GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਰਜਨ ਦੇਵ ਜੀ
ਅੰਗ 747
Display Settings
Translations
ਸੂਹੀਮਹਲਾ
Soohee, Fifth Mahalaa:
सूही महला ५ ॥
ਵਿਸਰਹਿਨਾਹੀਜਿਤੁਤੂਕਬਹੂਸੋਥਾਨੁਤੇਰਾਕੇਹਾ
ਹੇ ਮੇਰੇ ਰਾਮ! ਤੇਰਾ ਉਹ (ਸਾਧ ਸੰਗਤਿ) ਥਾਂ ਬੜਾ ਹੀ ਅਸਚਰਜ ਹੈ, ਜਿਸ ਵਿਚ ਬੈਠਿਆਂ ਤੂੰ ਕਦੇ ਭੀ ਨਾਹ ਭੁੱਲੇਂ,
Where is that place, where You are never forgotten, Lord?
विसरहि नाही जितु तू कबहू सो थानु तेरा केहा ॥
ਆਠਪਹਰਜਿਤੁਤੁਧੁਧਿਆਈਨਿਰਮਲਹੋਵੈਦੇਹਾ॥੧॥
ਜਿਸ ਵਿਚ ਬੈਠ ਕੇ ਮੈਂ ਤੈਨੂੰ ਅੱਠੇ ਪਹਰ ਯਾਦ ਕਰ ਸਕਾਂ, ਤੇ, ਮੇਰਾ ਸਰੀਰ ਪਵਿਤ੍ਰ ਹੋ ਜਾਏ ॥੧॥
Twenty-four hours a day, they meditate on You, and their bodies become spotless and pure. ||1||
आठ पहर जितु तुधु धिआई निरमल होवै देहा ॥१॥
ਮੇਰੇਰਾਮਹਉਸੋਥਾਨੁਭਾਲਣਆਇਆ
ਹੇ ਮੇਰੇ ਰਾਮ! ਮੈਂ ਉਹ ਥਾਂ ਲੱਭਣ ਤੁਰ ਪਿਆ (ਜਿੱਥੇ ਮੈਂ ਤੇਰਾ ਦਰਸਨ ਕਰ ਸਕਾਂ)।
O my Lord, I have come searching for that place.
मेरे राम हउ सो थानु भालण आइआ ॥
ਖੋਜਤਖੋਜਤਭਇਆਸਾਧਸੰਗੁਤਿਨੑਸਰਣਾਈਪਾਇਆ॥੧॥ਰਹਾਉ
ਲੱਭਦਿਆਂ ਲੱਭਦਿਆਂ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਗਿਆ, ਉਹਨਾਂ (ਗੁਰਮੁਖਾਂ) ਦੀ ਸਰਨ ਪੈ ਕੇ ਮੈਂ (ਤੈਨੂੰ ਭੀ) ਲੱਭ ਲਿਆ ॥੧॥ ਰਹਾਉ ॥
After seeking and searching, I found Sanctuary in the Saadh Sangat, the Company of the Holy. ||1||Pause||
खोजत खोजत भइआ साधसंगु तिन सरणाई पाइआ ॥१॥ रहाउ ॥
ਬੇਦਪੜੇਪੜਿਬ੍ਰਹਮੇਹਾਰੇਇਕੁਤਿਲੁਨਹੀਕੀਮਤਿਪਾਈ
ਹੇ ਮੇਰੇ ਰਾਮ! ਬ੍ਰਹਮਾ ਵਰਗੇ ਅਨੇਕਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਪਰ ਉਹ ਤੇਰੀ ਰਤਾ ਭੀ ਕਦਰ ਨਾਹ ਸਮਝ ਸਕੇ।
Reading and reciting the Vedas, Brahma grew weary, but he did not find even a tiny bit of God's worth.
