GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਰਾਮਦਾਸ ਜੀ
ਅੰਗ 844
Display Settings
Translations
ਛੰਤਬਿਲਾਵਲੁਮਹਲਾਮੰਗਲ
ਰਾਗ ਬਿਲਾਵਲੁ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ-ਮੰਗਲ'।
Chhant, Bilaaval, Fourth Mahalaa, Mangal ~ The Song Of Joy:
छंत बिलावलु महला ४ मंगल ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੇਰਾਹਰਿਪ੍ਰਭੁਸੇਜੈਆਇਆਮਨੁਸੁਖਿਸਮਾਣਾਰਾਮ
ਹੇ ਸਹੇਲੀਏ! (ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਦੇ ਹਿਰਦੇ ਦੀ) ਸੇਜ ਉਤੇ ਪਿਆਰਾ ਹਰੀ-ਪ੍ਰਭੂ ਆ ਬੈਠਾ, ਉਸ ਦਾ ਮਨ ਆਤਮਕ ਆਨੰਦ ਵਿਚ ਮਗਨ ਹੋ ਜਾਂਦਾ ਹੈ।
My Lord God has come to my bed, and my mind is merged with the Lord.
मेरा हरि प्रभु सेजै आइआ मनु सुखि समाणा राम ॥
ਗੁਰਿਤੁਠੈਹਰਿਪ੍ਰਭੁਪਾਇਆਰੰਗਿਰਲੀਆਮਾਣਾਰਾਮ
ਗੁਰੂ ਦੇ ਪ੍ਰਸੰਨ ਹੋਇਆਂ ਜਿਸ (ਜੀਵ-ਇਸਤ੍ਰੀ) ਨੂੰ ਹਰੀ-ਪ੍ਰਭੂ ਮਿਲ ਪਿਆ, ਉਹ ਪ੍ਰੇਮ ਵਿਚ (ਮਸਤ ਹੋ ਕੇ ਪ੍ਰਭੂ ਦੇ ਮਿਲਾਪ ਦਾ) ਸੁਆਦ ਮਾਣਦੀ ਹੈ।
As it pleases the Guru, I have found the Lord God, and I revel and delight in His Love.
गुरि तुठै हरि प्रभु पाइआ रंगि रलीआ माणा राम ॥
ਵਡਭਾਗੀਆਸੋਹਾਗਣੀਹਰਿਮਸਤਕਿਮਾਣਾਰਾਮ
(ਹੇ ਸਹੇਲੀਏ!) ਜਿਨ੍ਹਾਂ ਦੇ ਮੱਥੇ ਉੱਤੇ ਹਰਿ (-ਮਿਲਾਪ ਦਾ) ਮੋਤੀ (ਚਮਕ ਪੈਂਦਾ) ਹੈ, ਉਹ ਵੱਡੇ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸੁਹਾਗਣਾਂ ਬਣ ਜਾਂਦੀਆਂ ਹਨ।
Very fortunate are those happy soul-brides, who have the jewel of the Naam upon their foreheads.
वडभागीआ सोहागणी हरि मसतकि माणा राम ॥
ਹਰਿਪ੍ਰਭੁਹਰਿਸੋਹਾਗੁਹੈਨਾਨਕਮਨਿਭਾਣਾਰਾਮ॥੧॥
ਹੇ ਨਾਨਕ! (ਆਖ-) ਹਰੀ-ਪ੍ਰਭੂ ਖਸਮ (ਉਹਨਾਂ ਦੇ ਸਿਰ ਉੱਤੇ) ਕਾਇਮ ਹੋ ਜਾਂਦਾ ਹੈ, ਉਹਨਾਂ ਨੂੰ ਪ੍ਰਭੂ-ਖਸਮ ਮਨ ਵਿਚ ਪਿਆਰਾ ਲੱਗ ਪੈਂਦਾ ਹੈ ॥੧॥
The Lord, the Lord God, is Nanak's Husband Lord, pleasing to his mind. ||1||
हरि प्रभु हरि सोहागु है नानक मनि भाणा राम ॥१॥
ਨਿੰਮਾਣਿਆਹਰਿਮਾਣੁਹੈਹਰਿਪ੍ਰਭੁਹਰਿਆਪੈਰਾਮ
ਹੇ ਭਾਈ! ਜਿਨ੍ਹਾਂ ਨੂੰ ਕੋਈ ਆਦਰ ਨਹੀਂ ਦੇਂਦਾ, ਪਰਮਾਤਮਾ ਉਹਨਾਂ ਦਾ ਆਦਰ-ਸਹਾਰਾ ਬਣ ਜਾਂਦਾ ਹੈ। ਹਰਿ-ਪ੍ਰਭੂ ਉਸ ਦੇ ਆਪੇ ਵਿਚ (ਜਿੰਦ ਵਿਚ) ਸਦਾ ਟਿਕਿਆ ਰਹਿੰਦਾ ਹੈ।
The Lord is the honor of the dishonored. The Lord, the Lord God is Himself by Himself.
