of God's Feet, to carry me across the terrifying world-ocean.
चरन प्रभू के बोहिथु पाए भव सागरु पारि पराही ॥
ਸੰਤਸੇਵਕਭਗਤਹਰਿਤਾਕੇਨਾਨਕਮਨੁਲਾਗਾਹੈਤਾਹੀ॥੨॥੧੪॥੧੦੦॥
ਹੇ ਨਾਨਕ! ਉਹੀ ਮਨੁੱਖ ਉਸ ਪ੍ਰਭੂ ਦੇ ਸੰਤ ਹਨ, ਭਗਤ ਹਨ, ਸੇਵਕ ਹਨ। ਉਹਨਾਂ ਦਾ ਮਨ ਉਸ ਪ੍ਰਭੂ ਵਿਚ ਹੀ ਸਦਾ ਟਿਕਿਆ ਰਹਿੰਦਾ ਹੈ ॥੨॥੧੪॥੧੦੦॥
The Saints, servants and devotees belong to the Lord; Nanak's mind is attached to Him. ||2||14||100||
संत सेवक भगत हरि ता के नानक मनु लागा है ताही ॥२॥१४॥१००॥
WWW.GURBANI.WORLD
ਪਿਛਲਾ Share ਹੋਮ Save ਅਗਲਾ