GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਰਾਮਦਾਸ ਜੀ
ਅੰਗ 774
Display Settings
Translations
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰਾਗੁਸੂਹੀਛੰਤਮਹਲਾਘਰੁ
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
Raag Soohee, Chhant, Fourth Mahalaa, Second House:
रागु सूही छंत महला ४ घरु २ ॥
ਗੁਰਮੁਖਿਹਰਿਗੁਣਗਾਏਹਿਰਦੈਰਸਨਰਸਾਏ
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਪਰਮਾਤਮਾ ਦੇ ਗੁਣ ਆਪਣੇ) ਹਿਰਦੇ ਵਿਚ (ਵਸਾਈ ਰਖਦਾ ਹੈ, ਆਪਣੀ) ਜੀਭ ਨਾਲ (ਗੁਣਾਂ ਦਾ) ਰਸ ਮਾਣਦਾ ਹੈ,
The Gurmukhs sing the Glorious Praises of the Lord; in their hearts, and on their tongues, they enjoy and savor His taste.
गुरमुखि हरि गुण गाए ॥ हिरदै रसन रसाए ॥
ਹਰਿਰਸਨਰਸਾਏਮੇਰੇਪ੍ਰਭਭਾਏਮਿਲਿਆਸਹਜਿਸੁਭਾਏ
(ਜਿਹੜਾ ਮਨੁੱਖ) ਹਰੀ (ਦੇ ਗੁਣਾਂ ਦਾ) ਰਸ (ਆਪਣੀ) ਜੀਭ ਨਾਲ ਮਾਣਦਾ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਉਸ ਟਿਕੇ ਹੋਏ ਨੂੰ) ਪਰਮਾਤਮਾ ਮਿਲ ਪੈਂਦਾ ਹੈ।
They enjoy and savor His taste, and are pleasing to my God, who meets them with natural ease.
हरि रसन रसाए मेरे प्रभ भाए मिलिआ सहजि सुभाए ॥
ਅਨਦਿਨੁਭੋਗਭੋਗੇਸੁਖਿਸੋਵੈਸਬਦਿਰਹੈਲਿਵਲਾਏ
ਉਹ ਮਨੁੱਖ ਹਰ ਵੇਲੇ (ਸਿਫ਼ਤਿ-ਸਾਲਾਹ ਦਾ) ਅਨੰਦ ਮਾਣਦਾ ਹੈ, ਆਨੰਦ ਵਿਚ ਲੀਨ ਰਹਿੰਦਾ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਉਹ ਮਨੁੱਖ ਪ੍ਰਭੂ ਵਿਚ) ਸੁਰਤ ਜੋੜੀ ਰੱਖਦਾ ਹੈ।
Night and day, they enjoy enjoyments, and they sleep in peace; they remain lovingly absorbed in the Word of the Shabad.
अनदिनु भोग भोगे सुखि सोवै सबदि रहै लिव लाए ॥
ਵਡੈਭਾਗਿਗੁਰੁਪੂਰਾਪਾਈਐਅਨਦਿਨੁਨਾਮੁਧਿਆਏ
ਪਰ, ਹੇ ਭਾਈ! ਪੂਰਾ ਗੁਰੂ ਮਿਲਦਾ ਹੈ ਵੱਡੀ ਕਿਸਮਤ ਨਾਲ, (ਜਿਸ ਨੂੰ ਮਿਲਦਾ ਹੈ, ਉਹ) ਹਰ ਵੇਲੇ ਹਰਿ-ਨਾਮ ਸਿਮਰਦਾ ਰਹਿੰਦਾ ਹੈ।
By great good fortune, one obtains the Perfect Guru; night and day, meditate on the Naam, the Name of the Lord.