निंमाणिआ हरि माणु है हरि प्रभु हरि आपै राम ॥
ਗੁਰਮੁਖਿਆਪੁਗਵਾਇਆਨਿਤਹਰਿਹਰਿਜਾਪੈਰਾਮ
(ਜਿਸ ਨੂੰ ਇਹ ਸਮਝ ਆ ਜਾਂਦੀ ਹੈ, ਉਹ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਅਤੇ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।
The Gurmukh eradicates self-conceit, and constantly chants the Name of the Lord.
गुरमुखि आपु गवाइआ नित हरि हरि जापै राम ॥
ਮੇਰੇਹਰਿਪ੍ਰਭਭਾਵੈਸੋਕਰੈਹਰਿਰੰਗਿਹਰਿਰਾਪੈਰਾਮ
(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ) ਮੇਰਾ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।
My Lord God does whatever He pleases; the Lord imbues mortal beings with the color of His Love.
मेरे हरि प्रभ भावै सो करै हरि रंगि हरि रापै राम ॥
ਜਨੁਨਾਨਕੁਸਹਜਿਮਿਲਾਇਆਹਰਿਰਸਿਹਰਿਧ੍ਰਾਪੈਰਾਮ॥੨॥
ਦਾਸ ਨਾਨਕ (ਆਖਦਾ ਹੈ-ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਉਹ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ॥੨॥
Servant Nanak is easily merged into the Celestial Lord. He is satisfied with the sublime essence of the Lord. ||2||
जनु नानकु सहजि मिलाइआ हरि रसि हरि ध्रापै राम ॥२॥
ਮਾਣਸਜਨਮਿਹਰਿਪਾਈਐਹਰਿਰਾਵਣਵੇਰਾਰਾਮ
ਹੇ ਭਾਈ! ਮਨੁੱਖਾ ਜਨਮ ਵਿਚ (ਹੀ) ਪਰਮਾਤਮਾ ਨੂੰ ਮਿਲ ਸਕੀਦਾ ਹੈ। (ਮਨੁੱਖਾ ਜਨਮ ਹੀ) ਪਰਮਾਤਮਾ ਦਾ ਮਿਲਾਪ ਮਾਣਨ ਦਾ ਸਮਾ ਹੈ।
The Lord is found only through this human incarnation. This is the time to contemplate the Lord.
माणस जनमि हरि पाईऐ हरि रावण वेरा राम ॥
ਗੁਰਮੁਖਿਮਿਲੁਸੋਹਾਗਣੀਰੰਗੁਹੋਇਘਣੇਰਾਰਾਮ
ਹੇ ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀਏ! ਗੁਰੂ ਦੀ ਰਾਹੀਂ ਪ੍ਰਭੂ ਨੂੰ ਮਿਲ। (ਗੁਰੂ ਦੀ ਸਰਨ ਪਿਆਂ ਮਿਲਾਪ ਦਾ ਪ੍ਰੇਮ-) ਰੰਗ ਬਹੁਤ ਚੜ੍ਹਦਾ ਹੈ।
As Gurmukhs, the happy soul-brides meet Him, and their love for Him is abundant.
