GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਨਾਨਕ ਦੇਵ ਜੀ
ਅੰਗ 876
Display Settings
Translations
ਰਾਮਕਲੀਮਹਲਾ
Raamkalee, First Mahalaa:
रामकली महला १ ॥
ਸਰਬਜੋਤਿਤੇਰੀਪਸਰਿਰਹੀ
ਹੇ ਪਰਮਾਤਮਾ! ਸਭ ਜੀਵਾਂ ਵਿਚ ਤੇਰੀ ਜੋਤਿ ਰੁਮਕ ਰਹੀ ਹੈ।
Your Light is prevailing everywhere.
सरब जोति तेरी पसरि रही ॥
ਜਹਜਹਦੇਖਾਤਹਨਰਹਰੀ॥੧॥
(ਪਰ ਮੈਨੂੰ ਨਹੀਂ ਦਿੱਸਦੀ ਕਿਉਂਕਿ ਮੈਂ ਮਾਇਆ ਦੇ ਅੰਨ੍ਹੇ ਖੂਹ ਵਿਚ ਡਿੱਗ ਪਿਆ ਹਾਂ। ਮੇਹਰ ਕਰ, ਮੈਨੂੰ ਇਸ ਖੂਹ ਵਿਚੋਂ ਕੱਢ ਤਾ ਕਿ) ਜਿਧਰ ਜਿਧਰ ਮੈਂ ਵੇਖਾਂ ਉਧਰ ਉਧਰ (ਮੈਨੂੰ ਤੂੰ ਹੀ ਦਿੱਸੇਂ) ॥੧॥
Wherever I look, there I see the Lord. ||1||
जह जह देखा तह नरहरी ॥१॥
ਜੀਵਨਤਲਬਨਿਵਾਰਿਸੁਆਮੀ
ਹੇ ਮਾਲਿਕ-ਪ੍ਰਭੂ! ਮੇਰੀਆਂ ਜ਼ਿੰਦਗੀ ਦੀਆਂ ਵਧਦੀਆਂ ਖ਼ਾਹਸ਼ਾਂ ਦੂਰ ਕਰ।
Please rid me of the desire to live, O my Lord and Master.
जीवन तलब निवारि सुआमी ॥
ਅੰਧਕੂਪਿਮਾਇਆਮਨੁਗਾਡਿਆਕਿਉਕਰਿਉਤਰਉਪਾਰਿਸੁਆਮੀ॥੧॥ਰਹਾਉ
ਮੇਰਾ ਮਨ ਮਾਇਆ ਦੇ ਅੰਨ੍ਹੇ ਖੂਹ ਵਿਚ ਫਸਿਆ ਹੈ, (ਤੇਰੀ ਸਹਾਇਤਾ ਤੋਂ ਬਿਨਾ) ਮੈਂ ਇਸ ਵਿਚੋਂ ਕਿਸੇ ਤਰ੍ਹਾਂ ਭੀ ਪਾਰ ਨਹੀਂ ਲੰਘ ਸਕਦਾ ॥੧॥ ਰਹਾਉ ॥
My mind is entangled in the deep dark pit of Maya. How can I cross over, O Lord and Master? ||1||Pause||
अंध कूपि माइआ मनु गाडिआ किउ करि उतरउ पारि सुआमी ॥१॥ रहाउ ॥
ਜਹਭੀਤਰਿਘਟਭੀਤਰਿਬਸਿਆਬਾਹਰਿਕਾਹੇਨਾਹੀ
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਹਨਾਂ ਨੂੰ ਬਾਹਰ ਭੀ (ਹਰ ਥਾਂ) ਜ਼ਰੂਰ ਉਹੀ ਦਿੱਸਦਾ ਹੈ।
He dwells deep within, inside the heart; how can He not be outside as well?
जह भीतरि घट भीतरि बसिआ बाहरि काहे नाही ॥
ਤਿਨਕੀਸਾਰਕਰੇਨਿਤਸਾਹਿਬੁਸਦਾਚਿੰਤਮਨਮਾਹੀ॥੨॥
(ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਿਕ-ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ, ਉਸ ਦੇ ਮਨ ਵਿਚ ਸਦਾ (ਉਹਨਾਂ ਦੀ ਸੰਭਾਲ ਦਾ) ਫ਼ਿਕਰ ਹੈ ॥੨॥
Our Lord and Master always takes care of us, and keeps us in His thoughts. ||2||
तिन की सार करे नित साहिबु सदा चिंत मन माही ॥२॥
ਆਪੇਨੇੜੈਆਪੇਦੂਰਿ
ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵੱਸ ਰਿਹਾ ਹੈ, ਆਪ ਹੀ (ਇਹਨਾਂ ਤੋਂ ਵੱਖ) ਦੂਰ ਭੀ ਹੈ।
He Himself is near at hand, and He is far away.
आपे नेड़ै आपे दूरि ॥
ਆਪੇਸਰਬਰਹਿਆਭਰਪੂਰਿ
ਪ੍ਰਭੂ ਆਪ ਸਭ ਜੀਵਾਂ ਵਿਚ ਵਿਆਪਕ ਹੈ।
He Himself is all-pervading, permeating everywhere.
आपे सरब रहिआ भरपूरि ॥
ਸਤਿਗੁਰੁਮਿਲੈਅੰਧੇਰਾਜਾਇ
ਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨ੍ਹੇ ਖੂਹ ਵਾਲਾ ਹਨੇਰਾ ਦੂਰ ਹੋ ਜਾਏ।
Meeting the True Guru, the darkness is dispelled.
सतिगुरु मिलै अंधेरा जाइ ॥
ਜਹਦੇਖਾਤਹਰਹਿਆਸਮਾਇ॥੩॥
ਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿੱਸ ਪਏ ॥੩॥
Wherever I look, there I see Him pervading. ||3||
जह देखा तह रहिआ समाइ ॥३॥
ਅੰਤਰਿਸਹਸਾਬਾਹਰਿਮਾਇਆਨੈਣੀਲਾਗਸਿਬਾਣੀ
ਹੇ ਜੀਵ! ਜਿਤਨਾ ਚਿਰ ਤੇਰੀਆਂ ਅੱਖਾਂ ਵਿਚ ਬਾਹਰਲੀ (ਦਿੱਸਦੀ) ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ,
There is doubt within me, and Maya is outside; it hits me in the eyes like an arrow.
अंतरि सहसा बाहरि माइआ नैणी लागसि बाणी ॥
ਪ੍ਰਣਵਤਿਨਾਨਕੁਦਾਸਨਿਦਾਸਾਪਰਤਾਪਹਿਗਾਪ੍ਰਾਣੀ॥੪॥੨॥
ਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ-(ਉਤਨਾ ਚਿਰ) ਤੇਰੇ ਅੰਦਰ ਸਹਮ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਂਗਾ ॥੪॥੨॥
Prays Nanak, the slave of the Lord's slaves: such a mortal suffers terribly. ||4||2||
प्रणवति नानकु दासनि दासा परतापहिगा प्राणी ॥४॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