वडै भागि गुरु पूरा पाईऐ अनदिनु नामु धिआए ॥
ਸਹਜੇਸਹਜਿਮਿਲਿਆਜਗਜੀਵਨੁਨਾਨਕਸੁੰਨਿਸਮਾਏ॥੧॥
ਹੇ ਨਾਨਕ! ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਜਗਤ ਦਾ ਸਹਾਰਾ ਪ੍ਰਭੂ ਉਸ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਉਸ ਅਵਸਥਾ ਵਿਚ ਲੀਨ ਰਹਿੰਦਾ ਹੈ ਜਿੱਥੇ ਮਾਇਆ ਦਾ ਕੋਈ ਫੁਰਨਾ ਪੋਹ ਨਹੀਂ ਸਕਦਾ ॥੧॥
In absolute ease and poise, one meets the Life of the World. O Nanak, one is absorbed in the state of absolute absorption. ||1||
सहजे सहजि मिलिआ जगजीवनु नानक सुंनि समाए ॥१॥
ਸੰਗਤਿਸੰਤਮਿਲਾਏਹਰਿਸਰਿਨਿਰਮਲਿਨਾਏ
ਹੇ ਭਾਈ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਹੈ, ਉਹ ਪਰਮਾਤਮਾ ਦੇ ਪਵਿੱਤਰ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ।
Joining the Society of the Saints, I bathe in the Immaculate Pool of the Lord.
संगति संत मिलाए ॥ हरि सरि निरमलि नाए ॥
ਨਿਰਮਲਿਜਲਿਨਾਏਮੈਲੁਗਵਾਏਭਏਪਵਿਤੁਸਰੀਰਾ
ਉਹ ਮਨੁੱਖ ਪ੍ਰਭੂ ਦੇ ਪਵਿੱਤਰ ਨਾਮ-ਜਲ ਵਿਚ ਇਸ਼ਨਾਨ ਕਰਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ।
Bathing in these Immaculate Waters, my filth is removed, and my body is purified and sanctified.
निरमलि जलि नाए मैलु गवाए भए पवितु सरीरा ॥
ਦੁਰਮਤਿਮੈਲੁਗਈਭ੍ਰਮੁਭਾਗਾਹਉਮੈਬਿਨਠੀਪੀਰਾ
(ਨਾਮ-ਜਲ ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦਾ ਹੈ। (ਨਾਮ-ਜਲ ਦੀ ਬਰਕਤਿ ਨਾਲ ਉਸ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਧੁਪ ਜਾਂਦੀ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਹਉਮੈ ਦੀ ਪੀੜ ਨਾਸ ਹੋ ਜਾਂਦੀ ਹੈ।
The filth of intellectual evil-mindedness is removed, doubt is gone, and the pain of egotism is dispelled.
दुरमति मैलु गई भ्रमु भागा हउमै बिनठी पीरा ॥
ਨਦਰਿਪ੍ਰਭੂਸਤਿਸੰਗਤਿਪਾਈਨਿਜਘਰਿਹੋਆਵਾਸਾ
ਪਰ, ਹੇ ਭਾਈ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹੀ ਸਾਧ ਸੰਗਤਿ ਮਿਲਦੀ ਹੈ, (ਜਿਸ ਨੂੰ ਮਿਲਦੀ ਹੈ, ਉਸ ਦਾ) ਟਿਕਾਣਾ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ।
By God's Grace, I found the Sat Sangat, the True Congregation. I dwell in the home of my own inner being.
