GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਰਜਨ ਦੇਵ ਜੀ
ਅੰਗ 620
Display Settings
Translations
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
ਦੁਰਤੁਗਵਾਇਆਹਰਿਪ੍ਰਭਿਆਪੇਸਭੁਸੰਸਾਰੁਉਬਾਰਿਆ
(ਹੇ ਭਾਈ! ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਉਣ ਵਾਲਾ ਹੈ। ਪ੍ਰਭੂ ਨੇ (ਮਨੁੱਖ ਦਾ ਪਿਛਲਾ ਕੀਤਾ) ਪਾਪ (ਉਸ ਮਨੁੱਖ ਦੇ ਅੰਦਰੋਂ) ਦੂਰ ਕਰ ਦਿੱਤਾ,
The Lord God Himself has rid the whole world of its sins, and saved it.
दुरतु गवाइआ हरि प्रभि आपे सभु संसारु उबारिआ ॥
ਪਾਰਬ੍ਰਹਮਿਪ੍ਰਭਿਕਿਰਪਾਧਾਰੀਅਪਣਾਬਿਰਦੁਸਮਾਰਿਆ॥੧॥
ਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ। ਪ੍ਰਭੂ ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ ॥੧॥
The Supreme Lord God extended His mercy, and confirmed His innate nature. ||1||
पारब्रहमि प्रभि किरपा धारी अपणा बिरदु समारिआ ॥१॥
ਹੋਈਰਾਜੇਰਾਮਕੀਰਖਵਾਲੀ
ਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ,
I have attained the Protective Sanctuary of the Lord, my King.
होई राजे राम की रखवाली ॥
ਸੂਖਸਹਜਆਨਦਗੁਣਗਾਵਹੁਮਨੁਤਨੁਦੇਹਸੁਖਾਲੀਰਹਾਉ
ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ। ਰਹਾਉ॥
In celestial peace and ecstasy, I sing the Glorious Praises of the Lord, and my mind, body and being are at peace. ||Pause||
सूख सहज आनद गुण गावहु मनु तनु देह सुखाली ॥ रहाउ ॥
ਪਤਿਤਉਧਾਰਣੁਸਤਿਗੁਰੁਮੇਰਾਮੋਹਿਤਿਸਕਾਭਰਵਾਸਾ
ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ।
My True Guru is the Savior of sinners; I have placed my trust and faith in Him.
पतित उधारणु सतिगुरु मेरा मोहि तिस का भरवासा ॥
ਬਖਸਿਲਏਸਭਿਸਚੈਸਾਹਿਬਿਸੁਣਿਨਾਨਕਕੀਅਰਦਾਸਾ॥੨॥੧੭॥੪੫॥
ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ), ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ ॥੨॥੧੭॥੪੫॥
The True Lord has heard Nanak's prayer, and He has forgiven everything. ||2||17||45||
बखसि लए सभि सचै साहिबि सुणि नानक की अरदासा ॥२॥१७॥४५॥
WWW.GURBANI.WORLD
ਪਿਛਲਾ Share ਹੋਮ Save ਅਗਲਾ