ਸੂਹੀਮਹਲਾ੫॥
Soohee, Fifth Mahalaa:
सूही महला ५ ॥
ਗੁਰੁਪਰਮੇਸਰੁਕਰਣੈਹਾਰੁ॥
ਹੇ ਮੇਰੇ ਮਨ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ।
The Guru is the Transcendent Lord, the Creator Lord.
गुरु परमेसरु करणैहारु ॥
ਸਗਲਸ੍ਰਿਸਟਿਕਉਦੇਆਧਾਰੁ॥੧॥
ਗੁਰੂ ਸਾਰੀ ਸ੍ਰਿਸ਼ਟੀ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ॥੧॥
He gives His Support to the entire Universe. ||1||
सगल स्रिसटि कउ दे आधारु ॥१॥
ਗੁਰਕੇਚਰਣਕਮਲਮਨਧਿਆਇ॥
ਹੇ (ਮੇਰੇ) ਮਨ! (ਸਦਾ) ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ।
Meditate within your mind on the Lotus Feet of the Guru.
गुर के चरण कमल मन धिआइ ॥
ਦੂਖੁਦਰਦੁਇਸੁਤਨਤੇਜਾਇ॥੧॥ਰਹਾਉ॥
(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
Pain and suffering shall leave this body. ||1||Pause||
दूखु दरदु इसु तन ते जाइ ॥१॥ रहाउ ॥
ਭਵਜਲਿਡੂਬਤਸਤਿਗੁਰੁਕਾਢੈ॥
(ਹੇ ਮਨ! ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ,
The True Guru saves the drowning being from the terrifying world-ocean.
भवजलि डूबत सतिगुरु काढै ॥
ਜਨਮਜਨਮਕਾਟੂਟਾਗਾਢੈ॥੨॥
ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ ॥੨॥
He reunites those who were separated for countless incarnations. ||2||
जनम जनम का टूटा गाढै ॥२॥
ਗੁਰਕੀਸੇਵਾਕਰਹੁਦਿਨੁਰਾਤਿ॥
ਹੇ ਭਾਈ! ਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰਿਆ ਕਰੋ।
Serve the Guru, day and night.
गुर की सेवा करहु दिनु राति ॥
ਸੂਖਸਹਜਮਨਿਆਵੈਸਾਂਤਿ॥੩॥
(ਜੇਹੜਾ ਮਨੁੱਖ ਸੇਵਾ ਕਰਦਾ ਹੈ ਉਸ ਦੇ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ॥੩॥
Your mind shall come to have peace, pleasure and poise. ||3||
सूख सहज मनि आवै सांति ॥३॥
ਸਤਿਗੁਰਕੀਰੇਣੁਵਡਭਾਗੀਪਾਵੈ॥
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ।
By great good fortune, one obtains the dust of the feet of the True Guru.
सतिगुर की रेणु वडभागी पावै ॥
ਨਾਨਕਗੁਰਕਉਸਦਬਲਿਜਾਵੈ॥੪॥੧੬॥੨੨॥
ਹੇ ਨਾਨਕ! (ਫਿਰ ਉਹ ਮਨੁੱਖ) ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੬॥੨੨॥
Nanak is forever a sacrifice to the True Guru. ||4||16||22||
नानक गुर कउ सद बलि जावै ॥४॥१६॥२२॥
WWW.GURBANI.WORLD