नदरि प्रभू सतिसंगति पाई निज घरि होआ वासा ॥
ਹਰਿਮੰਗਲਰਸਿਰਸਨਰਸਾਏਨਾਨਕਨਾਮੁਪ੍ਰਗਾਸਾ॥੨॥
ਹੇ ਨਾਨਕ! ਉਹ ਮਨੁੱਖ ਸੁਆਦ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤਾਂ ਦਾ ਰਸ ਆਪਣੀ ਜੀਭ ਨਾਲ ਮਾਣਦਾ ਹੈ, (ਉਸ ਦੇ ਅੰਦਰ ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਦੇਂਦਾ ਹੈ ॥੨॥
My tongue tastes the taste of the Lord's joyous song; O Nanak, the Naam shines forth brightly. ||2||
हरि मंगल रसि रसन रसाए नानक नामु प्रगासा ॥२॥
ਅੰਤਰਿਰਤਨੁਬੀਚਾਰੇਗੁਰਮੁਖਿਨਾਮੁਪਿਆਰੇ
ਹੇ ਭਾਈ! ਜਿਹੜਾ ਮਨੁੱਖ ਆਪਣੇ ਅੰਦਰ ਪ੍ਰਭੂ ਦੀ ਅਮੋਲਕ ਸਿਫ਼ਤਿ-ਸਾਲਾਹ ਨੂੰ ਪ੍ਰੋ ਰੱਖਦਾ ਹੈ, ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਪਿਆਰਦਾ ਹੈ,
The Gurmukh loves the Name of the Lord; deep within, she contemplates the jewel of the Naam.
अंतरि रतनु बीचारे ॥ गुरमुखि नामु पिआरे ॥
ਹਰਿਨਾਮੁਪਿਆਰੇਸਬਦਿਨਿਸਤਾਰੇਅਗਿਆਨੁਅਧੇਰੁਗਵਾਇਆ
ਹਰਿ-ਨਾਮ ਨਾਲ ਪਿਆਰ ਪਾਈ ਰੱਖਦਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ (ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ, (ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ।
Those who love the Lord's Name are emancipated through the Word of the Shabad. The darkness of ignorance is dispelled.
हरि नामु पिआरे सबदि निसतारे अगिआनु अधेरु गवाइआ ॥
ਗਿਆਨੁਪ੍ਰਚੰਡੁਬਲਿਆਘਟਿਚਾਨਣੁਘਰਮੰਦਰਸੋਹਾਇਆ
(ਉਸ ਮਨੁੱਖ ਦੇ) ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਵਾਲਾ ਤੇਜ਼ ਚਾਨਣ ਮਘ ਪੈਂਦਾ ਹੈ, ਉਸ ਦੇ ਸਾਰੇ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
Spiritual wisdom burns brilliantly, illuminating the heart; their homes and temples are embellished and blessed.
गिआनु प्रचंडु बलिआ घटि चानणु घर मंदर सोहाइआ ॥
ਤਨੁਮਨੁਅਰਪਿਸੀਗਾਰਬਣਾਏਹਰਿਪ੍ਰਭਸਾਚੇਭਾਇਆ
(ਉਹ ਮਨੁੱਖ ਆਪਣਾ) ਸਰੀਰ ਭੇਟ ਕਰ ਕੇ, (ਆਪਣਾ) ਮਨ ਭੇਟ ਕਰ ਕੇ ਆਤਮਕ ਜੀਵਨ ਦਾ ਸੁਹਜ ਪੈਦਾ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
I have made my body and mind into adornments, and dedicated them to the True Lord God, pleasing Him.
तनु मनु अरपि सीगार बणाए हरि प्रभ साचे भाइआ ॥
ਜੋਪ੍ਰਭੁਕਹੈਸੋਈਪਰੁਕੀਜੈਨਾਨਕਅੰਕਿਸਮਾਇਆ॥੩॥
ਹੇ ਨਾਨਕ! (ਉਹ ਮਨੁੱਖ ਸਦਾ ਪ੍ਰਭੂ ਦੀ) ਗੋਦ ਵਿਚ ਲੀਨ ਰਹਿੰਦਾ ਹੈ (ਉਸ ਦੀ ਇਹ ਸਰਧਾ ਬਣੀ ਰਹਿੰਦੀ ਹੈ ਕਿ) ਜੋ ਕੁਝ ਪ੍ਰਭੂ ਹੁਕਮ ਕਰਦਾ ਹੈ, ਉਹੀ ਧਿਆਨ ਨਾਲ ਕਰਨਾ ਚਾਹੀਦਾ ਹੈ (ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿਣਾ ਚਾਹੀਦਾ ਹੈ) ॥੩॥
Whatever God says, I gladly do. O Nanak, I have merged into the fiber of His Being. ||3||
जो प्रभु कहै सोई परु कीजै नानक अंकि समाइआ ॥३॥
ਹਰਿਪ੍ਰਭਿਕਾਜੁਰਚਾਇਆਗੁਰਮੁਖਿਵੀਆਹਣਿਆਇਆ
ਹੇ ਭਾਈ! ਹਰੀ ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ) ਕੰਮ ਰਚ ਦਿੱਤਾ, ਉਸ ਨੂੰ ਉਹ ਗੁਰੂ ਦੀ ਰਾਹੀਂ ਵਿਆਹੁਣ ਲਈ ਆ ਪਹੁੰਚਿਆ (ਜਿਹੜੀ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਟਿਕਾਂਦਾ ਹੈ)।
The Lord God has arranged the marriage ceremony; He has come to marry the Gurmukh.
