ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਪੁਤ੍ਰਕਲਤ੍ਰਲੋਕਗ੍ਰਿਹਬਨਿਤਾਮਾਇਆਸਨਬੰਧੇਹੀ॥
ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ।
Children, spouses, men and women in one's household, are all bound by Maya.
पुत्र कलत्र लोक ग्रिह बनिता माइआ सनबंधेही ॥
ਅੰਤਕੀਬਾਰਕੋਖਰਾਨਹੋਸੀਸਭਮਿਥਿਆਅਸਨੇਹੀ॥੧॥
ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ॥੧॥
At the very last moment, none of them shall stand by you; their love is totally false. ||1||
अंत की बार को खरा न होसी सभ मिथिआ असनेही ॥१॥
ਰੇਨਰਕਾਹੇਪਪੋਰਹੁਦੇਹੀ॥
ਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ?
O man, why do you pamper your body so?
रे नर काहे पपोरहु देही ॥
ਊਡਿਜਾਇਗੋਧੂਮੁਬਾਦਰੋਇਕੁਭਾਜਹੁਰਾਮੁਸਨੇਹੀ॥ਰਹਾਉ॥
(ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ ਰਹਾਉ॥
It shall disperse like a cloud of smoke; vibrate upon the One, the Beloved Lord. ||Pause||
ऊडि जाइगो धूमु बादरो इकु भाजहु रामु सनेही ॥ रहाउ ॥
ਤੀਨਿਸੰਙਿਆਕਰਿਦੇਹੀਕੀਨੀਜਲਕੂਕਰਭਸਮੇਹੀ॥
ਹੇ ਭਾਈ! (ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ।
There are three ways in which the body can be consumed - it can be thrown into water, given to the dogs, or cremated to ashes.
तीनि संङिआ करि देही कीनी जल कूकर भसमेही ॥
ਹੋਇਆਮਰੋਗ੍ਰਿਹਮਹਿਬੈਠਾਕਰਣਕਾਰਣਬਿਸਰੋਹੀ॥੨॥
ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ ॥੨॥
He considers himself to be immortal; he sits in his home, and forgets the Lord, the Cause of causes. ||2||
होइ आमरो ग्रिह महि बैठा करण कारण बिसरोही ॥२॥
ਅਨਿਕਭਾਤਿਕਰਿਮਣੀਏਸਾਜੇਕਾਚੈਤਾਗਿਪਰੋਹੀ॥
ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ।
In various ways, the Lord has fashioned the beads, and strung them on a slender thread.
अनिक भाति करि मणीए साजे काचै तागि परोही ॥
ਤੂਟਿਜਾਇਗੋਸੂਤੁਬਾਪੁਰੇਫਿਰਿਪਾਛੈਪਛੁਤੋਹੀ॥੩॥
ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ ॥੩॥
The thread shall break, O wretched man, and then, you shall repent and regret. ||3||
तूटि जाइगो सूतु बापुरे फिरि पाछै पछुतोही ॥३॥
ਜਿਨਿਤੁਮਸਿਰਜੇਸਿਰਜਿਸਵਾਰੇਤਿਸੁਧਿਆਵਹੁਦਿਨੁਰੈਨੇਹੀ॥
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ।
He created you, and after creating you, He adorned you - meditate on Him day and night.
जिनि तुम सिरजे सिरजि सवारे तिसु धिआवहु दिनु रैनेही ॥
ਜਨਨਾਨਕਪ੍ਰਭਕਿਰਪਾਧਾਰੀਮੈਸਤਿਗੁਰਓਟਗਹੇਹੀ॥੪॥੪॥
ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ॥੪॥੪॥
God has showered His Mercy upon servant Nanak; I hold tight to the Support of the True Guru. ||4||4||
जन नानक प्रभ किरपा धारी मै सतिगुर ओट गहेही ॥४॥४॥
WWW.GURBANI.WORLD