गुरमुखि मिलु सोहागणी रंगु होइ घणेरा राम ॥
ਜਿਨਮਾਣਸਜਨਮਿਪਾਇਆਤਿਨੑਭਾਗੁਮੰਦੇਰਾਰਾਮ
ਹੇ ਭਾਈ! ਜਿਨ੍ਹਾਂ ਨੇ ਮਨੁੱਖਾ ਜਨਮ ਵਿਚ ਪਰਮਾਤਮਾ ਦਾ ਮਿਲਾਪ ਹਾਸਲ ਨਾਹ ਕੀਤਾ, ਉਹਨਾਂ ਦੀ ਖੋਟੀ ਕਿਸਮਤ ਜਾਣੋ।
Those who have not attained human incarnation, are cursed by evil destiny.
जिन माणस जनमि न पाइआ तिन भागु मंदेरा राम ॥
ਹਰਿਹਰਿਹਰਿਹਰਿਰਾਖੁਪ੍ਰਭਨਾਨਕੁਜਨੁਤੇਰਾਰਾਮ॥੩॥
ਹੇ ਹਰੀ! ਹੇ ਪ੍ਰਭੂ! ਨਾਨਕ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਨਾਨਕ ਤੇਰਾ ਦਾਸ ਹੈ ॥੩॥
O Lord, God, Har, Har, Har, Har, save Nanak; he is Your humble servant. ||3||
हरि हरि हरि हरि राखु प्रभ नानकु जनु तेरा राम ॥३॥
ਗੁਰਿਹਰਿਪ੍ਰਭੁਅਗਮੁਦ੍ਰਿੜਾਇਆਮਨੁਤਨੁਰੰਗਿਭੀਨਾਰਾਮ
ਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਨੇ ਅਪਹੁੰਚ ਹਰੀ ਪ੍ਰਭੂ (ਦਾ ਨਾਮ) ਪੱਕਾ ਕਰ ਦਿੱਤਾ, ਉਸ ਦਾ ਮਨ ਉਸ ਦਾ ਤਨ (ਪਰਮਾਤਮਾ ਦੇ ਪ੍ਰੇਮ-) ਰੰਗ ਵਿਚ ਭਿੱਜਾ ਰਹਿੰਦਾ ਹੈ।
The Guru has implanted within me the Name of the Inaccessible Lord God; my mind and body are drenched with the Lord's Love.
गुरि हरि प्रभु अगमु द्रिड़ाइआ मनु तनु रंगि भीना राम ॥
ਭਗਤਿਵਛਲੁਹਰਿਨਾਮੁਹੈਗੁਰਮੁਖਿਹਰਿਲੀਨਾਰਾਮ
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦਾ ਨਾਮ ਹੈ 'ਭਗਤੀ ਨੂੰ ਪਿਆਰ ਕਰਨ ਵਾਲਾ'।
The Name of the Lord is the Lover of His devotees; the Gurmukhs attain the Lord.
भगति वछलु हरि नामु है गुरमुखि हरि लीना राम ॥
ਬਿਨੁਹਰਿਨਾਮਜੀਵਦੇਜਿਉਜਲਬਿਨੁਮੀਨਾਰਾਮ
ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਤਿਵੇਂ (ਪਰਮਾਤਮਾ ਵਿਚ ਲੀਨ ਰਹਿਣ ਵਾਲੇ ਮਨੁੱਖ) ਪਰਮਾਤਮਾ (ਦੀ ਯਾਦ) ਤੋਂ ਬਿਨਾ ਨਹੀਂ ਜੀਊ ਸਕਦੇ।
Without the Name of the Lord, they cannot even live, like the fish without water.
बिनु हरि नाम न जीवदे जिउ जल बिनु मीना राम ॥
ਸਫਲਜਨਮੁਹਰਿਪਾਇਆਨਾਨਕਪ੍ਰਭਿਕੀਨਾਰਾਮ॥੪॥੧॥੩॥
ਹੇ ਨਾਨਕ! (ਗੁਰੂ ਦੀ ਰਾਹੀਂ ਜਿਸ ਮਨੁੱਖ ਨੇ) ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਪ੍ਰਭੂ ਨੇ ਉਸ ਦੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ॥੪॥੧॥੩॥
Finding the Lord, my life has become fruitful; O Nanak, the Lord God has fulfilled me. ||4||1||3||
सफल जनमु हरि पाइआ नानक प्रभि कीना राम ॥४॥१॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