हरि प्रभि काजु रचाइआ ॥ गुरमुखि वीआहणि आइआ ॥
ਵੀਆਹਣਿਆਇਆਗੁਰਮੁਖਿਹਰਿਪਾਇਆਸਾਧਨਕੰਤਪਿਆਰੀ
ਹੇ ਭਾਈ! (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ ਆਪਣੇ ਨਾਲ ਜੋੜਨ ਦੀ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ, ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।
He has come to marry the Gurmukh, who has found the Lord. That bride is very dear to her Lord.
वीआहणि आइआ गुरमुखि हरि पाइआ सा धन कंत पिआरी ॥
ਸੰਤਜਨਾਮਿਲਿਮੰਗਲਗਾਏਹਰਿਜੀਉਆਪਿਸਵਾਰੀ
ਉਹ ਜੀਵ-ਇਸਤ੍ਰੀ ਸੰਤ ਜਨਾਂ ਨਾਲ ਮਿਲ ਕੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਹੈ, ਪ੍ਰਭੂ ਆਪ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।
The humble Saints join together and sing the songs of joy; the Dear Lord Himself has adorned the soul-bride.
संत जना मिलि मंगल गाए हरि जीउ आपि सवारी ॥
ਸੁਰਿਨਰਗਣਗੰਧਰਬਮਿਲਿਆਏਅਪੂਰਬਜੰਞਬਣਾਈ
(ਜਿਵੇਂ ਵਿਆਹ ਦੇ ਸਮੇ ਜਾਂਞੀ ਰਲ ਕੇ ਆਉਂਦੇ ਹਨ, ਤਿਵੇਂ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ) ਦੈਵੀ ਗੁਣਾਂ ਵਾਲੇ ਸੰਤ ਜਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਭਗਤ-ਜਨ ਮਿਲ ਕੇ ਆਉਂਦੇ ਹਨ (ਉਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਵਿਆਹ ਕਰਨ ਲਈ) ਇਕ ਅਦੁਤੀ ਜੰਞ ਬਣਾਂਦੇ ਹਨ।
The angels and mortal beings, the heavenly heralds and celestial singers, have come together and formed a wondrous wedding party.
सुरि नर गण गंधरब मिलि आए अपूरब जंञ बणाई ॥
ਨਾਨਕਪ੍ਰਭੁਪਾਇਆਮੈਸਾਚਾਨਾਕਦੇਮਰੈਜਾਈ॥੪॥੧॥੩॥
ਹੇ ਨਾਨਕ (ਸਤ ਸੰਗੀਆਂ ਦੀ ਉਸ ਜੰਞ ਦੀ ਬਰਕਤਿ ਨਾਲ, ਭਾਵ, ਉਸ ਸਤਸੰਗ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੂੰ) ਉਹ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਕਦੇ ਜੰਮਦਾ ਮਰਦਾ ਨਹੀਂ ॥੪॥੧॥੩॥
O Nanak, I have found my True Lord God, who never dies, and is not born. ||4||1||3||
नानक प्रभु पाइआ मै साचा ना कदे मरै न जाई ॥४॥१॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