ਬਿਲਾਵਲੁਬਾਣੀਭਗਤਾਕੀ॥ਕਬੀਰਜੀਉਕੀ॥
ਰਾਗ ਬਿਲਾਵਲ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਦੀ ਬਾਣੀ।
Bilaaval, The Word Of The Devotees. Of Kabeer Jee:
बिलावलु बाणी भगता की ॥ कबीर जीउ की ॥
ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified By Guru's Grace:
ੴ सति नामु करता पुरखु गुर प्रसादि ॥
ਐਸੋਇਹੁਸੰਸਾਰੁਪੇਖਨਾਰਹਨੁਨਕੋਊਪਈਹੈਰੇ॥
ਹੇ ਜਿੰਦੇ! ਇਹ ਜਗਤ ਅਜਿਹਾ ਵੇਖਣ ਵਿਚ ਆ ਰਿਹਾ ਹੈ, ਕਿ ਇੱਥੇ ਕੋਈ ਭੀ ਜੀਵ ਸਦਾ-ਥਿਰ ਨਹੀਂ ਰਹੇਗਾ।
This world is a drama; no one can remain here.
ऐसो इहु संसारु पेखना रहनु न कोऊ पईहै रे ॥
ਸੂਧੇਸੂਧੇਰੇਗਿਚਲਹੁਤੁਮਨਤਰਕੁਧਕਾਦਿਵਈਹੈਰੇ॥੧॥ਰਹਾਉ॥
ਸੋ, ਤੂੰ ਸਿੱਧੇ ਰਾਹੇ ਤੁਰੀਂ, ਨਹੀਂ ਤਾਂ ਬੁਰਾ ਧੱਕਾ ਵੱਜਣ ਦਾ ਡਰ ਹੈ (ਭਾਵ, ਇਸ ਭੁਲੇਖੇ ਵਿਚ ਕਿ ਇੱਥੇ ਸਦਾ ਬਹਿ ਰਹਿਣਾ ਹੈ, ਕੁਰਾਹੇ ਪੈਣ ਦਾ ਬੜਾ ਖ਼ਤਰਾ ਹੁੰਦਾ ਹੈ) ॥੧॥ ਰਹਾਉ ॥
Walk the straight path; otherwise, you will be pushed around. ||1||Pause||
सूधे सूधे रेगि चलहु तुम नतर कुधका दिवईहै रे ॥१॥ रहाउ ॥
ਬਾਰੇਬੂਢੇਤਰੁਨੇਭਈਆਸਭਹੂਜਮੁਲੈਜਈਹੈਰੇ॥
ਹੇ ਜਿੰਦੇ! ਬਾਲਕ ਹੋਵੇ, ਬੁੱਢਾ ਹੋਵੇ, ਚਾਹੇ ਜੁਆਨ ਹੋਵੇ, ਮੌਤ ਸਭਨਾਂ ਨੂੰ ਹੀ ਇੱਥੋਂ ਲੈ ਜਾਂਦੀ ਹੈ।
The children, the young and the old, O Siblings of Destiny, will be taken away by the Messenger of Death.
बारे बूढे तरुने भईआ सभहू जमु लै जईहै रे ॥
ਮਾਨਸੁਬਪੁਰਾਮੂਸਾਕੀਨੋਮੀਚੁਬਿਲਈਆਖਈਹੈਰੇ॥੧॥
ਮਨੁੱਖ ਵਿਚਾਰਾ ਤਾਂ, ਮਾਨੋ, ਚੂਹਾ ਬਣਾਇਆ ਗਿਆ ਹੈ ਜਿਸ ਨੂੰ ਮੌਤ-ਰੂਪ ਬਿੱਲਾ ਖਾ ਜਾਂਦਾ ਹੈ ॥੧॥
The Lord has made the poor man a mouse, and the cat of Death is eating him up. ||1||
मानसु बपुरा मूसा कीनो मीचु बिलईआ खईहै रे ॥१॥
ਧਨਵੰਤਾਅਰੁਨਿਰਧਨਮਨਈਤਾਕੀਕਛੂਨਕਾਨੀਰੇ॥
ਹੇ ਜਿੰਦੇ! ਮਨੁੱਖ ਧਨਵਾਨ ਹੋਵੇ ਭਾਵੇਂ ਕੰਗਾਲ, ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ।
It gives no special consideration to either the rich or the poor.
