GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 825
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਸੁਲਹੀਤੇਨਾਰਾਇਣਰਾਖੁ
(ਹੇ ਪ੍ਰਭੂ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ) ਹੇ ਪ੍ਰਭੂ! (ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ,
The Lord saved me from Sulhi Khan.
सुलही ते नाराइण राखु ॥
ਸੁਲਹੀਕਾਹਾਥੁਕਹੀਪਹੁਚੈਸੁਲਹੀਹੋਇਮੂਆਨਾਪਾਕੁ॥੧॥ਰਹਾਉ
ਅਤੇ ਸੁਲਹੀ ਦਾ (ਜ਼ੁਲਮ-ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ ਨਾਹ ਅੱਪੜ ਸਕੇ। (ਹੇ ਭਾਈ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ ਕੇ ਮਰਿਆ ਹੈ ॥੧॥ ਰਹਾਉ ॥
The emperor did not succeed in his plot, and he died in disgrace. ||1||Pause||
सुलही का हाथु कही न पहुचै सुलही होइ मूआ नापाकु ॥१॥ रहाउ ॥
ਕਾਢਿਕੁਠਾਰੁਖਸਮਿਸਿਰੁਕਾਟਿਆਖਿਨਮਹਿਹੋਇਗਇਆਹੈਖਾਕੁ
ਹੇ ਭਾਈ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, (ਜਿਸ ਕਰ ਕੇ ਉਹ) ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ।
The Lord and Master raised His axe, and chopped off his head; in an instant, he was reduced to dust. ||1||
काढि कुठारु खसमि सिरु काटिआ खिन महि होइ गइआ है खाकु ॥
ਮੰਦਾਚਿਤਵਤਚਿਤਵਤਪਚਿਆਜਿਨਿਰਚਿਆਤਿਨਿਦੀਨਾਧਾਕੁ॥੧॥
ਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ (ਸੁਲਹੀ) ਸੜ ਮਰਿਆ ਹੈ। ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ ਪਰਲੋਕ ਵਲ ਦਾ) ਧੱਕਾ ਦੇ ਦਿੱਤਾ ਹੈ ॥੧॥
Plotting and planning evil, he was destroyed. The One who created him, gave him a push.
मंदा चितवत चितवत पचिआ जिनि रचिआ तिनि दीना धाकु ॥१॥
ਪੁਤ੍ਰਮੀਤਧਨੁਕਿਛੂਰਹਿਓਸੁਛੋਡਿਗਇਆਸਭਭਾਈਸਾਕੁ
ਹੇ ਭਾਈ! ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆ ਤੋਂ) ਤੁਰ ਗਿਆ ਹੈ। ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁਝ ਭੀ ਨਹੀਂ ਰਹਿ ਗਿਆ।
Of his sons, friends and wealth, nothing remains; he departed, leaving behind all his brothers and relatives.
पुत्र मीत धनु किछू न रहिओ सु छोडि गइआ सभ भाई साकु ॥
ਕਹੁਨਾਨਕਤਿਸੁਪ੍ਰਭਬਲਿਹਾਰੀਜਿਨਿਜਨਕਾਕੀਨੋਪੂਰਨਵਾਕੁ॥੨॥੧੮॥੧੦੪॥
ਨਾਨਕ ਆਖਦਾ ਹੈ- ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ (ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ) ॥੨॥੧੮॥੧੦੪॥
Says Nanak, I am a sacrifice to God, who fulfilled the word of His slave. ||2||18||104||
कहु नानक तिसु प्रभ बलिहारी जिनि जन का कीनो पूरन वाकु ॥२॥१८॥१०४॥
WWW.GURBANI.WORLD
ਪਿਛਲਾ Share ਹੋਮ Save ਅਗਲਾ