बेद पड़े पड़ि ब्रहमे हारे इकु तिलु नही कीमति पाई ॥
ਸਾਧਿਕਸਿਧਫਿਰਹਿਬਿਲਲਾਤੇਤੇਭੀਮੋਹੇਮਾਈ॥੨॥
ਸਾਧਨਾਂ ਕਰਨ ਵਾਲੇ ਜੋਗੀ, ਕਰਾਮਾਤੀ ਜੋਗੀ (ਤੇਰੇ ਦਰਸਨ ਨੂੰ) ਵਿਲਕਦੇ ਫਿਰਦੇ ਹਨ, ਪਰ ਉਹ ਭੀ ਮਾਇਆ ਦੇ ਮੋਹ ਵਿਚ ਹੀ ਫਸੇ ਰਹੇ ॥੨॥
The seekers and Siddhas wander around bewailing; they too are enticed by Maya. ||2||
साधिक सिध फिरहि बिललाते ते भी मोहे माई ॥२॥
ਦਸਅਉਤਾਰਰਾਜੇਹੋਇਵਰਤੇਮਹਾਦੇਵਅਉਧੂਤਾ
ਹੇ ਮੇਰੇ ਰਾਮ! (ਵਿਸ਼ਨੂ ਦੇ) ਦਸ ਅਵਤਾਰ (ਆਪੋ ਆਪਣੇ ਜੁਗ ਵਿਚ) ਸਤਕਾਰ ਪ੍ਰਾਪਤ ਕਰਦੇ ਰਹੇ। ਸ਼ਿਵ ਜੀ ਬੜਾ ਤਿਆਗੀ ਪ੍ਰਸਿੱਧ ਹੋਇਆ।
There were ten regal incarnations of Vishnu; and then there was Shiva, the renunciate.
दस अउतार राजे होइ वरते महादेव अउधूता ॥
ਤਿਨੑਭੀਅੰਤੁਪਾਇਓਤੇਰਾਲਾਇਥਕੇਬਿਭੂਤਾ॥੩॥
ਪਰ ਉਹ ਭੀ ਤੇਰੇ ਗੁਣਾਂ ਦਾ ਅੰਤ ਨਾਹ ਪਾ ਸਕੇ। (ਸ਼ਿਵ ਆਦਿਕ ਅਨੇਕਾਂ ਆਪਣੇ ਸਰੀਰ ਉਤੇ) ਸੁਆਹ ਮਲ ਮਲ ਕੇ ਥੱਕ ਗਏ ॥੩॥
He did not find Your limits either, although he grew weary of smearing his body with ashes. ||3||
तिन भी अंतु न पाइओ तेरा लाइ थके बिभूता ॥३॥
ਸਹਜਸੂਖਆਨੰਦਨਾਮਰਸਹਰਿਸੰਤੀਮੰਗਲੁਗਾਇਆ
ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਂਵਿਆ, ਉਹਨਾਂ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇ, ਉਹਨਾਂ ਨਾਮ ਦਾ ਰਸ ਚੱਖਿਆ।
Peace, poise and bliss are found in the subtle essence of the Naam. The Lord's Saints sing the songs of joy.
सहज सूख आनंद नाम रस हरि संती मंगलु गाइआ ॥
ਸਫਲਦਰਸਨੁਭੇਟਿਓਗੁਰਨਾਨਕਤਾਮਨਿਤਨਿਹਰਿਹਰਿਧਿਆਇਆ॥੪॥੨॥੪੯॥
ਹੇ ਨਾਨਕ! (ਆਖ-) ਜਦੋਂ ਉਹਨਾਂ ਨੂੰ ਉਹ ਗੁਰੂ ਮਿਲ ਪਿਆ, ਜਿਸ ਦਾ ਦਰਸਨ ਹੀ ਜੀਵਨ-ਮਨੋਰਥ ਪੂਰਾ ਕਰ ਦੇਂਦਾ ਹੈ, ਤਦੋਂ ਉਹਨਾਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਸ਼ੁਰੂ ਕਰ ਦਿੱਤਾ ॥੪॥੨॥੪੯॥
I have obtained the Fruitful Vision of Guru Nanak's Darshan, and with my mind and body I meditate on the Lord, Har, Har. ||4||2||49||
सफल दरसनु भेटिओ गुर नानक ता मनि तनि हरि हरि धिआइआ ॥४॥२॥४९॥
WWW.GURBANI.WORLD
ਪਿਛਲਾ Share ਹੋਮ Save ਅਗਲਾ