GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਤੇਗ਼ ਬਹਾਦਰ ਜੀ
ਅੰਗ 632
Display Settings
Translations
ਸੋਰਠਿਮਹਲਾ
Sorat'h, Ninth Mahalaa:
सोरठि महला ९ ॥
ਮਨਰੇਪ੍ਰਭਕੀਸਰਨਿਬਿਚਾਰੋ
ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ।
O mind, contemplate the Sanctuary of God.
मन रे प्रभ की सरनि बिचारो ॥
ਜਿਹਸਿਮਰਤਗਨਿਕਾਸੀਉਧਰੀਤਾਕੋਜਸੁਉਰਿਧਾਰੋ॥੧॥ਰਹਾਉ
ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥
Meditating on Him in remembrance, Ganika the prostitute was saved; enshrine His Praises within your heart. ||1||Pause||
जिह सिमरत गनिका सी उधरी ता को जसु उरि धारो ॥१॥ रहाउ ॥
ਅਟਲੁਭਇਓਧ੍ਰੂਅਜਾਕੈਸਿਮਰਨਿਅਰੁਨਿਰਭੈਪਦੁਪਾਇਆ
ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ,
Meditating on Him in remembrance, Dhroo became immortal, and obtained the state of fearlessness.
अटलु भइओ ध्रूअ जा कै सिमरनि अरु निरभै पदु पाइआ ॥
ਦੁਖਹਰਤਾਇਹਬਿਧਿਕੋਸੁਆਮੀਤੈਕਾਹੇਬਿਸਰਾਇਆ॥੧॥
ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥
The Lord and Master removes suffering in this way - why have you forgotten Him? ||1||
दुख हरता इह बिधि को सुआमी तै काहे बिसराइआ ॥१॥
ਜਬਹੀਸਰਨਿਗਹੀਕਿਰਪਾਨਿਧਿਗਜੁਗਰਾਹਤੇਛੂਟਾ
ਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ।
As soon as the elephant took to the protective Sanctuary of the Lord, the ocean of mercy, he escaped from the crocodile.
जब ही सरनि गही किरपा निधि गजु गराह ते छूटा ॥
ਮਹਿਮਾਨਾਮਕਹਾਲਉਬਰਨਉਰਾਮੁਕਹਤਬੰਧਨਤਿਹਤੂਟਾ॥੨॥
ਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ ॥੨॥
How much can I describe the Glorious Praises of the Naam? Whoever chants the Lord's Name, his bonds are broken. ||2||
महिमा नाम कहा लउ बरनउ रामु कहत बंधन तिह तूटा ॥२॥
ਅਜਾਮਲੁਪਾਪੀਜਗੁਜਾਨੈਨਿਮਖਮਾਹਿਨਿਸਤਾਰਾ
ਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ।
Ajaamal, known throughout the world as a sinner, was redeemed in an instant.
अजामलु पापी जगु जानै निमख माहि निसतारा ॥
ਨਾਨਕੁਕਹਤੁਚੇਤਿਚਿੰਤਾਮਨਿਤੈਭੀਉਤਰਹਿਪਾਰਾ॥੩॥੪॥
ਨਾਨਕ ਆਖਦਾ ਹੈ-(ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੩॥੪॥
Says Nanak, remember the Chintaamani, the jewel which fulfills all desires, and you too shall be carried across and saved. ||3||4||
नानकु कहतु चेति चिंतामनि तै भी उतरहि पारा ॥३॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