GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਭਗਤ ਨਾਮਦੇਵ ਜੀ
ਅੰਗ 656
Display Settings
Translations
ਰਾਗੁਸੋਰਠਿਬਾਣੀਭਗਤਨਾਮਦੇਜੀਕੀਘਰੁ
ਰਾਗ ਸੋਰਠਿ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
Raag Sorat'h, The Word Of Devotee Naam Dayv Jee, Second House:
रागु सोरठि बाणी भगत नामदे जी की घरु २ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਬਦੇਖਾਤਬਗਾਵਾ
(ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,
When I see Him, I sing His Praises.
जब देखा तब गावा ॥
ਤਉਜਨਧੀਰਜੁਪਾਵਾ॥੧॥
ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ ॥੧॥
Then I, his humble servant, become patient. ||1||
तउ जन धीरजु पावा ॥१॥
ਨਾਦਿਸਮਾਇਲੋਰੇਸਤਿਗੁਰੁਭੇਟਿਲੇਦੇਵਾ॥੧॥ਰਹਾਉ
ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ ॥
Meeting the Divine True Guru, I merge into the sound current of the Naad. ||1||Pause||
नादि समाइलो रे सतिगुरु भेटिले देवा ॥१॥ रहाउ ॥
ਜਹਝਿਲਿਮਿਲਿਕਾਰੁਦਿਸੰਤਾ
(ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,
Where the dazzling white light is seen,
जह झिलि मिलि कारु दिसंता ॥
ਤਹਅਨਹਦਸਬਦਬਜੰਤਾ
ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।
there the unstruck sound current of the Shabad resounds.
तह अनहद सबद बजंता ॥
ਜੋਤੀਜੋਤਿਸਮਾਨੀ
ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,
One's light merges in the Light;
जोती जोति समानी ॥
ਮੈਗੁਰਪਰਸਾਦੀਜਾਨੀ॥੨॥
ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥
by Guru's Grace, I know this. ||2||
मै गुर परसादी जानी ॥२॥
ਰਤਨਕਮਲਕੋਠਰੀ
ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ);
The jewels are in the treasure chamber of the heart-lotus.
रतन कमल कोठरी ॥
ਚਮਕਾਰਬੀਜੁਲਤਹੀ
ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ)।
They sparkle and glitter like lightning.
चमकार बीजुल तही ॥
ਨੇਰੈਨਾਹੀਦੂਰਿ
ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,
The Lord is near at hand, not far away.
नेरै नाही दूरि ॥
ਨਿਜਆਤਮੈਰਹਿਆਭਰਪੂਰਿ॥੩॥
ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥
He is totally permeating and pervading in my soul. ||3||
निज आतमै रहिआ भरपूरि ॥३॥
ਜਹਅਨਹਤਸੂਰਉਜੵਾਰਾ
ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ,
Where the light of the undying sun shines,
जह अनहत सूर उज्यारा ॥
ਤਹਦੀਪਕਜਲੈਛੰਛਾਰਾ
ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ।
the light of burning lamps seems insignificant.
तह दीपक जलै छंछारा ॥
ਗੁਰਪਰਸਾਦੀਜਾਨਿਆ
ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,
By Guru's Grace, I know this.
गुर परसादी जानिआ ॥
ਜਨੁਨਾਮਾਸਹਜਸਮਾਨਿਆ॥੪॥੧॥
ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥
Servant Naam Dayv is absorbed in the Celestial Lord. ||4||1||
जनु नामा सहज समानिआ ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