धनवंता अरु निरधन मनई ता की कछू न कानी रे ॥
ਰਾਜਾਪਰਜਾਸਮਕਰਿਮਾਰੈਐਸੋਕਾਲੁਬਡਾਨੀਰੇ॥੨॥
ਮੌਤ ਰਾਜੇ ਤੇ ਪਰਜਾ ਨੂੰ ਇੱਕ-ਸਮਾਨ ਮਾਰ ਲੈਂਦੀ ਹੈ, ਇਹ ਮੌਤ ਹੈ ਹੀ ਐਸੀ ਡਾਢੀ ॥੨॥
The king and his subjects are equally killed; such is the power of Death. ||2||
राजा परजा सम करि मारै ऐसो कालु बडानी रे ॥२॥
ਹਰਿਕੇਸੇਵਕਜੋਹਰਿਭਾਏਤਿਨੑਕੀਕਥਾਨਿਰਾਰੀਰੇ॥
ਪਰ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ (ਸਾਰੇ ਜਹਾਨ ਨਾਲੋਂ) ਨਿਰਾਲੀ ਹੈ।
Those who are pleasing to the Lord are the servants of the Lord; their story is unique and singular.
हरि के सेवक जो हरि भाए तिन की कथा निरारी रे ॥
ਆਵਹਿਨਜਾਹਿਨਕਬਹੂਮਰਤੇਪਾਰਬ੍ਰਹਮਸੰਗਾਰੀਰੇ॥੩॥
ਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ, ਕਿਉਂਕਿ, ਹੇ ਜਿੰਦੇ! ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ-ਸਾਥੀ ਜਾਣਦੇ ਹਨ ॥੩॥
They do not come and go, and they never die; they remain with the Supreme Lord God. ||3||
आवहि न जाहि न कबहू मरते पारब्रहम संगारी रे ॥३॥
ਪੁਤ੍ਰਕਲਤ੍ਰਲਛਿਮੀਮਾਇਆਇਹੈਤਜਹੁਜੀਅਜਾਨੀਰੇ॥
ਸੋ, ਹੇ ਪਿਆਰੀ ਜਿੰਦ! ਪੁੱਤਰ, ਵਹੁਟੀ, ਧਨ-ਪਦਾਰਥ-ਇਹਨਾਂ ਦਾ ਮੋਹ ਛੱਡ ਦੇਹ।
Know this in your soul, that by renouncing your children, spouse, wealth and property
पुत्र कलत्र लछिमी माइआ इहै तजहु जीअ जानी रे ॥
ਕਹਤਕਬੀਰੁਸੁਨਹੁਰੇਸੰਤਹੁਮਿਲਿਹੈਸਾਰਿਗਪਾਨੀਰੇ॥੪॥੧॥
ਕਬੀਰ ਆਖਦਾ ਹੈ-ਹੇ ਸੰਤ ਜਨੋ! ਮੋਹ ਛੱਡਿਆਂ ਪਰਮਾਤਮਾ ਮਿਲ ਪੈਂਦਾ ਹੈ (ਤੇ ਮੌਤ ਦਾ ਡਰ ਮੁੱਕ ਜਾਂਦਾ ਹੈ) ॥੪॥੧॥
- says Kabeer, listen, O Saints - you shall be united with the Lord of the Universe. ||4||1||
कहत कबीरु सुनहु रे संतहु मिलिहै सारिगपानी रे ॥४॥१॥
WWW.GURBANI.WORLD